
ਸਰਕਾਰੀ ਸਕੂਲ ਭਿੱਖੀਵਿੰਡ ਵਿਖੇ ਵੋਟਰ ਜਾਗਰੂਕਤਾ ਪ੍ਰੋਗਰਾਮ ਤੇ ਵਿਸਾਖੀ ਮੇਲਾ ਕਰਵਾਇਆ
Sat 13 Apr, 2019 0
ਭਿੱਖੀਵਿੰਡ :
(ਹਰਜਿੰਦਰ ਸਿੰਘ ਗੋਲ੍ਹਣ, ਜਗਮੀਤ ਸਿੰਘ )
ਸਰਕਾਰੀ ਸੈਕੰਡਰੀ ਸਕੂਲ ਭਿੱਖੀਵਿੰਡ ਵਿਖੇ ਵੋਟਰ ਜਾਗਰੂਕਤਾ ਪ੍ਰੋਗਰਾਮ (ਸਵੀਪ) ਤੇ ਵਿਸਾਖੀ ਮੇਲਾ ਕਰਵਾਇਆ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਏ.ਆਰ.ੳ ਕਮ ਡੀ.ਡੀ.ਪੀ.ੳ ਦਵਿੰਦਰ ਕੁਮਾਰ, ਨੋਡਲ ਅਫਸਰ ਜਤਿੰਦਰ ਸਿੰਘ, ਸੰਦੀਪ ਕੋਛੜ ਈ.ੳ ਆਦਿ ਮਹਿਮਾਨਾਂ ਦਾ ਸਕੂਲ ਦੇ ਐਨ.ਸੀ.ਸੀ ਵਿਦਿਆਰਥੀਆਂ ਦੇ ਬੈਂਡ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਸਕੂਲ ਵਿਦਿਆਰਥੀਆਂ ਵੱਲੋਂ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਜਾਗਰੂਕ ਕਰਨ ਲਈ ਡਰਾਮੇ, ਭਾਸ਼ਣ, ਗਿੱਧਾ-ਭੰਗੜਾ ਪੇਸ਼ ਕੀਤੇ ਗਏ। ਮੁੱਖ ਮਹਿਮਾਨ ਏ.ਆਰ.ੳ ਦਵਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਅਤੇ ਆਪਣੇ ਘਰਾਂ, ਨਗਰਾਂ, ਪਿੰਡਾਂ ਵਿਚ ਵੋਟਾਂ ਪ੍ਰਤੀ ਜਾਗਰੂਕ ਕਰਨ ਅਤੇ ਬਿਨ੍ਹਾ ਲਾਲਚ, ਧਰਮ-ਜਾਤੀ ਅਧਾਰਿਤ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ। ਸਕੂਲ ਵਿਦਿਆਰਥੀਆਂ ਨੂੰ ਵੋਟ ਪਾਉਣ ਲਈ ਸਹੰੁ ਵੀ ਚੁਕਾਈ ਗਈ। ਇਸ ਮੌਕੇ ਟੀਚਰ ਮਨਮੀਤ ਸਿੰਘ, ਸਤਵਿੰਦਰ ਸਿੰਘ ਪੰਨੂ, ਮੋਹਨ ਸਿੰਘ, ਵਰਿੰਦਰ ਕੁਮਾਰ, ਰੇਸ਼ਮ ਸਿੰਘ, ਮੇਜਰ ਸਿੰਘ, ਗੁਰਵਿੰਦਰ ਮੈਡਮ, ਨੇਹਾ ਯਾਰੂ, ਸੰਦੀਪ ਕੁਮਾਰ, ਹਰਪ੍ਰੀਤ ਸਿੰਘ ਆਦਿ ਸਕੂਲ ਸਟਾਫ, ਬਲਾਕ ਭਿੱਖੀਵਿੰਡ ਦੇ ਸੁਪਰਵਾਈਜਰ, ਬੀ.ਐਲ.ੳ, ਇਲਾਕੇ ਦੇ ਮੋਹਤਬਾਰ ਵਿਅਕਤੀ ਹਾਜਰ ਸਨ।
Comments (0)
Facebook Comments (0)