100 ਨੂੰ ਛੱਡਕੇ ਭਾਰਤ ਦੇ ਨਵੇਂ ਨੋਟਾਂ ‘ਤੇ ਨੇਪਾਲ ਸਰਕਾਰ ਨੇ ਲਗਾਈ ਰੋਕ
Sat 15 Dec, 2018 015 ਦਸੰਬਰ- ਨੇਪਾਲ ਸਰਕਾਰ ਨੇ 200, 500 ਤੇ 2000 ਦੇ ਰੁਪਏ ਦੇ ਭਾਰਤੀ ਨੋਟਾਂ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਹੈ। ਨੇਪਾਲ ਸਰਕਾਰ ਦੇ ਬੁਲਾਰੇ ਅਤੇ ਸੂਚਨਾ ਤੇ ਸੰਚਾਰ ਮੰਤਰੀ ਗੋਕੁਲ ਪ੍ਰਸਾਦ ਬਾਸਕੋਟਾ ਨੇ ਇਸ ਗੱਲ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਨੇਪਾਲ ਸਰਕਾਰ ਨੇ ਵੱਧ ਮੁੱਲ ਵਾਲੇ ਭਾਰਤੀ ਨੋਟਾਂ ‘ਤੇ ਰੋਕ ਲਗਾਉਣ ਦਾ ਫ਼ੈਸਲਾ ਲਿਆ ਹੈ ਅਤੇ ਹੁਣ ਤੋਂ ਦੇਸ਼ ‘ਚ ਸਿਰਫ਼ 100 ਰੁਪਏ ਅਤੇ ਇਸ ਤੋਂ ਘੱਟ ਮੁੱਲ ਵਾਲੇ ਨੋਟ ਹੀ ਚਲਨ ‘ਚ ਰਹਿਣਗੇ।
Comments (0)
Facebook Comments (0)