ਕੰਗਨਾ ਰਨੌਤ ਦੀ ਫਿਲਮ ਮਣੀਕਰਣੀਕਾ ਦਾ ਟ੍ਰੇਲਰ ਹੋਇਆ ਰਿਲੀਜ਼

ਕੰਗਨਾ ਰਨੌਤ ਦੀ ਫਿਲਮ ਮਣੀਕਰਣੀਕਾ ਦਾ ਟ੍ਰੇਲਰ ਹੋਇਆ ਰਿਲੀਜ਼

ਕੰਗਨਾ ਰਨੌਤ ਦੀ ਫਿਲਮ ਮਣੀਕਰਣੀਕਾ ਦਿ ਕਵੀਨ ਆਫ ਝਾਂਸੀ ਨੂੰ ਲੈ ਕੇ ਲਗਾਤਾਰ ਇਸ ਗੱਲ ਦੀਆਂ ਖਬਰਾਂ ਆ ਰਹੀਆਂ ਸਨ ਕਿ ਇਹ ਫਿਲਮ ਅਗਲੇ ਸਾਲ ਜਨਵਰੀ ‘ਚ ਰਿਲੀਜ਼ ਨਹੀਂ ਹੋ ਸਕੇਗੀ ਕਿਉਂਕਿ ਫਿਲਮ ਦੇ ਪੋਸਟ ਪ੍ਰੋਡਕਸ਼ਨ ਦਾ ਕੰਮ ਪੂਰਾ ਨਹੀਂ ਹੋਇਆ ਅਤੇ ਕੰਗਨਾ ਫਿਰ ਤੋਂ ਸ਼ੂਟ ਕਰਾਉਣਾ ਚਾਹੁੰਦੀ ਹੈ। ਪਰ ਇਨ੍ਹਾਂ ਸਾਰੀਆਂ ਖਬਰਾਂ ਨੂੰ ਹੁਣ ਵਿਰਾਮ ਲੱਗ ਗਿਆ ਹੈ। ਇਹ ਫਿਲਮ 25 ਜਨਵਰੀ ਨੂੰ ਹੀ ਰਿਲੀਜ਼ ਹੋਵੇਗੀ ਅਤੇ ਅੱਜ ਮੰਗਲਵਾਰ ਨੂੰ ਦੁਪਹਿਰ ਬਾਅਦ ਫਿਲਮ ਦਾ ਟ੍ਰੇਲਰ ਜਾਰੀ ਕੀਤਾ ਗਿਆ।

ਰਾਧਾਕ੍ਰਿਸ਼ਨਣ ਜਗਰਲਮੁਡੀ ਯਾਨੀ ਕ੍ਰਿਸ਼ ਦੀ ਡਾਇਰੈਕਸ਼ਨ ‘ਚ ਬਣੀ ਇਸ ਮਣੀਕਰਣੀਕਾ ਦ ਕਵੀਨ ਆਫ਼ ਝਾਂਸੀ ਦੀਆਂ ਕਈ ਨਵੀਆਂ ਤਸਵੀਰਾਂ ਰਿਲੀਜ਼ ਕੀਤੀਆਂ ਗਈਆਂ ਹਨ ਜਿਸ ਵਿਚ ਉਨ੍ਹਾਂ ਦੇ ਕਿਰਦਾਰਾਂ ਦੇ ਨਾਂ ਹਨ ਅਤੇ ਨਾਲ ਹੀ ਕੰਗਨਾ ਦੀ ਇਕ ਨਵੀਂ ਤਸਵੀਰ ਉਨ੍ਹਾਂ ਦੇ ਗੋਦ ਲਏ ਪੁੱਤਰ ਦਾਮੋਦਰ ਰਾਓ ਦੇ ਨਾਲ ਹੈ।

ਰਾਣੀ ਲਕਸ਼ਮੀਬੀ ਦੇ ਜੀਵਨ ‘ਤੇ ਬਣ ਰਹੀ ਇਸ ਫਿਲਮ ‘ਚ ਮਣੂ ਯਾਨੀ ਮਣੀਕਰਣੀਕਾ ਦੇ ਇਲਾਵਾ ਮਰਦਾਨੀਆਂ ਦੀ ਇਕ ਫੌਜ ਹੈ ਜਿਸ ਨੇ ਸਮੇਂ-ਸਮੇਂ ‘ਤੇ ਨਾ ਸਿਰਫ਼ ਰਾਣੀ ਦਾ ਸਾਥ ਦਿੱਤਾ ਬਲਕਿ ਅੰਗਰੇਜ਼ਾਂ ਨੂੰ ਹਰਾਉਣ ਲਈ ਜੰਗ ‘ਚ ਆਪਣਾ ਸਭ ਕੁਝ ਬਲਿਦਾਨ ਕਰ ਦਿੱਤਾ। ਇਸਫਿਲਮ ‘ਚ ਕੰਗਨਾ ਨੇ ਮਣੂ ਤੋਂ ਰਾਣੀ ਲਕਸ਼ਮੀਬੀ ਬਣਨ ਤਕ ਦਾ ਸਫਰ ਨਿਭਾਇਆ। ਫਿਲਮ ਲਈ ਉਨ੍ਹਾਂ ਨੇ ਸਾਰੀ ਤਾਕਤ ਲਗਾ ਦਿੱਤੀ। ਇੱਥੋਂਤਕ ਕਿ ਡਾਇਰੈਕਟਰ ਦੇ ਫਿਲਮ ਦੇ ਵਿਚੋਂ ਚਲੇ ਜਾਣ ਦੇ ਬਾਅਦ ਵੀ ਕੰਗਨਾ ਨੇ ਪੈਚਵਰਕ ਸਮੇਤ ਫਿਲਮ ਦੇ ਕਈ ਕਈ ਸ਼ੂਟਸ ਆਪਣੀ ਡਾਇਰੈਕਸ਼ਨ ‘ਚ ਪੂਰੇ ਕਰਾਏ।