
ਪਿੰਡ ਭਰਥ ਮਠੋਲਾ ( ਜਿਲ੍ਹਾ ਗੁਰਦਾਸਪੁਰ) ਵਿਖੇ ਨਵੀਆਂ ਬਣੀਆਂ ਪੰਚਾਇਤਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਨਮਾਨ
Tue 29 Oct, 2024 0
ਚੋਹਲਾ ਸਾਹਿਬ 29 ਅਕਤੂਬਰ(ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਅਤੇ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਚਰਨ ਸਿੰਘ ਜੀ ਦੇ ਸਲਾਨਾ ਬਰਸੀ ਸਮਾਗਮ ਦੇ ਸੰਬੰਧ ਵਿਚ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਵਲੋਂ ਮਾਝਾ ਖੇਤਰ ਵਿਚ ਗੁਰਮਤਿ ਪ੍ਰਚਾਰ ਫੇਰੀ ਕੀਤੀ ਜਾ ਰਹੀ ਹੈ। ਇਹਨੀਂ ਦਿਨੀਂ ਬਾਬਾ ਜੀ ਜ਼ਿਲ੍ਹਾ ਗੁਰਦਾਸਪੁਰ ਦੀਆਂ ਸੰਗਤਾਂ ਵਿਚ ਵਿਚਰ ਰਹੇ ਹਨ। ਸਾਲ 2023 ਦੇ ਹੜ੍ਹਾਂ ਦੌਰਾਨ ਨਿਭਾਈਆਂ ਸੇਵਾਵਾਂ ਨੂੰ ਵੇਖਦੇ ਹੋਏ ਅੱਜ ਪਿੰਡ ਭਰਥ ਮਠੋਲਾ ਵਿਖੇ ਨਵੀਆਂ ਬਣੀਆਂ ਪੰਚਾਇਤਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤ ਵਿਚ ਬੋਲਦਿਆਂ ਸਰਪੰਚ ਬਲਜੀਤ ਸਿੰਘ ਨੇ ਆਖਿਆ, “ਅਸੀਂ ਵਡਭਾਗੇ ਹਾਂ, ਜੋ ਸੰਤ ਬਾਬਾ ਸੁੱਖਾ ਸਿੰਘ ਜੀ ਅੱਜ ਸਾਡੇ ਨਗਰ ਪਹੁੰਚੇ ਹਨ ਅਤੇ ਸਾਡੀ ਸਾਰੀ ਨਵੀਂ ਪੰਚਾਇਤ ਨੂੰ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਹੋਇਆ ਹੈ। ਬਾਬਾ ਜੀ ਨੇ ਪਿਛਲੇ ਸਾਲ ਪੰਜਾਬ ਵਿੱਚ ਹੜਾਂ ਦੌਰਾਨ ਟੁੱਟੇ ਬੰਨ੍ਹ ਬੰਨਣ ਦੀਆਂ ਸੇਵਾਵਾਂ ਰਾਹੀਂ ਦਿਨ ਰਾਤ ਇਕ ਕਰਕੇ ਲੋਕਾਈ ਦੀ ਬਿਪਤਾ ਨੂੰ ਦੂਰ ਕੀਤਾ ਸੀ । ਉਹਨਾਂ ਵਲੋਂ ਵੱਖ ਵੱਖ ਖੇਤਰਾਂ ਵਿਚ ਹੋਰ ਵੀ ਬੇਅੰਤ ਸੇਵਾਵਾਂ ਚਲ ਰਹੀਆਂ ਹਨ। ਅਸੀਂ ਬਾਬਾ ਜੀ ਦਾ ਸਮੂਹ ਪੰਚਾਇਤ ਤੇ ਨਗਰ ਨਿਵਾਸੀਆਂ ਵਲੋਂ ਹਾਰਦਿਕ ਸਵਾਗਤ ਕਰਦੇ ਹਾਂ ਅਤੇ ਇਕ ਯਾਦਗਾਰੀ ਸਨਮਾਨ ਚਿੰਨ੍ਹ ਭੇਂਟ ਕਰਦੇ ਹਾਂ।” ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਬਾਬਾ ਜੀ ਨੇ ਆਖਿਆ, “ਨਵੀਂ ਬਣੀਆਂ ਪੰਚਾਇਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਆਪ ਸਭ ਪਿੰਡਾਂ ਦੀਆਂ ਧੜੇਬੰਦੀਆਂ ਤੋਂ ਉੱਪਰ ਉਠ ਕੇ ਨਿਰਭਉ ਤੇ ਨਿਰਵੈਰ ਬਣ ਕੇ ਲੋਕ ਭਲਾਈ ਦੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਓ। ਲੋਕ ਸੇਵਾ ਦੇ ਕਾਰਜ ਕਰਦਿਆਂ ਆਪ ਜੀ ਦੇ ਨਗਰਾਂ ਦੀਆਂ ਪੰਚਾਇਤਾਂ ਨਾਲ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਸਦਾ ਸਹਿਯੋਗੀ ਰਹੇਗੀ। ਅਸੀਂ ਆਪ ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ।ੌ ਇਸ ਮੌਕੇ ਸੰਗਤ ਵਿੱਚ ਨਗਰ ਪੰਚਾਇਤ ਭਰਥ ਮਠੋਲਾ ਤੋਂ ਸ। ਬਲਜੀਤ ਸਿੰਘ ਸਰਪੰਚ, ਗੁਰਨਾਮ ਸਿੰਘ, ਹਰਜਿੰਦਰ ਸਿੰਘ, ਸਤਨਾਮ ਸਿੰਘ ਅਤੇ ਅਮਰਜੀਤ ਸਿੰਘ, ਨਗਰ ਭਾਮ ਤੋਂ ਸ।ਹਰਭੇਜ ਸਿੰਘ ਸਰਪੰਚ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ, ਬਲਜਿੰਦਰ ਸਿੰਘ ਸਰਪੰਚ, ਨਰਿੰਦਰ ਸਿੰਘ, ਲਖਵਿੰਦਰ ਸਿੰਘ ਸਾਬਕਾ ਸਰਪੰਚ, ਕਸ਼ਮੀਰ ਸਿੰਘ, ਚਰਨਜੀਤ ਸਿੰਘ, ਸ਼ਿਵ ਸਿੰਘ, ਸਲਵਿੰਦਰ ਸਿੰਘ ਭਾਮ ਅਤੇ ਇਲਾਕੇ ਦੇ ਪਤਵੰਤੇ ਸ। ਹਰਜੀਤ ਸਿੰਘ, ਹਰੀ ਸਿੰਘ, ਪਰਮਜੀਤ ਸਿੰਘ, ਬਲਜੀਤ ਸਿੰਘ, ਜਗਤਾਰ ਸਿੰਘ, ਉਪਕਾਰ ਸਿੰਘ, ਅਜਮੇਰ ਸਿੰਘ ਅਤੇ ਕਈ ਹੋਰ ਸੱਜਣ ਹਾਜ਼ਰ ਸਨ।
Comments (0)
Facebook Comments (0)