ਕੰਮਕਾਜੀ ਔਰਤਾਂ ਲਈ ਪਿੱਤਰ ਸੱਤਾ ਦੀਆਂ ਚੁਣੌਤੀਆਂ ------------ ਡਾ ਅਜੀਤਪਾਲ ਸਿੰਘ ਐੱਮ ਡੀ

ਕੰਮਕਾਜੀ ਔਰਤਾਂ ਲਈ ਪਿੱਤਰ ਸੱਤਾ ਦੀਆਂ ਚੁਣੌਤੀਆਂ ------------ ਡਾ ਅਜੀਤਪਾਲ ਸਿੰਘ ਐੱਮ ਡੀ

ਔਰਤ ਦੀ ਸੁਰੱਖਿਆ ਦਾ ਮੁੱਦਾ ਅਜਿਹਾ ਹੈ ਜੋ ਸਮਾਜ ਦੀ ਜੀਵਨ ਧਾਰਾ ਵਿੱਚ ਬਣਿਆ ਹੈ ਤੇ ਉਦੋਂ ਤਕ ਬਣਿਆ ਰਹੇਗਾ ਜਦੋਂ ਤਕ ਪਿੱਤਰੀ ਸੱਤਾ ਦਾ ਦਖਲ ਖਤਮ ਨਹੀਂ ਹੋ ਜਾਂਦਾ।ਮੀ ਟੂ ਮੁੱਦਾ ਦੋ ਅਲੱਗ ਅਲੱਗ ਮੌਕੇ ਤੇ ਭਾਵਨਾਤਕ ਤੂਫਾਨ ਵਾਂਗੂੰ ਭਾਰਤ ਨੂੰ ਝੰਜੋੜ ਗਿਆ ਪਰ ਇਹ ਨਾ ਸਮਝੋ ਕਿ ਇਹ ਕੋਈ ਆਮ ਜਿਹੀ ਘਟਨਾ ਸੀ ਜੋ ਬੀਤ ਗਈ ਅਤੇ ਹੁਣ ਨਵੀਆਂ ਸੁਰੱਖਿਆ ਦਾ ਇੰਤਜ਼ਾਰ ਹੈ।ਇਹ ਇੱਕ ਅਜਿਹਾ ਜਟਿਲ ਮੁੱਦਾ ਹੈ ਜੋ ਸਮਾਜ ਦੀ ਜੀਵਨ ਧਾਰਾ ਵਿੱਚ ਬਣਿਆ ਆ ਰਿਹਾ ਹੈ ਆਚਾਰ ਵਿਹਾਰ ਵਿੱਚ ਪਰਿਵਰਤਨ ਲਿਆਵੇਗਾ, ਹੌਲੀ ਹੌਲੀ ਮਾਹੌਲ ਬਦਲੇਗਾ ਆਪਣਾ ਅਸਰ ਕਈ ਰੂਪਾਂ ਵਿੱਚ ਦਿਖਾਵੇਗਾ ਅਤੇ ਸਭ ਕੁਝ ਸਹਿਜ ਨਹੀਂ ਹੋਣਾ। ਔਰਤਾਂ ਦੇ ਇੱਕ ਤਬਕੇ ਦੇ ਮਰਦਾਂ ਦੇ ਗਲਤ ਆਚਰਨ ਦੇ ਖਿਲਾਫ ਖੁੱਲ੍ਹ ਕੇ ਆਵਾਜ਼ ਉੱਠਾਉਣ,ਕੁਝ ਮਾਮਲਿਆਂ ਵਿੱਚ ਸਬੂਤਾਂ ਦੇ ਨਾਲ। ਇਸ ਦੇ ਦੋ ਮਹੀਨੇ ਪਿੱਛੋਂ ਚੁੱਪ ਚਾਪ ਬਦਲਣ ਦੀ ਇੱਕ ਉਲਟੀ ਧਾਰਾ ਵਹਿੰਦੀ ਦਿੱਸਦੀ ਹੈ।ਇਕੱਲੀ ਕਹਿਰੀ ਔਰਤ ਦੇ ਬੋਲਣ ਦੀ ਉਸ ਨੂੰ ਕੀਮਤ ਚੁਕਾਉਣੀ ਪੈਂਦੀ ਹੈ ਅਤੇ ਉਨ੍ਹਾਂ ਨੂੰ "ਦਿੱਕਤ ਪੈਦਾ ਕਰਨ ਵਾਲੀਆਂ" ਦੱਸਿਆ ਜਾਂਦਾ ਹੈ।ਇਸ ਦਾ ਦੂਰਗਾਮੀ ਅਸਰ ਔਰਤਾਂ ਤੇ ਰਹਿ ਸਕਦਾ ਹੈ ਭਲੇ ਹੀ ਖੁਲਮ ਖੁੱਲ੍ਹਾ ਨਾ ਹੋਵੇ।ਕਈ ਕੰਪਨੀਆਂ ਔਰਤਾਂ ਨੂੰ ਭਰਤੀ ਕਰਨ ਵਿੱਚ ਸਾਵਧਾਨੀ ਵਰਤਦੀਆਂ ਹਨ ਅਤੇ ਔਰਤਾਂ ਕਰਮਚਾਰੀਆਂ ਦੀ ਤਾਦਾਦ ਘਟਾਉਣ ਦੇ ਬਾਰੇ ਵਿੱਚ ਗੈਰ-ਰਵਾਇਤੀ ਗੱਲਾਂ ਕਰਨ ਲੱਗੀਆ ਹਨ। ਫਿਰ ਸੰਕੇਤ ਇਹ ਵੀ ਹਨ ਕਿ ਕੰਮਕਾਰ ਵਾਲੀਆਂ ਥਾਵਾਂ ਤੇ ਔਰਤਾਂ ਤੇ ਮਰਦਾਂ ਦੀ ਵਿੱਚ ਮੇਲ ਜੋਲ ਵਿੱਚ ਵੀ ਕਾਫ਼ੀ ਚੌਕਸੀ ਵਰਤੀ ਜਾਣ ਲੱਗੀ ਹੈ। ਜਿੰਨੀ ਸੰਭਵ ਹੈ ਮਰਦਾਂ ਦੇ ਅਨੈਤਿਕ ਅਾਚਰਨ ਖਿਲਾਫ ਸ਼ੁਰੂ ਹੋਏ ਸੰਘਰਸ਼ ਦੀ ਰਣਨੀਤੀ ਨੇ ਆਖਰਕਾਰ ਕਈ ਮਾਅਨਿਆਂ ਵਿੱਚ ਔਰਤਾਂ ਨੂੰ ਹੀ ਨੁਕਸਾਨ ਪਹੁੰਚਿਆ ਜਾਵੇ। ਇਹ ਹਾਲਾਤ ਉਦੋਂ ਪੈਦਾ ਹੋ ਰਹੇ ਹਨ ਜਦ ਔਰਤਾਂ ਦੇ ਦਾਅਵਿਆਂ ਦੀ ਸਚਾਈ ਅਦਾਲਤੀ ਕੇਸ ਅਤੇ ਸੰਸਥਾਨਾਂ ਦੀ ਅੰਦਰੂਨੀ ਜਾਂਚ ਵਿੱਚ ਗਵਾਹੀਆਂ ਦੇ ਆਧਾਰ ਤੇ ਤੈਅ ਕੀਤੀ ਜਾਣੀ ਹੈ।ਅਰੇ ਦੀ ਸੰਪਾਦਕ ਅਤੇ ਲੇਖਕ ਪਾਲੋਮੀ ਦਾਸ ਜਿਨ੍ਹਾਂ ਨੇ ਇੱਕ ਸਾਥੀ ਪੱਤਰਕਾਰ ਤੇ ਆਰੋਪ ਲਾਇਆ ਕਹਿੰਦੀ ਹੈ "ਅਸਲੀ ਪ੍ਰੀਖਿਆ ਤਾਂ ਇਹ ਹੈ ਕਿ ਕਿੰਨੇ ਸੰਸਥਾਨ ਔਰਤਾਂ ਦੇ ਲਈ ਦਫ਼ਤਰ ਨੂੰ ਸੁਰੱਖਿਅਤ ਜਗ੍ਹਾ ਬਣਾਉਣ ਵਿੱਚ ਗੰਭੀਰ ਹਨ,ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਇਹ ਅਜਿਹੇ ਮਰਦਾਂ ਖਿਲਾਫ ਕੀ ਕਾਰਵਾਈ ਕਰਦੇ ਹਨ।ਇਮਾਨਦਾਰੀ ਨਾਲ ਕਹੀਏ ਤਾਂ ਉਸ ਦਿਸ਼ਾ ਵਿੱਚ ਕੁਝ ਖਾਸ ਹੁੰਦਾ ਨਹੀਂ ਦਿਸਦਾ ਹੈ ਕਿਉਂਕਿ ਦੋ ਮਹੀਨੇ ਪਿੱਛੋਂ ਅਜਿਹੇ ਮਰਦਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਚਾ ਲਿਆ ਜਾਵੇਗਾ।" ਇੱਕ ਪਬਲਿਕ ਰਿਲੇਸ਼ਨ ਫਰਮ ਵਿੱਚ ਕੰਮ ਕਰਨ ਵਾਲੀ ਨੰਦਨੀ ਦੇਸਾਈ (ਬਦਲੇ ਹੋਇਆ ਨਾਂ) ਕਹਿੰਦੀ ਹੈ,"ਅਸੀਂ ਅਸਲ ਵਿੱਚ ਅਲੱਗ ਥਲੱਗ ਮਹਿਸੂਸ ਕਰ ਰਹੇ ਹਾਂ,ਮੇਰੇ ਬੌਸ ਬਹੁਤ ਅੱਛੇ ਹਨ ਅਤੇ ਅੱਛੇ ਮੇੰਟਰ ਵੀ ਹਨ ਪਰ ਇਧਰ ਕੁਝ ਸਮੇਂ ਤੋਂ ਉਨ੍ਹਾਂ ਨੇ ਮੇਰੇ ਤੋਂ ਅਤੇ ਦੂਸਰੀਆਂ ਔਰਤਾਂ ਸਹਿਯੋਗੀਆਂ ਤੋਂ ਟਾਲਾ ਵੱਟਣਾ ਸ਼ੁਰੂ ਕਰ ਦਿੱਤਾ ਹੈ।ਸਾਨੂੰ ਕੋਈ ਵੀ ਅੱਛਾ ਅਸਾਈਨਮੈਂਟ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਸ ਵਿੱਚ ਮਰਦ ਸਹਿਕਰਮੀਆਂ ਦੇ ਨਾਲ ਯਾਤਰਾ ਕਰਨੀ ਪਵੇਗੀ।"ਕੰਮਕਾਜ ਵਾਲੀਆਂ ਥਾਵਾਂ ਤੇ ਔਰਤ ਮਰਦ ਸਹਿਯੋਗ ਕਰਮੀਆਂ ਦੇ ਵਿੱਚ ਹਲਕੀਅਾ ਫੁਲਕੀਆਂ ਗੱਲਾਂ ਅਤੇ ਚੋਹਲ ਮੋਲ ਵਗੈਰਾ ਵੀ ਬੰਦ ਹੁੰਦੀ ਦਿੱਸ ਰਹੀ ਹੈ।ਲੇਖਿਕਾ ਅਤੇ ਕਮਿਊਨੀਕੇਸ਼ਨ ਐਕਸਪਰਟ ਨੀਲਮ ਕੁਮਾਰੀ ਕਹਿੰਦੀ ਹੈ "ਹੁਣ ਦਫ਼ਤਰਾਂ ਵਿੱਚ ਬੇਹੱਦ ਚੌਕਸੀ ਰਵਾਇਤੀ ਤੇ ਕੁਝ ਅਸਹਿਜ ਜਿਹਾ ਮਾਹੌਲ ਹੈ। ਮਰਦ ਸ਼ੱਕ ਵਿੱਚ ਰਹਿੰਦੇ ਹਨ ਕਿ ਨਾ ਜਾਣੇ ਕਦੋਂ ਆਮ ਦੋਸਤੀ ਵੀ ਗਲਤ ਅਰਥਾਂ ਵਿੱਚ ਸਮਝ ਲਈ ਜਾਵੇ ਅਤੇ #ਮੀਟੂ ਦੋਸ਼ ਵਿੱਚ ਬਦਲ ਜਾਵੇ।" ਕੁਝ ਮਰਦ ਅਧਿਕਾਰੀ ਹੁਣ ਕੰਮ ਕਾਰ ਦੇ ਸਿਲਸਿਲੇ ਵਿੱਚ ਔਰਤਾਂ ਦੇ ਨਾਲ ਇਕੱਲੇ ਯਾਤਰਾ ਕਰਨ, ਮੀਟਿੰਗ ਕਰਨ ਜਾ ਡਿਨਰ ਕਰਨ ਵਿੱਚ ਸਾਵਧਾਨੀ ਵਰਤਣ ਲੱਗੇ ਹਨ। ਇਸ ਦਾ ਇਹ ਮਤਲਬ ਵੀ ਹੈ ਕਿ ਔਰਤਾਂ ਬੁਆਏਜ਼ ਕਲੱਬ ਅਤੇ ਅਜਿਹੀਆਂ ਗੱਪਬਾਜ਼ੀਆਂ ਤੋਂ ਵੀ ਦੂਰ ਹੁੰਦੀਆਂ ਜਾਣਗੀਆਂ ਜਿਨ੍ਹਾਂ ਵਿੱਚ ਅਕਸਰ "ਅੰਦਰੂਨੀ ਕਹਾਣੀਆਂ" ਦਾ ਪਤਾ ਚੱਲਦਾ ਹੈ।ਔਰਤ ਸਹਿਕਰਮੀਆਂ ਨਾਲ ਗੱਲਬਾਤ ਕਰਦੇ ਹੋਏ ਮਰਦ ਬਾਸ ਆਪਣੇ ਕਮਰੇ ਦੇ ਦਰਵਾਜ਼ੇ ਖੁੱਲ੍ਹੇ ਰੱਖਣ ਲੱਗੇ ਹਨ ਉਨ੍ਹਾਂ ਨਾਲ ਹੱਥ ਮਿਲਾਉੰਦੇ ਹੋਏ ਝਿਜਕ ਮਹਿਸੂਸ ਕਰਦੇ ਹਨ ਅਤੇ ਸੋਚਣ ਲੱਗਦੇ ਹਨ ਕਿ ਟੀਮ ਡਰਿੰਕ ਲਈ ਔਰਤਾਂ ਨੂੰ ਬੁਲਾਉਣਾ ਠੀਕ ਹੈ ਜਾਂ ਨਹੀ।ਇੱਕ ਪ੍ਰਮੁੱਖ ਭਾਰਤੀ ਕੰਪਨੀ ਦੇ ਚੀਫ ਮਾਰਕੀਟਿੰਗ ਅਤੇ ਕਮਿਊਨੀਕੇਸ਼ਨ ਅਫਸਰ ਸਵਾਤੀ ਭੱਟਾਚਾਰੀਆਂ ਕਹਿੰਦੀ ਹੈ "ਇੱਕ ਮੇਨੇਜ਼ਰ ਨੇ ਮੈਨੂੰ ਬੇਨਤੀ ਕੀਤਾ ਕਿ ਮੈਂ ਉਸ ਦੇ ਦਫ਼ਤਰ ਵਿੱਚ ਰਹਾ ਕਿਉਂਕਿ ਉਸ ਨੂੰ ਆਪਣੀ ਟੀਮ ਦੀ 5 ਮੈਂਬਰ ਨੂੰ ਫੀਡਬੈਕ ਦੇਣੀ ਸੀ ਪਰ ਉਹ ਕੁਝ ਡਰਿਆ ਤੇ ਸ਼ੰਕਾਗ੍ਰਸਤ ਸੀ।"ਇਸ ਤਰ੍ਹਾਂ ਨੁਕਸਾਨ ਦੋਹਰਾ ਹੈ। ਔਰਤਾਂ ਲਈ ਰੁਜ਼ਗਾਰ ਬਾਜ਼ਾਰ ਦੇ ਦਰਵਾਜ਼ੇ ਬੰਦ ਹੁੰਦੇ ਜਾਣਗੇ ਜਾਂ ਉਨ੍ਹਾਂ ਨੂੰ ਇਸ ਗੈਰਵਾਇਤੀ ਨੈੱਟਵਰਕ ਤੋਂ ਨਿਖੇੜ ਦਿੱਤਾ ਜਾਵੇਗਾ,ਜਿਸ ਵਿੱਚ ਚੌਕਸੀ ਕਾਰਪੋਰੇਟ ਸਫ਼ਲਤਾ ਲਈ ਜ਼ਰੂਰੀ ਹੈ।ਮਰਦ ਉੱਚਤਾ ਅਤੇ ਨਿਖੇੜੇ ਦੀਆਂ ਪੁਰਾਣੀਆਂ ਧਾਰਨਾਵਾਂ ਵਾਪਸ ਆਈਆਂ ਹਨ। ਔਰਤਾਂ ਪ੍ਰਤੀ ਵਿਦਵੇਸ਼ ਦੀ ਅਦਿੱਖ ਧਾਰਾ ਪਹਿਲਾਂ ਤੋਂ ਹੀ ਉਨ੍ਹਾਂ ਨੂੰ ਖ਼ਤਰਾ ਮੰਨਦੀ ਰਹੀ ਹੈ,ਹੁਣ "ਸਮੱਸਿਆ" ਦੇ ਸ਼ੱਕ ਨੇ ਮਰਦਾਂ ਦੇ ਨਜ਼ਰੀਏ ਨੂੰ ਹੋਰ ਸਖਤ ਕਰ ਦਿੱਤਾ ਹੈ। ਗੁੜਗਾਉਂ ਵਿੱਚ ਪ੍ਰਸਿੱਧ ਐੱਚ ਆਰ ਮੈਨੇਜਰ ਨਿਮਿਸ਼ਾ ਦੁਆ ਨਿਖੇੜਾ ਕਰਨ ਦੇ ਇਸ ਰਵੱਈਏ ਬਾਰੇ ਕਹਿੰਦੀ ਹੈ ਕਿ " ਹਾਂ ਦਫ਼ਤਰ ਵਿੱਚ ਗੱਲਬਾਤ ਕਰਨ ਦਾ ਤਰੀਕਾ ਬਦਲ ਗਿਆ ਹੈ।ਮਰਦ ਸਹਿਕਰਮੀ ਜ਼ਿਆਦਾ ਦੋਸਤੀ ਤੇ ਵਾਕਫੀਅਤ ਦਿਖਾਉਣ ਤੋਂ ਝਿਜਕਦੇ ਹਨ। ਮੈਨੂੰ ਲੱਗਦਾ ਹੈ ਇਹ ਫੌਰੀ ਪ੍ਰਤੀਕਿਰਿਆ ਹੈ,ਪਰ ਇਸ ਦਾ ਔਰਤਾਂ ਦੀਆਂ ਨੌਕਰੀਆਂ ਘਟਣ ਵਰਗਾ ਕੋਈ ਨਾਟਕੀ ਅਸਰ ਨਹੀਂ ਹੈ।" ਉਹ ਇਸ ਲਈ ਵੀ ਅਾਸਵੰਦ ਹੈ ਕਿਉਂਕਿ ਬਹੁਤ ਸਾਰੇ ਅਦਾਰਿਆਂ ਲਈ ਔਰਤ ਮਰਦ ਵਿਵਿਧਤਾ ਇੱਕ ਅਹਿਮ ਪਹਿਲੂ ਹੈ। ਕੁਝ ਦੇਸ਼ਾਂ ਚ ਇਹ ਦੱਸਣਾ ਜ਼ਰੂਰੀ ਹੁੰਦਾ ਹੈ ਕਿ ਕੰਪਨੀ ਵਿੱਚ ਔਰਤ ਮਰਦ ਕਰਮਚਾਰੀ ਦਾ ਅਨੁਪਾਤ ਕੀ ਹੈ ਪਰ ਇੱਥੇ ਦਫ਼ਤਰ ਦੇ ਅੰਦਰ ਦਾ ਮਾਹੌਲ ਮਹੱਤਵਪੂਰਨ ਹੈ। ਸਟਾਫ ਬੈਂਕ ਦੀ ਕਾਰਪੋਰੇਟ ਕਮਿਊਨੀਕੇਸ਼ਨ ਅਤੇ ਪਬਲਿਕ ਅਫੀਸਰਜ਼ ਦੀ ਵਾਈਸ ਪ੍ਰੈਜ਼ੀਡੈਂਟ ਪੋ੍ਮਾ ਰਾਏ ਚੌਧਰੀ ਕਹਿੰਦੀ ਹੈ "#ਮੀਟੂ ਦੇ ਪੈਰੋਕਾਰਾਂ ਨੂੰ ਉਸ ਨੂੰ ਮਹੱਤਵਹੀਣ ਬਣਾਉਣ ਤੋਂ ਬਚਣਾ ਚਾਹੀਦਾ ਹੈ,ਅਦਾਰਿਆਂ ਨੂੰ ਕੁੱਲ ਮਿਲਾ ਕੇ ਵਾਤਾਵਰਨ ਨੂੰ ਸਹੀ ਬਣਾਉਣਾ ਚਾਹੀਦਾ ਹੈ ਤੇ ਬੁਰੇ ਵਿਹਾਰ ਨੂੰ ਬਰਦਾਸ਼ਤ ਨਹੀਂ ਕਰਨਾ ਚਾਹੀਦਾ ਆਖਿਰ ਲੋਕਾਂ ਨੂੰ ਅੱਛਾ ਵਰਤਾਅ ਕਰਨ ਨੂੰ ਕਹਿਣ ਵਿੱਚ ਭਲਾ ਲੱਗਦਾ ਵੀ ਕੀ ਹੈ।" ਦੁਆ ਕਹਿੰਦੀ ਹੈ ਦਫ਼ਤਰ ਵਿੱਚ ਬਾਤਚੀਤ ਮਜ਼ਾਕ ਪ੍ਰਤੀ ਹੀ ਚੌਕਸੀ ਬੇਮਾਨੀ ਹੈ। ਮੀਟੂ ਦੇ ਦੋਸ਼ਾ ਤੇ ਗੌਰ ਕਰੀਏ ਤਾਂ ਇਹ ਐਸੀ ਛੋਟੀਆਂ ਮੋਟੀਆਂ ਚੀਜ਼ਾਂ ਨਾਲ ਜੁੜੀ ਨਹੀਂ ਹੈ ਕਿ "ਅੱਜ ਤੁਸੀਂ  ਸੁੰਦਰ ਲੱਗ ਰਹੇ ਹੋ" ਪਰ ਜ਼ਿਆਦਾਤਰ ਖੁੱਲ੍ਹਮ ਖੁੱਲ੍ਹੇ,ਅਸ਼ਲੀਲਤਾ ਅਤੇ ਉਤਪੀੜਨ ਦੇ ਮਾਮਲੇ ਹਨ। ਇਸ ਲਈ ਉਤਪੀੜਨ ਦੇ ਦੋਸ਼ਾਂ ਅਤੇ ਝੂਠੀਆਂ ਸ਼ਿਕਾਇਤਾਂ ਖਿਲਾਫ ਸਹੀ ਭਰੋਸੇਯੋਗ ਅੰਦਰੂਨੀ ਜਾਂਚ ਅਤੇ ਸਖ਼ਤ ਸਜ਼ਾਯੋਗ ਕਾਰਵਾਈ ਹੀ ਮਦਦਗਾਰ ਹੋ ਸਕਦੀ ਹੈ।" ਭੱਟਾਚਾਰੀਆ ਸੰਤੁਲਿਤ ਟਿੱਪਣੀ ਕਰਦੀ ਹੈ,"ਮੈਨੂੰ ਪੂਰਾ ਯਕੀਨ ਹੈ ਕਿ ਮੀ ਟੂ ਮੁਹਿੰਮ ਸਾਜ਼ਗਾਰ ਸੀ। ਇਹ ਵਕਤ ਹੈ ਕਿ ਔਰਤਾਂ ਆਪਣੇ ਨਾਲ ਹੋਏ ਬੁਰੇ ਵਿਹਾਰ ਵਾਲੇ ਖੁੱਲ੍ਹ ਕੇ ਬੋਲਣ ਪਰ ਇਸ ਸਾਰੇ ਵਿੱਚ ਮੈਂ ਕੁਝ ਔਰਤਾਂ ਨੂੰ ਦੂਜੇ ਕਾਰਨਾਂ ਤੋਂ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਵੀ ਦੇਖਿਆ ਹੈ। ਮੈਂ ਸਹੀ ਮਾਮਲੇ ਦੇ ਨਾਲ ਸੌ ਫ਼ੀਸਦੀ ਖੜ੍ਹੀ ਹਾਂ। ਪਰ ਬਦਕਿਸਮਤੀ ਨਾਲ ਕੁਝ ਲੋਕ ਇਸ ਨੂੰ ਮਹੱਤਵਹੀਣ ਬਣਾ ਰਹੇ ਹਨ। ਦਰਅਸਲ ਜਵਾਬੀ ਰਵੱਈਏ ਦੇ ਪਿੱਛੇ ਇਸੇ ਹੀ ਮਾਮਲੇ ਹਨ।" ਆਪਣੀ ਗੱਲਬਾਤ ਦੀ ਤਸਦੀਕ ਕਰਦਿਆਂ ਹੋਇਆਂ ਭੱਟਾਚਾਰੀਆ ਦੇ ਕੋਲ ਇੱਕ ਘਟਨਾ ਵੀ ਹੈ ਉਹ ਦੱਸਦੀ ਹੈ "ਮੇਰੇ ਇੱਕ ਦੋਸਤ ਨੂੰ ਉਸ ਦੀ ਸਹਿਕਰਮੀ ਨੇ ਉਸ ਨੂੰ ਤਰੱਕੀ ਨਾ ਦੇਣ ਤੇ ਗੰਭੀਰ ਪਰਿਣਾਮ ਭੁਗਤਨ ਦੀ ਧਮਕੀ ਦਿੱਤੀ। ਅਜਿਹੀਆਂ ਹੀ ਗੱਲਾਂ ਅੰਦੋਲਨ ਨੂੰ ਕਮਜ਼ੋਰ ਕਰਦੀਆਂ ਹਨ ਪਰ ਮੈਂ ਅਜਿਹਾ ਨਹੀਂ ਕਹਾਂਗੀ ਕਿ ਐਸਾ ਹੀ ਹੋ ਰਿਹਾ ਹੈ। ਇਹ ਸਭ ਨੂੰ ਆਮ ਹੋਣ ਵਿੱਚ ਥੋੜ੍ਹਾ ਵਕਤ ਲੱਗੇਗਾ ਪਰ ਇਹ ਆਮ ਤੇ ਸਹਿਜ ਹੋ ਜਾਵੇਗਾ ਅਤੇ ਸੁਰੱਖਿਅਤ ਦਫਤਰ ਇਸ ਦਾ ਸਿੱਟਾ ਹੋਵੇਗਾ।" ਵਾਸ਼ਿੰਗਟਨ ਪੋਸਟ ਦੀ ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਮੀਟੂ ਔਰਤਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਸ ਦਾ ਇੱਕ ਤਤਕਾਲੀਨ ਸਿੱਟਾ ਤਾਂ ਇਹ ਹੈ ਕਿ ਵਾਲ ਸਟ੍ਰੀਟ ਤੇ ਮਰਦ ਦਾਬਾ ਹੋਣ ਕਾਰਨ ਉਹ ਮੇੰਟਰ ਮਰਦਾਂ ਨੂੰ ਖੋਹ ਰਹੀਆਂ ਹਨ। ਮਰਦ ਬੌਸਾਂ ਨੂੰ ਇਹ ਵੀ ਡਰ ਹੋ ਸਕਦਾ ਹੈ ਕਿ ਲੋਕ ਜੂਨੀਅਰ ਸਹਿਯੋਗੀ ਸਹਿਕਰਮੀਆਂ ਦੇ ਨਾਲ ਉਨ੍ਹਾਂ ਦੀ ਦੋਸਤ ਨੂੰ ਯੌਨ ਧੱਕਾ ਸਮਝ ਕੇ ਗਲਤ ਮਤਲੱਬ ਕੱਢ ਸਕਦੇ ਹਨ।ਇਸ ਅਸੰਜਮ ਤੋਂ ਵੱਖਰਾ ਔਰਤਾਂ ਪ੍ਰਤੀ ਭਾਵਨਾ ਤੇ ਬੁਰੇ ਲੋਕਾਂ ਦੀ ਵਿਦਾਈ ਬਾਕੀ ਹੈ। ਕਈ ਦੱਖਣੀ ਭਾਰਤੀ ਕਲਾਕਾਰਾਂ ਨੇ ਪ੍ਰਭਾਵਸ਼ਾਲੀ ਨਾਵਾਂ ਇਸ ਨੂੰ ਸਰਵਜਨਕ ਕੀਤਾ ਅਤੇ ਉਨ੍ਹਾਂ ਲੋਕਾਂ ਨੇ ਉਸ ਦੀ ਸਜ਼ਾ ਵੀ ਭੁਗਤੀ। ਹਿੰਦੀ ਮਲਿਆਲਮ ਫਿਲਮਾਂ ਦੀ ਮੁੱਖ ਤੇ ਬੇਬਾਕ ਅਭਿਨੇਤਰੀ ਪਾਰਵਤੀ ਨੇ ਕੰਮ ਨਾ ਮਿਲਣ ਦੇ ਬਾਰੇ ਦੱਸਿਆ।ਪਾਸ਼ਰਵ ਗਾਇਕਾ ਚਿੰਨਮੀ ਸ੍ਰੀਪਦ ਨੇ ਤਾਂ ਆਪਣੀ ਬੇਬਾਕੀ ਨਾਲ ਲਾਜਵਾਬ ਹੀ ਕਰ ਦਿੱਤਾ। ਉਨ੍ਹਾਂ ਕਿਹਾ "  ਮੈਨੂੰ ਮੇਰੇ ਕੰਮ ਕਰਨ ਦੇ ਅਧਿਕਾਰ ਤੋਂ ਵੰਚਿਤ ਕਰ ਦਿੱਤਾ ਗਿਆ ਹੈ ਪਰ ਇਹ ਮੇਰੀ ਬੋਲਣ ਦਾ ਹੀ ਨਤੀਜਾ ਹੈ। ਗੀਤਕਾਰ ਵੇਰਾਮੈਥਿਊ ਦਾ ਨਾਮ ਜਨਤਕ ਕਰਨ ਦੇ ਕਾਰਨ ਮੈਨੂੰ ਚੇਨਈ ਵਿੱਚ ਡਬਿੰਗ ਯੂਨੀਅਨ ਤੋਂ ਬਾਹਰ ਕਰ ਦਿੱਤਾ ਗਿਆ ਹੈ।"ਕੰਨੜ ਫਿਲਮ ਅਭਿਨੇਤਰੀ ਸ਼ਰਤੀ ਹਰੀਹਰਨ ਨੂੰ ਵੀ ਅਭਿਨੇਤਾ ਅਰਜੁਨ ਸਰਜਾ ਦਾ ਨਾਂ ਲੈਣ ਦੇ ਲਈ ਐਸਾ ਹੀ ਖਮਿਆਜ਼ਾ ਭੁਗਤਨਾ ਪਿਆ ਹੈ।ਉਹ ਕਹਿੰਦੀ ਹੈ ₹#ਮੀਟੂ ਦਾ ਆਫ਼ਟਰ ਇਫੈਕਟ ਐਸਾ ਹੈ ਕਿ ਇੱਕ ਵਾਰ ਜਦ ਤੁਸੀਂ ਬੋਲ ਦਿੰਦੇ ਹੋ ਤਾਂ ਉਹ ਲੋਕ ਯਕੀਨ ਕਰਦੇ ਕੇ ਪੀੜਤ ਬਦਚੱਲਣ ਅਤੇ ਝੂਠੀ ਹੈ। ਉਨ੍ਹਾਂ ਦੀ ਗੱਲ ਚੇਤਾਵਨੀ ਸਾਬਤ ਹੋਈ।ਇਹ ਅੱਗੇ ਕਹਿੰਦੀ ਹੈ "ਸੁਪਰ ਸਟਾਰਜ਼ ਨੇ ਵੀ ਇੱਕ ਵੀ ਸ਼ਬਦ ਨਹੀਂ  ਬੋਲਿਆ। ਨਾਟਕ ਫਿਲਮ ਚੈਂਬਰ ਨੇ ਮੈਨੂੰ ਬੁਲਾਇਆ ਅਤੇ ਧਮਕਾਇਆ ਕਿ ਮੈਂ ਇੰਡਸਟਰੀ ਦੇ ਬਾਰੇ ਵਿੱਚ ਇੱਕ ਵੀ ਸ਼ਬਦ ਨਾ ਬੋਲਾਂ।" ਇਸ ਸਭ ਤੋਂ ਅੱਗੇ ਆਉਣ ਲਈ ਅਜੇ ਗੰਭੀਰਤਾ ਵਰਤਣੀ ਚਾਹੀਦੀ ਹੈ। ਦੋਸ਼ੀਆਂ ਤੋਂ ਲੈ ਕੇ ਨਿਰਦੋਸ਼ ਮਰਦਾਂ ਨੂੰ ਬਚਾਉਣ ਤਕ। ਜਾਂ ਫਿਰ ਹਮਲਾ ਸ਼ਾਂਤ ਹੋਣ ਤੋਂ ਬਾਅਦ "ਇਹ ਤਾਂ ਹੁੰਦਾ ਹੀ ਰਹਿੰਦਾ ਹੈ" ਕਹਿਣਾ ਅਤੇ ਸਿਸਟਮ ਤੋਂ ਬਾਹਰ ਕਰ ਦਿੱਤੇ ਗਏ ਦੋਸ਼ੀ ਮਰਦਾਂ ਨੂੰ ਬਚਾਉਣਾ ਇਸ ਵਿੱਚ ਸ਼ਾਮਲ ਹੈ। ਕੁਝ ਔਰਤਾਂ ਸੋਚਦੀਆਂ ਹਨ ਕਿ ਭਾਰਤ ਵਿੱਚ ਚੱਲ ਰਹੇ ਫੈਮਿਨਿਸਟ ਅੰਦੋਲਨ ਵਿੱਚ ਮੀ ਟੂ ਉਨ੍ਹਾਂ ਦੀ ਟੋਪੀ ਵਿੱਚ ਇੱਕ ਕਲਗੀ ਦੀ ਤਰ੍ਹਾਂ ਹੈ। ਸਾਬਕਾ ਸਿਵਲ ਸਰਵੈਂਟ ਅਤੇ ਬੰਬੇ ਹਾਈ ਕੋਰਟ ਵਿੱਚ ਬੁਲਾਰਾ ਆਭਾ ਸਿੰਘ ਕਹਿੰਦੀ ਹੈ "ਅੰਦੋਲਨ ਦੇ ਕੁਝ ਮੁੱਖ ਯੋਗਦਾਨਾਂ ਵਿੱਚ ਇਹ ਹੈ ਕਿ ਯੌਨ ਜਬਰ ਸਬੰਧੀ ਕਾਨੂੰਨਾਂ ਬਾਰੇ ਜਾਗਰੂਕਤਾ ਕਾਫੀ ਵਧੀ ਹੈ।ਸ਼ੱਕੀ ਵਿਹਾਰ ਕਰਨ ਤੋਂ ਪਹਿਲਾਂ ਮਰਦ ਕਈ ਵਾਰ ਸੋਚਦੇ ਹਨ।ਕਈ ਦਫ਼ਤਰਾਂ ਵਿੱਚ ਅੰਦਰੂਨੀ ਸ਼ਿਕਾਇਤ ਸੰਮਤੀਆਂ ਦੀ ਸਥਾਪਨਾ ਵੀ ਕੀਤੀ ਜਾ ਰਹੀ ਹੈ,ਹਾਲਾਂਕਿ ਕਈ ਰਾਜਨੀਤਕ ਪਾਰਟੀਆਂ ਜਿਨਾਂ ਵਿੱਚ ਕਾਂਗਰਸ ਤੇ ਭਾਜਪਾ ਸ਼ਾਮਲ ਹਨ ਅਜੇ ਤੱਕ ਇਸ ਦਿਸ਼ਾ ਵਿੱਚ ਕੋਈ ਪਹਿਲ ਨਹੀਂ ਕਰ ਰਹੀਆਂ ਹਨ। ਔਰਤਾਂ ਹੁਣ ਬੇਵੱਸ ਤੇ ਬੇਸਹਾਰਾ ਨਹੀਂ ਹਨ। ਉਹ ਆਪਣੇ ਕਾਨੂੰਨੀ ਅਧਿਕਾਰ ਜਾਂਣਦੀਆਂ ਹਨ। ਸਮਾਜ ਦੇ ਸੋਸ਼ਲ ਮੀਡੀਆ ਵਿੱਚ ਇਸ ਦੀ ਬੇਹੱਦ ਹਮਾਇਤ ਹੈ।ਹਾਲਾਂਕਿ ਘੋਲ ਨੂੰ ਦਲੀਲ ਪੂਰਵਕ ਸਿੱਟੇ ਤੇ ਪਹੁੰਚਾਉਣ ਲਈ ਅਜੇ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ।" ਪੱਤਰਕਾਰ ਦਿਵਿਆ ਕਾਰਤੀਕੇਨ ਕਹਿੰਦੀ ਹੈ "ਜਦ ਇੱਕ ਮਰਦਾਂ ਦਾ ਜਨਤਕ ਵਿਹਾਰ ਸਹੀ ਨਹੀਂ ਹੁੰਦਾ ਉਸ ਦਾ ਹੱਲ ਸੌਖਾ ਨਹੀਂ। ਇੱਕ ਪ੍ਰਸਿੱਧ ਅਖ਼ਬਾਰ ਜਿਸ ਦੇ ਦਾਗਦਾਰ ਮਰਦਾਂ ਨੂੰ ਆਪਣੇ ਇੱਥੇ ਜਗ੍ਹਾਂ ਦਿੱਤੀ,ਦਰਅਸਲ ਇਸ ਗੱਲ ਦੀ ਮਿਸਾਲ ਹੈ ਕਿ ਸੰਪਾਦਕ ਖ਼ੁਦ ਨੂੰ ਬਚਾ ਰਹੇ ਹਨ।" ਸ਼ੀ ਦਿ ਪੀਪਲ ਦੀ ਸੰਪਾਦਕ ਕਿਰਨ ਮੁਰਣਾਲ ਕਹਿੰਦੀ ਹੈ "ਮੈਨੂੰ ਨਹੀਂ  ਲੱਗਦਾ ਕਿ ਕੋਈ ਔਰਤ ਜਦ ਆਵਾਜ਼ ਬੁਲੰਦ ਕਰਦੀ ਹੈ ਤਾਂ ਉਸ ਨੂੰ ਇਹ ਅਹਿਸਾਸ ਨਹੀਂ ਹੋਵੇਗਾ ਕਿ ਉਸ ਕੀ ਭੁਗਤਣਾ ਪੈ ਸਕਦਾ ਹੈ।ਇਸ ਮੁਹਿੰਮ ਲਈ ਚਰਚਾ ਵਿੱਚ ਆਈ ਪੱਤਰਕਾਰ ਗਜਾਲਾ ਵਹਾਬ ਕਹਿੰਦੀ ਹੈ "ਇਹ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ ਕਿ ਇਹ ਦੌਰ ਬੀਤ ਗਿਆ' ਮੀਟੂ ਕੋਈ ਕ੍ਰਾਂਤੀ ਨਹੀਂ ਹੈ ਤੇ ਨਾ ਕੋਈ ਇਸ ਭਰਮ ਵਿੱਚ ਰਹੇ ਕਿ ਭਾਰਤੀ ਦਫ਼ਤਰਾਂ ਦਾ ਮਾਹੌਲ ਰਾਤੋਰਾਤ ਬਦਲ ਜਾਵੇਗਾ।" ਤਾਂ ਫਿਰ ਹੋਣਾ ਕੀ ਚਾਹੀਦਾ ਹੈ ? ਅੰਦਰੂਨੀ ਸ਼ਿਕਾਇਤ ਸੰਮਤੀਆਂ ਨੂੰ ਆਪਣੇ ਨਾਲ ਸਬੰਧਿਤ ਸੰਗਠਨਾਂ ਵਿੱਚ ਕਥਿਤ ਯੌਨ ਜਬਰ ਕਰਤਾਵਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।ਮੀਟੂ ਮਾਮਲਿਆਂ ਦੀ ਵਿਆਪਕ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਇਹ ਯਕੀਨੀ ਬਨਾਉਣ ਲਈ ਕਦਮ ਉਠਾਏ ਜਾਣੇ ਚਾਹੀਦੇ ਹਨ ਕਿ ਘਟਨਾ ਤੋਂ ਉਭਰਦੀਆਂ ਔਰਤਾਂ ਨੂੰ ਕਥਿਤ ਯੌਨ ਜਬਰ ਕਰਤਾਵਾਂ ਦੇ ਸੰਪਰਕ ਚ ਨਾ ਅਾਉਣਾ ਪਵੇ।ਔਰਤਾਂ ਨੂੰ ਉਨ੍ਹਾਂ ਦੇ ਕੈਰੀਅਰ ਦੀਆਂ ਸੰਭਾਵਨਾਵਾਂ ਵਿੱਚ ਕਿਸੇ ਵੀ ਬੇਲੋੜੀ ਦਖ਼ਲਅੰਦਾਜ਼ੀ ਤੋਂ ਰੋਕਣ ਲਈ ਸੁਰੱਖਿਆ ਮੁਹੱਈਆ ਕੀਤੀ ਜਾਣੀ ਚਾਹੀਦੀ ਹੈ। ਇਹ ਧਿਆਨ ਵਿੱਚ ਰੱਖਦੇ ਹੋਇਆ ਕਿ ਇਹ ਜ਼ਿਆਦਾਤਰ ਨਾਂ ਤਾਕਤਵਰ ਮਰਦਾਂ ਦੇ ਹੁੰਦੇ ਹਨ। ਕੰਮਕਾਰ ਵਾਲੀਆਂ ਥਾਵਾਂ ਤੇ ਔਰਤਾਂ ਨੂੰ ਸੁਰੱਖਿਆ ਮਿਲਣੀ ਚਾਹੀਦੀ ਹੈ। ਪੁਲਿਸ ਅਤੇ ਨਿਆਂਤੰਤਰ ਨੂੰ ਆਰੋਪੀਆਂ ਦੇ ਖਿਲਾਫ ਮੁਕੱਦਮੇ ਦਰਜ ਕਰਨੇ ਚਾਹੀਦੇ ਹਨ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਮੀ ਟੂ ਕਾਨੂੰਨੀ ਮਾਮਲਿਆਂ ਵਿੱਚ ਅਸਫਲਤਾ ਦਾ ਸਿੱਟਾ ਹੈ। ਨਿਆਂ ਹਾਸਲ ਕਰ ਚੁੱਕੀਆਂ ਲੜਕੀਆਂ ਜਾਂ ਔਰਤਾਂ ਨੂੰ ਅੱਗੇ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਜਵਾਬੀ ਹਮਲੇ ਤੋਂ ਬਚਾਉਣ ਦੀ ਰਾਜ ਨੂੰ ਚੌਕਸੀ ਕਦਮ ਉਠਾਉਣੇ ਚਾਹੀਦੇ ਸਿਰਫ ਇਸ ਤਰ੍ਹਾਂ ਦੀ ਸੁਰੱਖਿਆ ਉਨ੍ਹਾਂ ਨੂੰ ਦਫ਼ਤਰਾਂ ਦੇ ਮਾਹੌਲ ਨੂੰ ਬਾਹਰ ਲਿਅਾਉਣ ਲਈ ਪ੍ਰੇਰਿਤ ਕਰੇਗੀ।ਮਹਿਲਾ ਵਿਕਾਸ ਬਾਲ ਮੰਤਰਾਲਿਆਂ ਨੇ ਇਨ੍ਹਾਂ ਮਾਮਲੇ ਦੀ ਜਾਂਚ ਲਈ ਜੋ ਸੰਮਤੀ ਬਣਾਈ ਹੈ ਉੱਥੇ ਨਿਰਪੱਖ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਮਾਂ ਆ ਗਿਆ ਹੈ ਕਿ ਸਾਨੂੰ ਮਰਦਾਂ ਨੂੰ ਵੀ ਸੋਚਦੇ ਹੋਏ ਯੌਨ ਉਤਪੀੜਤ ਨਿਯਮਾਂ ਨੂੰ ਜੈਂਡਰ ਨਿਊਟਰਲ ਬਣਾਈਏ ਕਿਉਂਕਿ ਪੀੜਤ ਮਰਦਾਂ ਦੀ ਚੁੱਪ ਲੰਮੇ ਸਮੇਂ ਤੋਂ ਅਣਸੁਣੀ ਰਹੀ ਹੈ (ਤੱਥਾਂ ਦਾ ਸਰੋਤ ਆਊਟਲੁੱਕ ਜਨਵਰੀ2019)                           ਪੇਸ਼ਕਸ਼ 

ਡਾ ਅਜੀਤਪਾਲ ਸਿੰਘ ਐੱਮ ਡੀ                                                                    ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ                                   

9815629301