ਘਰਾਂ ਦੀਆਂ ਛੱਤਾਂ ਤੇ ਮੋਮਬੱਤੀਆਂ ਜਗਾਕੇ ਸ਼ਹੀਦ ਕਿਸਾਨਾਂ ਨੂੰ ਦਿੱਤੀ ਸ਼ਰਧਾਂਜਲੀ : ਪ੍ਰਧਾਨ ਗੁਰਦੇਵ ਸਿੰਘ
Mon 21 Dec, 2020 0ਚੋਹਲਾ ਸਾਹਿਬ 21 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕੇਂਦਰ ਸਰਕਾਰ ਦੁਆਰ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰਤ ਦੇ ਕਿਸਾਨ,ਮਜਦੂਰ,ਦੁਕਾਨਦਾਰ,ਬਿਜਨਸਮੈਨ ਆਦਿ ਦਿੱਲੀ ਵਿਖੇ ਕੇਂਦਰ ਸਰਕਾਰ ਖਿਲਾਫ ਧਰਨੇ ਲਗਾਈ ਬੈਠੇ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਧਾਨ ਗੁਰਦੇਵ ਸਿੰਘ,ਪ੍ਰਧਾਨ ਦਿਲਬਰ ਸਿੰਘ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਉਹਨਾਂ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਕਿਹਾ ਕਿ ਇਸ ਸੰਘਰਸ਼ ਦੌਰਾਨ ਦੇਸ਼ ਦੇ ਬਹੁਤ ਸਾਰੇ ਕਿਸਾਨ-ਮਜਦੂਰ ਸ਼ਹੀਦ ਹੋ ਚੁੱਕੇ ਹਨ ਜਿਹਨਾਂ ਨੂੰ ਉਲੀਕੇ ਗਏ ਪ੍ਰੋਗਰਾਮ ਤਹਿਤ ਘਰਾਂ ਦੀਆਂ ਛੱਤਾਂ ਤੇ ਮੋਮਬੱਤੀਆਂ,ਦੇਸੀ ਘਿਓ ਦੇ ਦੀਵੇ ਜਗਾਕੇ ਸ਼ਰਧਾਂਜਲੀ ਦਿੱਤੀ ਗਈ ਹੈ।ਉਹਨਾਂ ਕਿਹਾ ਕਿ ਜਿੰਨਾਂ ਸਮਾਂ ਕੇਂਦਰ ਸਰਕਾਰ ਇਹ ਪਾਸ ਕੀਤੇ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਓਨਾਂ ਚਿਰ ਸੰਘਰਸ਼ ਜਾਰੀ ਰਹੇਗਾ।ਇਸ ਸਮੇਂ ਬਲਵਿੰਦਰ ਸਿੰਘ,ਅਵਤਾਰ ਸਿੰਘ,ਅਰਜਨ ਸਿੰਘ,ਮਾਸਟਰ ਬਲਬੀਰ ਸਿੰਘ,ਲੱਖਾ ਸਿੰਘ ਆਦਿ ਨੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ।
Comments (0)
Facebook Comments (0)