
ਕਵਿਤਾ………ਰੁੱਖ………ਹਰਦੀਪ ਬਿਰਦੀ
Fri 28 Sep, 2018 0
ਰੁੱਖਾਂ ਦਾ ਜੇ ਇਹ ਹਾਲ ਕਰੋਗੇ,
ਧੱਕਾ ਖੁਦ ਦੇ ਹੀ ਨਾਲ ਕਰੋਗੇ।
ਏਦਾਂ ਹੀ ਜੇਕਰ ਰੁੱਖ ਨੇ ਕੱਟਣੇ,
ਖਿੱਚਕੇ ਨੇੜੇ ਨੂੰ ਕਾਲ ਕਰੋਗੇ।
ਦੱਸ ਫਿਰ ਮਿਲਣੀ ਖ਼ਬਰੇ ਹੈ ਕਿੱਥੋਂ,
ਸ਼ੁੱਧ ਹਵਾ ਦੀ ਬਸ ਭਾਲ ਕਰੋਗੇ।
ਜੋ ਜਾਣਾ ਸਭ ਦਾ ਸਾਂਝਾ ਜਾਣਾ,
ਸਭ ਦੇ ਹੀ ਵਿੰਗੇ ਵਾਲ ਕਰੋਗੇ।
ਜ਼ਿੰਦਗੀ ਵੀ ਫਿਰ ਮੁੱਕਣੀ ਹੈ ਛੇਤੀ,
ਕੱਟਣ ਦੀ ਜੇ ਤੇਜ਼ ਚਾਲ ਕਰੋਗੇ।
ਫਰਕ ਪਵੇਗਾ ਲਾਜ਼ਮ ਹੀ ਜੀ ਪਰ,
ਤਨ ਮਨ ਤੋਂ ਜੇਕਰ ਘਾਲ ਕਰੋਗੇ।
ਹਰਦੀਪ ਬਿਰਦੀ
9041600900
Comments (0)
Facebook Comments (0)