ਗਾਇਕ ਹਰਮਿਲਾਪ ਗਿੱਲ ਨੂੰ ਸਦਮਾਂ , ਭੈਣ ਦਾ ਦੇਹਾਂਤ
Mon 18 Jun, 2018 0ਸਾਦਿਕ 17 ਜੂਨ (ਗੁਲਜ਼ਾਰ ਮਦੀਨਾ )
ਪੰਜਾਬੀ ਲੋਕ ਗਾਇਕੀ ਦੇ ਸੁਪਰਸਟਾਰ,ਹੱਸਮੁੱਖ ਅਤੇ ਖੁੱਲ੍ਹੇ-ਡੁੱਲ੍ਹੇ ਸੁਭਾਅ ਦੇ ਮਲਿਕ ਗਾਇਕ ਹਰਮਿਲਾਪ ਗਿੱਲ ਤੇ ਉਸ ਸਮੇਂ ਦੁੱਖਾਂ ਦਾ ਪਹਾੜ ਡਿੱਗ ਪਿਆ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਵੱਡੀ ਭੈਣ ਨਵਜੋਤ ਕੌਰ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ,ਜਿਓਂ ਹੀ ਇਹ ਦੁਖਦਾਇਕ ਖ਼ਬਰ ਹਰਮਿਲਾਪ ਦੇ ਗਾਇਕ ਭਾਈਚਾਰੇ ,ਦੋਸਤਾਂ -ਮਿੱਤਰਾਂ,ਸਾਕ -ਸਮਬੰਦੀਆਂ ਅਤੇ ਪਰਿਵਾਰਕ ਮੈਂਬਰਾਂ ਤੱਕ ਪਹੁੰਚੀ ਤਾਂ ਚਾਰੇ ਪਾਸੇ ਸੋਗ ਦੇ ਲਹਿਰ ਦੌੜ ਗਈ.ਭੈਣ ਨਵਜੋਤ ਕੌਰ ਆਪਣੇ ਪਿੱਛੇ ਪਤੀ ਗੁਰਜੀਤ ਸਿੰਘ,ਪੁੱਤਰ ਗੁਰਸਿਮਰਤ ਸਿੰਘ,ਨੂੰਹ ਵੀਰਗਵਿੰਦਰ ਕੌਰ ਅਤੇ ਆਪਣੇ ਨੰਨ੍ਹੇ ਪੋਤਰੇ ਦਿਲਸ਼ਾਹਿਜ ਸਿੰਘ ਨੂੰ ਰੋਂਦਿਆਂ ਵਿਲਕਦੀਆਂ ਛੱਡ ਉਸ ਦੁਨੀਆਂ ਚੋ ਚਲੇ ਗਏ ਜਿਥੋਂ ਅੱਜ ਤੱਕ ਕੋਈ ਵਾਪਿਸ ਨਹੀਂ ਆਇਆ.ਭੈਣ ਨਵਜੋਤ ਕੌਰ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵੱਲੋਂ ਰਖਾਏ ਗਏ ਸ਼੍ਰੀ ਸਹਿਜ ਪਾਠ ਦਾ ਭੋਗ ਗੁਰਦੁਵਾਰਾ ਸਿੰਘ ਸਭਾ,ਨੇੜੇ ਪੁਰਾਣਾ ਬੱਸ ਸਟੈਂਡ ਧਰਮਕੋਟ (ਜ਼ਿਲ੍ਹਾ ਮੋਗਾ )ਵਿਖੇ ਪਾਏ ਜਾਣਗੇ।ਇਸ ਦੁੱਖ ਦੀ ਘੜੀ ਚੋ ਉਘੇ ਲੇਖਕ ਨੀਂਦਰ ਘੁਗਿਆਣਵੀ ,ਪੰਜਾਬੀ ਲੋਕ ਗਾਇਕ ਕਰਤਾਰ ਰਮਲਾ,ਹਰਿੰਦਰ ਸੰਧੂ,ਹਾਸਰਸ ਕਲਾਕਾਰ ਗੁਰਸ਼ਾਨ,ਸ਼ਮਸ਼ੇਰ ਚੀਨਾ ,ਰਾਜਾ ਮਰਖਾਈ ,ਪ੍ਰਸਿੱਧ ਐਂਕਰ ਜਸਵੀਰ ਜੱਸੀ,ਜਗਦੀਪ ਯੋਗਾ,ਦਵਿੰਦਰ ਬਰਨਾਲਾ,ਮੀਤ ਬਰਾੜ,ਜਸਪਾਲ ਮਾਨ,ਭਿਦੇ ਸ਼ਾਹ,ਰਾਜੋਵਾਲੀਆ ,ਜੱਸ ਸਿੱਧੂ ,ਜੰਤੀ ਹੀਰਾ,ਗਾਇਕ ਰਣਜੋਧ ਜੋਧੀ ,ਗਾਇਕ ਪ੍ਰੀਤ ਲਾਲੀ ,ਗੀਤਕਾਰ ਕਿਰਪਾਲ ਮਾਹਣਾ ,ਗੀਤਕਾਰ ਸੇਖੋਂ ਜੰਡਵਾਲੇ ,ਮੇਜਰ ਮਹਿਰਮ,ਵੀਰੂ ਰੋਮਾਣਾ ,ਹਰਪਾਲ ਕਲੀਪੁਰ,ਗਾਇਕ ਸਤਨਾਮ ਸਾਦਿਕ ,ਗਾਇਕ ਦਲਜੀਤ ਢਿੱਲੋਂ ,ਸੁੱਖਾ ਆਰੀਆ ਵਾਲਾ,ਵੀਡੀਓ ਡਾਇਰੈਟਰ ਜਗਦੇਵ ਟਹਿਣਾ ,ਗੀਤਕਾਰ ਵਿਕਟਰ ਕਾਮੋਜ,ਜੱਸੀ ਮਾਨ,ਗਾਇਕ ਜੀ ਐੱਸ ਪੱਪੀ,ਲਖਵਿੰਦਰ ਜਿੱਤ ਸਾਦਿਕ ,ਗੀਤਕਾਰ ਬਲਟੇਕ ਡੋਡ ਅਤੇ ਸਿਮਰਜੀਤ ਸਾਦਿਕ ਤੋਂ ਇਲਾਵਾ ਹੋਰ ਵੀ ਵੱਖ - ਵੱਖ ਗੀਤਕਾਰ ਹਸਤੀਆਂ ਨੇ ਇਸ ਬੇਵਕਤੀ ਮੌਤ ਤੇ ਗਾਇਕ ਹਰਮਿਲਾਪ ਗਿੱਲ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ.
Comments (0)
Facebook Comments (0)