
ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਲਰਨਿੰਗ ਡਿਸਏਬਿਿਲਟੀ *ਤੇ ਸੈਮੀਨਾਰ ਕਰਵਾਇਆ ਗਿਆ ।
Sat 9 Dec, 2023 0
ਚੋਹਲਾ ਸਾਹਿਬ 9 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਡਾਕਟਰ ਸੁਮਨ ਡਡਵਾਲ ਵਲੋਂ ਲਰਨਿੰਗ ਡਿਸਏਬਿਲਟੀ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ਉਨ੍ਹਾਂ ਦੱਸਿਆ ਕਿ ਕਿਵੇਂ ਮਾਪੇ ਅਤੇ ਅਧਿਆਪਕ ਮਾਪਿਆਂ ਨੂੰ ਨਾ ਸਿੱਖਣ ਦੇ ਕਾਰਨਾ ਦੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਜੇਕਰ ਅਧਿਆਪਕ ਅਤੇ ਮਾਪਿਆ ਨੂੰ ਬੱਚਿਆਂ ਦੇ ਮਾਨਸਿਕ ਸਮੱਸਿਆ ਦੀ ਭਰਪੂਰ ਜਾਣਕਾਰੀ ਹੋਵੇ ਤਾਂ ਕਿ ਬੱਚਿਆਂ ਦਾ ਜੀਵਨ ਅਤੇ ਭਵਿੱਖ ਮਜ਼ਬੂਤ ਹੋ ਸਕਦਾ ਹੈ।ਇਸ ਮੌਕੇ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਗੁਲਵਿੰਦਰ ਸਿੰਘ ਸੰਧੂ ਐਜੂਕੇਸ਼ਨ ਡਾਇਰੈਕਟਰ ਮੈਡਮ ਨਵਦੀਪ ਕੌਰ ਸੰਧੂ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰਿੰਸੀਪਲ ਨਿਰਭੈ ਸਿੰਘ ਸੰਧੂ ਅਤੇ ਪ੍ਰਿੰਸੀਪਲ ਡਡਵਾਲ ਨੇ ਦੱਸਿਆ ਕਿ ਨਾ ਸਿੱਖਣ ਦੀ ਅਯੋਗਤਾ ਰੱਖਣ ਵਾਲੇ ਬੱਚਿਆਂ ਦੀ ਪਹਿਚਾਣ ਕਰਨ ਵਿੱਚ ਸਕੂਲਾਂ ਅਤੇ ਅਧਿਆਪਕਾਂ ਦੀ ਮੁੱਖ ਭੂਮਿਕਾ ਹੁੰਦੀ ਹੈ ਉਹਨਾਂ ਦੱਸਿਆ ਕਿ ਇੱਕ ਅਧਿਆਪਕ ਨੂੰ ਵੱਖ ਵੱਖ ਲਰਨਿੰਗ ਡਿਸਏਬਿਿਲਟੀ ਦਾ ਗਿਆਨ ਹੋਣਾ ਬੇਹੱਦ ਜਰੂਰੀ ਹੈ ਜਿਵੇਂ ਕਿ ਡਿਸਲੈਕਸੀਆ, ਡਿਸਗਰਾਫੀਆ, ਓਸੀਡੀ ਓਬਸੈਸਿਵ ਕੰਪਲਸਵ ਡਿਸਆਰਡਰ, ਏਡੀ।ਐਚ।ਡੀ।, ਵਿਜੁਅਲ ਮੋਟਰ ਡੈਫੀਸ਼ੀਅਟ, ਨੋਨ ਵਰਬਲ ਲਰਨਿੰਗ ਡਿਸਅਬਿਿਲਟੀ, ਲੈਂਗੁਏਜ ਪ੍ਰੋਸੈਸਿੰਗ ਡਿਸਡਰ, ਆਦਿ ਤਾਂ ਕਿ ਉਹ ਸਮੇਂ ਰਹਿੰਦੇ ਬੱਚਿਆਂ ਦੇ ਇਸ ਕਮਜ਼ੋਰੀ ਨੂੰ ਫੜ ਕੇ ਉਸਦਾ ਉਚਿਤ ਇਲਾਜ ਕਰਨ ਨਾਲ ਬੱਚਿਆਂ ਦਾ ਭਵਿੱਖ ਸੰਵਾਰਿਆ ਜਾ ਸਕਦਾ ਹੈ
Comments (0)
Facebook Comments (0)