ਬੂਟਾ ਹਿਜ਼ਰ ਦਾ :- ਸੁਖਦੀਪ ਕਰਹਾਲੀ
Tue 27 Nov, 2018 0
ਬੂਟਾ ਹਿਜ਼ਰ ਦਾ
ਅੰਬੜੀੲੇ ਸੁਗੰਧੜੀੲੇ
ਮੈਂ ਵਿਹੜੇ ਲਾੲਿਅਾ
ੲਿਕ ਬੂਟਾ ਹਿਜ਼ਰ ਦਾ
ਜਿਹਦੇ ਪੱਤੇ ਹੌਕੇ ਨੇ
ਜਿਹਨੂੰ ਦਰਦਾਂ ਦੇ
ਫੁੱਲ ਲੱਗਦੇ ਨੇ
ਜਿਹੜਾ ਪਲਦਾ ੲੇ
ਮੇਰੇ ਦਿਲ ਦਾ
ਖੂਨ ਪੀ ਕੇ
ਮੈ ਅੈਸਾ ਲਾੲਿਅਾ
ੲਿਕ ਬੂਟਾ ਹਿਜ਼ਰ ਦਾ
ਪਤਝੜ ਵੀ ਅਾੲੀ
ਝੱਖੜ ਵੀ ਝੁਲੇ
ੲੇਹ ਹਾੜ ਮਹੀਨੇ
ਸੁੱਕਦਾ ਨਹੀਂ
ਰੋਗ ਬਿਰਹੋਂ
ਚੰਦਰਾ ਕਦੇ ਮੁਕਦਾ ਨੀ
ਤਿਪ ਤਿਪ ਕਰ
ਪੀਦਾਂ ਜਾਵੇ
ਰੱਤ ਮੇਰੇ ਦਿਲ ਦਾ
ਮੈ ਅੈਸਾ ਲਾੲਿਅਾ
ੲਿਕ ਬੂਟਾ ਹਿਜ਼ਰ ਦਾ
ਸੁਖਦੀਪ ਕਰਹਾਲੀ
Comments (0)
Facebook Comments (0)