ਲੜਕੀ ਨੇ ਕੈਨੇਡਾ ਜਾਣ ਦੇ ਲਾਲਚ ਨਾਲ ਬਜ਼ੁਰਗ ਵਿਅਕਤੀ ਨਾਲ ਵਿਆਹ ਕਰਵਾਇਆ
Thu 31 Jan, 2019 065 ਸਾਲਾਂ ਬਜ਼ੁਰਗ ਨਾਲ 23 ਸਾਲਾਂ ਲੜਕੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਲੜਕੀ ਨੇ ਕੈਨੇਡਾ ਜਾਣ ਦੇ ਲਾਲਚ ਨਾਲ ਬਜ਼ੁਰਗ ਵਿਅਕਤੀ ਨਾਲ ਵਿਆਹ ਕਰਵਾਇਆ ਹੈ। ਇੱਥੇ ਤੁਹਾਨੂੰ ਦੱਸ ਦਈਏ ਕਿ ਇਸ ਗੱਲ ਵਿਚ ਜ਼ਰਾ ਕੁ ਵੀ ਸੱਚਾਈ ਨਹੀਂ ਹੈ।
ਸਪੋਕਸਮੈਨ ਟੀਵੀ ਵਲੋਂ ਪੀੜਤ ਲੜਕੀ ਦੇ ਪਿਤਾ ਨਾਲ ਫ਼ੋਨ ਕਾਲ ‘ਤੇ ਇਸ ਮਾਮਲੇ ਬਾਰੇ ਪੁੱਛਿਆ ਗਿਆ। ਗੱਲਬਾਤ ਦੌਰਾਨ ਉਨ੍ਹਾਂ ਨੇ ਇਸ ਮਾਮਲੇ ਦਾ ਖ਼ੁਲਾਸਾ ਕਰਦੇ ਹੋਏ ਦੱਸਿਆ ਕਿ ਬਜ਼ੁਰਗ ਦਾ ਪਿੰਡ ਬਾਲੀਆ ਹੈ ਅਤੇ ਉਹ ਇਕ ਰਿਟਾਇਰ ਬੱਸ ਡਰਾਇਵਰ ਹੈ। ਉਸ ਦਾ ਇਕ ਮੁੰਡਾ ਜਤਿੰਦਰ ਸਿੰਘ ਹੈ। ਜਤਿੰਦਰ ਦਾ ਵਿਆਹ ਅੱਜ ਤੋ 14 ਸਾਲ ਪਹਿਲਾ ਮਨਪ੍ਰੀਤ ਕੌਰ ਸਪੁੱਤਰੀ ਅਜੈਬ ਸਿੰਘ ਪਿੰਡ ਭੈਣੀ ਮਹਿਰਾਜ ਨਾਲ ਹੋਇਆ ਸੀ।
ਇਸ ਬਜ਼ੁਰਗ ਦੀ ਇਕ ਪੋਤੀ (ਸੁਖਪ੍ਰੀਤ ਕੌਰ ਉਮਰ 12 ਸਾਲ) ਅਤੇ ਇਕ ਪੋਤਾ (ਯੁਵਰਾਜ ਸਿੰਘ ਉਮਰ 9 ਸਾਲ) ਹੈ। ਇਹ ਬਾਬਾ ਅਪਣੀ ਨੂੰਹ ਨੂੰ ਪੁੱਠਾ ਸਿੱਧਾ ਬੋਲਦਾ ਸੀ। ਇਹ ਦੋਵੇਂ ਪਿਓ ਪੁੱਤ ਮਨਪ੍ਰੀਤ ਕੌਰ ਨੂੰ ਤੰਗ ਕਰਦੇ ਸੀ। ਜਿਸ ਕਾਰਨ ਲੜਾਈ ਝਗੜਾ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਦੇ ਪਤੀ ਦੇ ਕਿਸੇ ਹੋਰ ਕੁੜੀ ਨਾਲ ਸਬੰਧ ਹਨ ਜਿਸ ਕਰਕੇ ਉਨ੍ਹਾਂ ਦੋਵਾਂ ਦਾ ਢਾਈ ਸਾਲ ਤੋਂ ਤਲਾਕ ਦਾ ਮਾਮਲਾ ਸੰਗਰੂਰ ਅਦਾਲਤ ਵਿਚ ਚੱਲ ਰਿਹਾ ਹੈ।
ਤਲਾਕ ਕੇਸ ਦੇ ਚਲਦੇ ਹੋਏ ਲੜਕਾ ਜਤਿੰਦਰ ਸਿੰਘ ਅਪਣੀ ਪ੍ਰੇਮਿਕਾ ਨਾਲ ਵਿਆਹ ਨਹੀਂ ਕਰਵਾ ਸਕਦਾ ਸੀ। ਅਜਿਹੇ ਵਿਚ ਲੜਕੀ ਮਨਪ੍ਰੀਤ ਕੌਰ ਦਾ ਵਿਆਹ ਲੜਕੇ ਦੇ ਪਿਤਾ ਸ਼ਮਸ਼ੇਰ ਸਿੰਘ ਨਾਲ ਕਰ ਦਿਤਾ ਗਿਆ। ਇਹ ਇਕ ਬਹੁਤ ਹੀ ਸ਼ਰਮਨਾਕ ਘਟਨਾ ਹੈ। ਜਿਸ ਨੂੰ ਸੋਸ਼ਲ ਮੀਡੀਆ ਉਤੇ ਇਕ ਹੋਰ ਤਰੀਕੇ ਨਾਲ ਪੇਸ਼ ਕਰ ਕੇ ਵਿਖਾਇਆ ਜਾ ਰਿਹਾ ਹੈ।
Comments (0)
Facebook Comments (0)