ਭ੍ਰਿਸ਼ਟਾਚਾਰੀ ਲੀਡਰਾਂ ਨੂੰ ਸਿਆਸਤ ਤੋਂ ਪਾਸੇ ਕੀਤੇ ਬਗੈਰ ਪੰਜਾਬ ਦਾ ਭਲਾ ਸੰਭਵ ਨਹੀ - ਸਿਮਰਜੀਤ ਬੈਂਸ
Sun 20 Jan, 2019 0ਸਵਾਰਥੀ ਲੀਡਰਾਂ ਨੇ ਸੱਤਾ ਦੀ ਕੰੁਜੀ ਹਾਸਲ ਕਰਕੇ ਪੰਜਾਬ ਦਾ ਬੇੜਾ ਡੋਬਿਆ
ਭਿੱਖੀਵਿੰਡ 19 ਜਨਵਰੀ (ਹਰਜਿੰਦਰ ਸਿੰਘ ਗੋਲ੍ਹਣ)-ਸੂਬਾ ਪੰਜਾਬ ਨੂੰ ਚਿੱਚੜ ਬਣ
ਚਿੰਬੜੇ ਭ੍ਰਿਸ਼ਟਾਚਾਰੀ ਲੀਡਰਾਂ ਨੂੰ ਸਿਆਸਤ ਤੋਂ ਪਾਸੇ ਕੀਤੇ ਬਗੈਰ ਪੰਜਾਬ ਦਾ ਭਲਾ
ਸੰਭਵ ਨਹੀ। ਸਰਹੱਦੀ ਹਲਕਾ ਖੇਮਕਰਨ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਪਹੰੁਚੇਂ ਲੋਕ
ਇਨਸਾਫ ਪਾਰਟੀ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਭਿੱਖੀਵਿੰਡ ਵਿਖੇ ਵਿਸ਼ੇਸ਼
ਤੌਰ ‘ਤੇ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਜੇਕਰ ਕੋਈ ਵਿਅਕਤੀ ਬੀਮਾਰ ਹੋ ਜਾਵੇ
ਤਾਂ ਅਸੀਂ ਉਸਦਾ ਇਲਾਜ ਚੰਗੇ ਤੋਂ ਚੰਗੇ ਡਾਕਟਰ ਕੋਲੋਂ ਕਰਵਾ ਲੈਂਦੇ ਹਾਂ, ਪਰ ਅੱਜ
ਪੰਜਾਬ ਦੀ ਤਰਸਯੋਗ ਹਾਲਾਤ ਇਕ ਮਰੀਜ ਵਾਂਗ ਬਣੀ ਪਈ ਹੈ, ਜਿਸ ਦਾ ਇਲਾਜ ਅਸੀਂ ਵਾਰ-ਵਾਰ
ਉਹਨਾਂ ਡਾਕਟਰਾਂ (ਰਵਾਇਤੀ ਲੀਡਰਾਂ) ਕੋਲੋਂ ਕਰਵਾ ਰਹੇ ਹਾਂ, ਜੋ ਪੰਜਾਬ ਦੀ ਇਸ ਮੰਦੀ
ਹਾਲਾਤ ਲਈ ਜਿੰਮੇਵਾਰ ਹਨ। ਬੈਂਸ ਨੇ ਕਿਹਾ ਪੰਜਾਬ ਦਾ ਵੋਟਰ ਕਿਸੇ ਚੰਗੇ ਪੰਜਾਬ ਪੱਖੀ
ਲੀਡਰਾਂ ਨੂੰ ਅੱਗੇ ਲਿਆਉਣ ਦੀ ਬਜਾਏ ਵਾਰ-ਵਾਰ ਸਵਾਰਥੀ ਲੀਡਰਾਂ ਨੂੰ ਪੰਜਾਬ ਦੀ ਸੱਤਾ
ਦੀ ਕੰੁਜੀ ਸੌਪ ਕੇ ਪੰਜਾਬ ਦਾ ਬੇੜਾ ਡੋਬ ਰਹੇ ਹਨ, ਜੋ ਸਾਡੇ ਨੌਜਵਾਨਾਂ ਲਈ ਖਤਰੇ ਦੀ
ਘੰਟੀ ਹੈ। ਉਹਨਾਂ ਨੇ ਸੂਝਵਾਨ ਲੋਕਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਚੰਗੇ ਲੋਕਾਂ ਨੂੰ
ਅੱਗੇ ਲਿਆਉਣਾ ਨਾਲ ਹੀ ਸਵਾਰਥੀ ਲੀਡਰਾਂ (ਅਕਾਲੀ-ਕਾਂਗਰਸੀ) ਦੀ ‘ਉਤਰ ਕਾਟੋਂ ਮੈਂ
ਚੜਾਂ’ ਦੀ ਸਿਆਸਤ ਨੂੰ ਨੱਥ ਪਾਵੇਗੀ ਅਤੇ ਪੰਜਾਬ ਵਿਚੋਂ ਨਸ਼ਿਆਂ, ਬੇਰੋਜਗਾਰੀ,
ਕਿਸਾਨਾਂ-ਮਜਦੂਰਾਂ ਸਿਰ ਚੜ੍ਹਿਆ ਕਰਜਾ, ਭ੍ਰਿਸ਼ਟਾਚਾਰੀ, ਅਨਪੜ੍ਹਤਾ ਆਦਿ ਅਲਾਮਤਾਂ ਦਾ
ਖਾਤਮਾ ਹੋ ਸਕੇਗਾ। ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਆਖਿਆ ਕਿ ਜੇਕਰ “ਪ੍ਰਮਾਤਮਾ” ਨੇ
ਮੌਕਾ ਦਿੱਤਾ ਤਾਂ ਮੁਸੀਬਤਾਂ ‘ਚ ਡੁੱਬੇ ਪੰਜਾਬ ਨੂੰ ਦੁਬਾਰਾ ਆਪਣੇ ਪੈਰਾਂ ‘ਤੇ ਖੜ੍ਹਾ
ਕਰਕੇ ਸੋਨੇ ਦੀ ਚਿੜ੍ਹੀ ਰੰਗਲਾ ਪੰਜਾਬ ਬਣਾਵੇਗਾ ਅਤੇ ਨੌਜਵਾਨ ਪੀੜੀ ਨੂੰ ਰੋਜਗਾਰ ਦੀ
ਖਾਤਰ ਵਿਦੇਸ਼ਾਂ ‘ਚ ਧੱਕੇ ਨਹੀ ਖਾਣੇ ਪੈਣਗੇ। ਇਸ ਮੌਕੇ ਮਾਝਾ ਜੋਨ ਇੰਚਾਰਜ ਅਮਰੀਕ
ਸਿੰਘ ਵਰਪਾਲ, ਜਿਲ੍ਹਾ ਦਿਹਾਤੀ ਪ੍ਰਧਾਨ ਰਾਜਬੀਰ ਸਿੰਘ ਪੱਖੋਕੇ, ਕੌਸ਼ਲਰ ਗੁਰਪ੍ਰੀਤ
ਸਿੰਘ ਖੁਰਾਣਾ, ਜਿਲ੍ਹਾ ਪ੍ਰਧਾਨ ਮਨਦੀਪ ਸਿੰਘ ਬੱਬੀ, ਭਰਭੂਰ ਸਿੰਘ ਮੈਣੀਆ, ਰਵਿੰਦਰ
ਸਿੰਘ ਰਟੌਲ, ਅਰਵਿੰਦਰ ਸਿੰਘ ਅੰਮ੍ਰਿਤਸਰ ਆਦਿ ਹਾਜਰ ਸਨ।
Comments (0)
Facebook Comments (0)