ਕਵਿਤਾ--- ਪਾਣੀ ਪਿਤਾ----ਸੁਰਿੰਦਰ 'ਮਾਣੂੰਕੇ ਗਿੱਲ'
Thu 27 Dec, 2018 0
ਕਵਿਤਾ--- ਪਾਣੀ ਪਿਤਾ----ਸੁਰਿੰਦਰ 'ਮਾਣੂੰਕੇ ਗਿੱਲ'
ਘੁੱਟਾਂ ਭਰ-ਭਰ ਗੰਦਾ ਪਾਣੀ, ਹਰ ਕੋਈ ਪਿਆ ਹਰਖਿਆ,
ਗੰਦੀ ਇਸ ਸਿਆਸਤ ਨੇ, ਹੁਣ ਪਾਣੀ ਵੀ ਨਾ ਬਖ਼ਸ਼ਿਆ,
ਬਖ਼ਸ਼ਿਆ ਨਾ ਪਾਣੀ ਪਿਤਾ ਨੂੰ, ਤਿਆਰ ਕੀਤਾ, ਖ਼ੁੱਦ ਚਿਤਾ ਨੂੰ,
ਇਹ ਗੁਰੂ ਵਾਕ ਸੀ, ਬੱਦਲ ਵਰਗਾ, ਕਦੇ ਮਨ ਦੇ ਵਿਚ ਨਾ ਲਕਸ਼ਿਆ,
ਘੁੱਟਾਂ ਭਰ-ਭਰ ਗੰਦਾ ਪਾਣੀ, ਹਰ ਕੋਈ ਪਿਆ ਹਰਖਿਆ,
ਗੰਦੀ ਇਸ ਸਿਆਸਤ ਨੇ, ਹੁਣ ਪਾਣੀ ਵੀ ਨਾ ਬਖ਼ਸ਼ਿਆ।
ਤਪੋਂ ਰਾਜ ਤੇ ਰਾਜੋਂ ਨਰਕ, ਇਹ ਗੱਲ ਸੱਚ ਹੋ ਜਾਣੀ,
ਪੈਣਾ ਨਾ ਫਿਰ ਅੰਤ ਸਮੇਂ, ਦੋ ਤੁਪਕੇ ਮੂੰਹ ਵਿਚ ਪਾਣੀ,
ਤਰਸ ਨਹੀਂ ਕਰਨਾ ਰੱਬ ਨੇ, ਭਾਵੇਂ ਹੋਵੇ 'ਸੁਰਿੰਦਰ' ਤਰਸਿਆ,
ਘੁੱਟਾਂ ਭਰ-ਭਰ ਗੰਦਾ ਪਾਣੀ, ਹਰ ਕੋਈ ਪਿਆ ਹਰਖਿਆ,
ਗੰਦੀ ਇਸ ਸਿਆਸਤ ਨੇ, ਹੁਣ ਪਾਣੀ ਵੀ ਨਾ ਬਖ਼ਸ਼ਿਆ।
-ਸੁਰਿੰਦਰ 'ਮਾਣੂੰਕੇ ਗਿੱਲ',
ਸੰਪਰਕ : 88723-21000
Comments (0)
Facebook Comments (0)