ਸੀਬੀਆਈ ਮੁਖੀ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ ਸੁਣਵਾਈ ਨੂੰ ਤਿਆਰ

ਸੀਬੀਆਈ ਮੁਖੀ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ ਸੁਣਵਾਈ ਨੂੰ ਤਿਆਰ

ਨਵੀਂ ਦਿੱਲੀ : ਸੁਪਰੀਮ ਕੋਰਟ ਐਮ ਨਾਗੇਸ਼ਵਰ ਰਾਓ ਨੂੰ ਅੰਤਰਿਮ ਸੀਬੀਆਈ ਮੁਖੀ ਬਣਾਉਣ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਲਈ ਤਿਆਰ ਹੋ ਗਈ ਹੈ। ਇਹ ਸੁਣਵਾਈ ਅਗਲੇ ਹਫਤੇ ਹੋਵੇਗੀ। ਸਵੈ-ਸੇਵੀ ਸੰਸਥਾ ਕਾਮਨ ਕਾਜ਼ ਅਤੇ ਆਰਟੀਆਈ ਵਰਕਰ ਅੰਜਲੀ ਭਾਰਦਵਾਜ ਨੇ ਇਹ ਪਟੀਸ਼ਨ ਦਾਖਲ ਕੀਤੀ ਹੈ। ਸੀਬੀਆਈ ਦੇ ਨਵੇਂ ਨਿਰਦੇਸ਼ਕ ਦੀ ਚੋਣ ਹੋਣ ਤੱਕ ਸੀਬੀਆਈ ਦੇ ਵਧੀਕ ਨਿਰਦੇਸ਼ਕ ਰਾਓ ਨੂੰ 10 ਜਨਵਰੀ ਨੂੰ ਅੰਤਰਿਮ ਮੁਖੀ ਦਾ ਚਾਰਜ ਸੌਂਪਿਆ ਗਿਆ ਸੀ। ਖ਼ਬਰਾਂ ਮੁਤਾਬਕ ਚੀਫ ਜਸਟਿਸ ਰੰਜਨ ਗੋਗੋਈ,

Anjali BhardwajAnjali Bhardwaj

ਜਸਟਿਸ ਐਨਐਲ ਰਾਓ ਅਤੇ ਜਸਟਿਸ ਐਸਕੇ ਕੌਲ ਦੀ ਬੈਂਚ ਦੇ ਸਾਹਮਣੇ ਇਹ ਮਾਮਲਾ ਰੱਖਿਆ ਗਿਆ। ਪਟੀਸ਼ਨਕਰਤਾ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਬੈਂਚ ਤੋਂ ਇਸ ਮਾਮਲੇ ਵਿਚ ਸ਼ੁਕਰਵਾਰ ਨੂੰ ਸੁਣਵਾਈ ਕਰਨ ਦੀ ਅਪੀਲ ਕੀਤੀ। ਹਾਲਾਂਕਿ ਚੀਫ ਜਸਟਿਸ ਨੇ ਕਿਹਾ ਕਿ ਸ਼ੁਕਰਵਾਰ ਨੂੰ ਤਾਂ ਸੁਣਵਾਈ ਬਿਲਕੁਲ ਵੀ ਮੁਮਕਿਨ ਨਹੀਂ ਹੈ। ਇਹ ਅਗਲੇ ਹਫਤੇ ਤੱਕ ਕੀਤੀ ਜਾਵੇਗੀ। ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਉੱਚ ਪੱਧਰੀ ਚੋਣ ਕਮੇਟੀ ਨੇ 10 ਜਨਵਰੀ ਨੂੰ ਆਲੋਕ ਵਰਮਾ ਨੂੰ ਸੀਬੀਆਈ ਮੁਖੀ ਦੇ ਅਹੁਦੇ ਤੋਂ ਹਟਾ ਦਿਤਾ ਸੀ।

CBI chief Alok VermaAlok Verma

ਵਰਮਾ 'ਤੇ ਭ੍ਰਿਸ਼ਟਾਚਾਰ ਅਤੇ ਡਿਊਟੀ ਦੀ ਅਣਗਹਿਲੀ ਦੇ ਦੋਸ਼ ਲਗਾਏ ਗਏ ਸਨ। 1979 ਦੀ ਬੈਚ ਦੇ ਆਈਪੀਐਸ ਅਧਿਕਾਰੀ ਵਰਮਾ ਨੂੰ ਸਿਵਲ ਡਿਫੈਂਸ, ਫਾਇਰ ਸਰਵਿਸਿਜ਼ ਅਤੇ ਹੋਮ ਗਾਰਡ ਵਿਭਾਗ ਦਾ ਡਾਇਰੈਕਟਰ ਜਨਰਲ ਬਣਾਇਆ ਗਿਆ ਸੀ। ਹਾਲਾਂਕਿ ਉਹਨਾਂ ਨੇ ਸੀਬੀਆਈ ਮੁਖੀ ਦੇ ਅਹੁਦੇ ਤੋਂ ਹਟਾਏ ਜਾਣ ਦੇ ਅਗਲੇ ਹੀ ਦਿਨ ਨੌਕਰੀ ਤੋਂ ਅਸਤੀਫਾ ਦੇ ਦਿਤਾ ਸੀ।

CBICBI

ਵਰਮਾ ਦਾ ਸੀਬੀਆਈ ਵਿਚ ਕਾਰਜਕਾਲ 31 ਜਨਵਰੀ ਨੂੰ ਖਤਮ ਹੋ ਰਿਹਾ ਸੀ। ਵਰਮਾ ਨੂੰ ਅਹੁਦੇ ਤੋਂ ਹਟਾਉਣ ਵਾਲੀ ਕਮੇਟੀ ਵਿਚ ਪ੍ਰਧਾਨ ਮੰਤਰੀ ਤੋਂ ਇਲਾਵਾ ਲੋਕਸਭਾ ਵਿਚ ਕਾਂਗਰਸ ਨੇਤਾ ਮਲਿਕਾਰੁਜਨ ਖੜਗੇ ਅਤੇ ਚੀਫ ਜਸਟਿਸ ਰੰਜਨ ਗੋਗੋਈ ਦੇ ਨੁਮਾਇੰਦੇ ਦੇ ਤੌਰ 'ਤੇ ਜਸਟਿਸ ਏਕੇ ਸਿਕਰੀ ਸਨ।