ਰੱਬ ਦਾ ਰੂਪ ਮਾਂ----- ਪ੍ਰੀਤ ਰਾਮਗੜ੍ਹੀਆ
Thu 14 Feb, 2019 0ਰੱਬ ਦਾ ਰੂਪ ਮਾਂ ਬਾਰੇ ਕੁਝ ਸਤਰਾਂ
ਜੋ ਦੁਨੀਆ ਦੀ ਹਰ ਮਾਂ ਨੂੰ ਸਮਰਪਿਤ ਹਨ
ਲਫਜ਼ ਥੁੜ੍ਹ ਜਾਂਦੇ ਨੇ
ਕਿਵੇਂ ਲਿਖਾਂ ਤੇਰੇ ਬਾਰੇ
ਕੁਝ ਕੁ ਸ਼ਬਦਾਂ ਵਿਚ
ਕਿਵੇਂ ਕਰਾਂ ਵਡਿਆਈ
ਤੇਰੇ ਪਿਆਰ ਦੀ ਮਾਏ
ਜਖ਼ਮ ਹੋਵੇ ਜੇ ਮੇਰੇ
ਦਰਦ ਤੂ ਸਹਾਰਦੀ ਏਂ
ਹਰ ਖੁਸ਼ੀ ਆਪਣੀ ਤੂ
ਮੁੱਖੜੇ ਮੇਰੇ ਤੇ ਨਿਹਾਰਦੀ ਏਂ.....
ਮਿਲੇ ਨਾ ਦੁਨੀਆ `ਚ ਕਿਤੇ
ਸਕੂਨ ਆਵੇ ਜੋ ਬੁੱਕਲ `ਚ ਤੇਰੀ
ਰੱਖੇਂ ਹੱਥ ਸਿਰ ਤੇ ਜਦ ਮੇਰੇ
ਲੱਗੇ ਜਿਵੇਂ ਰੱਬ ਦੇਵੇ ਦੁਆਵਾਂ
ਪਤਾ ਨਹੀਂ ਕਿਉਂ ਲੱਭਦੀ ਦੁਨੀਆ
ਕਦੇ ਮੰਦਰਾਂ ਵਿਚ ਤੇ ਕਦੇ ਜੰਗਲਾਂ ਵਿਚ
ਰੱਬ ਤਾਂ ਮਿਲਿਆ ਮੈਨੂੰ
ਮਾਂ ਤੇਰੇ ਚਰਨਾਂ ਵਿਚ.....
ਆਖੇਂ ਪਿਆਰ ਨਾਲ ਮਾਏ
" ਪ੍ਰੀਤ " ਨਾਮ ਮੇਰਾ
ਦਿਲ ਕਰੇ ਜਗ ਤੇ ਰੌਸ਼ਨ
ਕਰ ਦਿਆਂ ਨਾਮ ਤੇਰਾ
ਹਰ ਸੁੱਖ ਦੁਨੀਆ ਦਾ
ਝੋਲੀ ਤੇਰੇ ਪਾ ਦਿਆਂ
ਹੋਣਾ ਨਾ ਤੇਰੇ ਵਰਗਾ ਕੋਈ
ਚਾਹੇ ਖੋਜ ਜਹਾਨ ਲਵਾਂ
ਪ੍ਰੀਤ ਰਾਮਗੜ੍ਹੀਆ
ਲੁਧਿਆਣਾ, ਪੰਜਾਬ
ਮੋਬਾਇਲ : +918427174139
E-mail : Lyricistpreet@gmail.com
Comments (0)
Facebook Comments (0)