550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣਗੇ ਖੇਡ ਮੁਕਾਬਲੇ-ਜ਼ਿਲ੍ਹਾ ਖੇਡ ਅਫ਼ਸਰ
Mon 8 Jul, 2019 0ਤਰਨ ਤਾਰਨ, 8 ਜੁਲਾਈ 2019 :
ਡਾਇਰੈਕਟਰ ਸਪੋਰਟਸ ਪੰਜਾਬ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਤਾਰ ਅਗੇਤੇ ਸਮਾਗਮ ਕਰਵਾਏ ਜਾ ਰਹੇ ਹਨ।ਇਸੇ ਹੀ ਲੜੀ ਤਹਿਤ ਖੇਡ ਵਿਭਾਗ ਵੱਲੋਂ ਵੱਖ-ਵੱਖ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀਮਤੀ ਜਸਮੀਤ ਕੌਰ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਓਪਨ ਕਬੱਡੀ ਨੈਸ਼ਨਲ ਸਟਾਈਲ ਲੜਕੇ-ਲੜਕੀਆਂ ਦੇ ਮੁਕਾਬਲੇ ਪਹਿਲਾ ਸਬ ਡਵੀਜ਼ਨ ਪੱਧਰ ‘ਤੇ ਕਰਵਾਏ ਜਾਣਗੇ।
ਉਹਨਾਂ ਦੱਸਿਆ ਕਿ ਸਬ-ਡਵੀਜ਼ਨ ਤਰਨ ਤਾਰਨ ਵਿੱਚ ਸ: ਸੀ: ਸੈ: ਸ: ਬੀੜ ਬਾਬਾ ਬੁੱਢਾ ਸਾਹਿਬ, ਤਰਨ ਤਾਰਨ ਮਿਤੀ 17-07-19 (ਲੜਕੀਆਂ), 18-07-19 (ਲੜਕੇ), ਸ:ਸ:ਸ:ਸ: ਮੀਆਂਵਿੰਡ (ਖਡੂਰ ਸਾਹਿਬ) ਮਿਤੀ 19-07-19 (ਲੜਕੀਆਂ) 20-07-19 (ਲੜਕੇ), ਮਲਟੀਪਰਪਜ ਸਪੋਰਟਸ ਸਟੇਡੀਅ ਪੱਟੀ ਵਿੱਚ ਮਿਤੀ 22-07-19 (ਲੜਕੀਆਂ), 23-07-19 (ਲੜਕੇ), ਕੁਸ਼ਤੀ ਸਟੇਡੀਅਮ ਸੁਰ ਸਿੰਘ (ਭਿੱਖੀਵਿੰਡ) ਵਿੱਚ ਮਿਤੀ 24-07-19 (ਲੜਕੀਆਂ) 25-07-19 (ਲੜਕੇ) ਨੂੰ ਕਰਵਾਏ ਜਾਣਗੇ।
ਉਹਨਾਂ ਦੱਸਿਆ ਕਿ ਜੇਤੂ ਟੀਮਾਂ ਦਾ ਜਿਲ੍ਹਾ ਪੱਧਰ ‘ਤੇ ਵੀ ਓਪਨ ਕਬੱਡੀ ਨੈਸ਼ਨਲ ਸਟਾਈਲ ਦਾ ਟੂਰਨਾਮੈਂਟ ਮਿਤੀ 26 ਤੋਂ 27 ਜੁਲਾਈ ਤੱਕ ਕਰਵਾਇਆ ਜਾਵੇਗਾ। ਇਹਨਾਂ ਮੁਕਾਬਲਿਆਂ ਵਿੱਚ ਅੰਡਰ- 14 ਟੂਰਨਾਮੈਂਟ ਲਈ ਮਿਤੀ 01-01-2016 ਜਾਂ ਇਸ ਤੋਂ ਬਾਅਦ, ਅੰਡਰ-18 ਲਈ ਖਿਡਾਰੀ ਦਾ ਜਨਮ 01-01-2002 ਜਾਂ ਇਸ ਤੋਂ ਬਾਅਦ ਅਤੇ 25 ਸਾਲ ਉਮਰ ਵਰਗ ਮੈਨ-ਵੂਮੈਨ ਜਿਨ੍ਹਾਂ ਦਾ ਜਨਮ ਮਿਤੀ 01-01-1995 ਜਾਂ ਇਸ ਤੋਂ ਬਾਅਦ ਦੇ ਖਿਡਾਰੀ/ਖਿਡਾਰਨਾਂ ਹਿੱਸਾ ਲੈ ਸਕਦੀਆਂ ਹਨ।
ਇਸ ਤੋਂ ਇਲਾਵਾ ਜਿਲ੍ਹਾ ਪੱਧਰ ਟੂਰਨਾਮੈਂਟ ਵੱਖ-ਵੱਖ ਖੇਡਾਂ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਮਿਤੀ 26-07-19 ਤੋਂ ਮਿਤੀ 27-07-19 ਅੰਡਰ-14 ਵਿੱਚ ਐਥਲੈਟਿਕਸ, ਕਬੱਡੀ, ਫੁੱਟਬਾਲ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨਤਾਰਨ, ਬਾਕਸਿੰਗ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਸੀ:ਸੈ:ਸ:ਸ: ਤਰਨ ਤਾਰਨ, ਫੈਨਸਿੰਗ ਤੇ ਕੁਸ਼ਤੀ, ਮਲਟੀਪਰਪਜ ਇੰਡੋਰ ਹਾਲ ਪੁਲਿਸ ਲਾਈਨ ਤਰਨਤਾਰਨ ਅਤੇ ਹੈਂਡਬਾਲ ਤੇ ਜੂਡੋ ਦੇ ਮੁਕਾਬਲੇ ਸ:ਕੰ:ਸੀ:ਸੈ:ਸ: ਕੈਰੋਂ ਵਿਖੇ ਕਰਵਾਏ ਜਾਣਗੇ। ਜਿਲ੍ਹਾ ਪੱਧਰੀ ਟੂਰਨਾਮੈਂਟ ਅੰੰਡਰ-18 ਮਿਤੀ 08-08-19 ਤੋਂ 09-08-19 ਅਤੇ ਅੰਡਰ-25 ਮਿਤੀ 19-08-19 ਤੋਂ 20-08-19 ਤੱਕ ਕਰਵਾਇਆ ਜਾਵੇਗਾ। ਇਹਨਾਂ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਜਿਲ੍ਹੇ ਦੇ ਸਾਰੇ ਪਿੰਡਾਂ, ਕਲੱਬਾਂ, ਯੂਥ ਕਲੱਬਾਂ ਅਤੇ ਸਕੂਲ/ਅਕੈਡਮੀਆਂ ਦੀਆਂ ਟੀਮਾਂ ਆਨ ਲਾਈਨ dsotarntaran3@gmail.com ‘ਤੇ ਐਂਟਰੀ ਫਾਰਮ ਸਮੇਂ ਸਿਰ ਕਰਵਾ ਕੇ ਭਾਗ ਲੈ ਸਕਦੀਆਂ ਹਨ। ਵੇਟ ਕੈਟਾਗਿਰੀ ਡੀ. ਈ. ੳ ਦਫਤਰ, ਏ. ਈ. ੳ ਤਰਨਤਾਰਨ, ਦਫਤਰ ਜਿਲ੍ਹਾ ਖੇਡ ਅਫਸਰ, ਤਰਨ ਤਾਰਨ (01852-226222) ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਖਿਡਾਰੀ/ਖਿਡਾਰਨਾਂ ਜਨਮ ਮਿਤੀ ਦੇ ਪਰੂਫ ਲਈ ਆਧਾਰ ਕਾਰਡ/ਜਨਮ ਸਰਟੀਫਿਕੇਟ ਨਾਲ ਲੈ ਕੇ ਆਉਣ। ਐਂਟਰੀ ਲਿਸਟ ਤੇ ਕਲੱਬ, ਸਕੂਲ ਦੇ ਪਿ੍ਰੰਸੀਪਲ ਦੀ ਸਟੈਂਪ ਲਾਜ਼ਮੀ ਹੈ।
Comments (0)
Facebook Comments (0)