ਤਹਿਸੀਲ ਕੰਪਲੈਕਸ ਦੇ ਬਿਨ ਬਰਸਾਤ ਪਾਣੀ ਦੇ ਪਰਨਾਲੇ ਚੱਲਦੇ
Tue 19 Jun, 2018 0ਸਰਦੂਲਗੜ੍ਹ 18 ਜੂਨ (ਸੁਰਜੀਤ ਸਿੰਘ ਮੋਗਾ)
ਕਈ ਦਿਨਾਂ ਤੋਂ ਅਕਾਸ਼ ਧੂੜ ਮਿੱਟੀ ਨਾਲ ਭਰਿਆ ਰਿਹਾ ਬਰਸਾਤ ਪੈਣ ਨਾਲ ਸੂਰਜ ਨੇ ਦਰਸ਼ਨ ਦਿੱਤੇ। ਸਥਾਨਕ ਸ਼ਹਿਰ ਦੇ ਤਹਿਸੀਲ ਕੰਪਲੈਕਸ ਦੇ ਵੇਹੜੇ ਵਿੱਚ ਪਾਣੀ ਵੇਖਕੇ ਬਹੁਤ ਹੈਰਾਨਗੀ ਹੋਈ। ਤਹਿਸੀਲ ਕੰਪਲੈਕਸ ਦੇ ਬਿਨ੍ਹਾਂ ਬਰਸਾਤ ਦੇ ਪਰਨਾਲਿਆ ਵਿੱਚੋ ਪਾਣੀ ਚੱਲ ਰਿਹਾ ਸੀ। ਤਹਿਸੀਲਦਾਰ, ਬੀ ਡੀ ਪੀ ਓ ਅਤੇ ਐਸ ਡੀ ਐਮ ਦਫਤਰ ਹੈ ਆਦਿ ਇਥੇ ਹੀ ਹਨ। ਜਿਸ ਕਰਕੇ ਕੰਮਧੱਦੇ ਔਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਲ ਪੇਸ਼ ਆ ਰਹੀ ਹੈ ਦੱਸਣਾ ਬਣਦਾ ਹੈ ਕਿ 'ਜੇ ਲੋਕਾਂ ਨੂੰ ਪਾਣੀ ਆਦਿ ਦੀ ਮੁਸ਼ਕਲ ਪੇਸ਼ ਔਦੀ ਹੈ 'ਤਾ ਉਹ ਲੋਕ ਬੀ ਡੀ ਪੀ ਓ, ਤਹਿਸੀਲਦਾਰ ਅਤੇ ਐਸ ਡੀ ਐਮ ਦੇ ਕੋਲ ਦਰਖਾਸਤ ਆਦਿ ਦੇਕੇ ਸਮੱਸਿਆਵਾਂ ਦਾ ਹੱਲ ਕਰਵਾਉਂਦੇ ਹਨ।ਹੁਣ ਬਿਨਾ ਬਰਸਾਤ ਇਸ ਪਾਣੀ ਦੇ ਹੱਲ ਲਈ ਦਰਖਾਸਤ ਕਿਸ ਕੋਲ ਦਿੱਤੀ ਜਾਵੇ। ਸਰਕਾਰ ਵੱਲੋਂ ਫਰਮਾਨ ਕੀਤਾ ਜਾ ਰਿਹਾ ਹੈ ਕਿ ਪਾਣੀ ਬਚਾਓ ਪਾਣੀ ਦਾ ਪੱਧਰ ਘੱਟ ਰਿਹਾ ਹੈ। ਸਰਦੂਲਗੜ੍ਹ ਤਹਿਸੀਲ ਕੰਪਲੈਕਸ ਦਾ ਬਿਨਾਂ ਮੁਹਾਰ ਚੱਲ ਰਿਹਾ ਪਾਣੀ ਲੋਕਾਂ ਲਈ ਸਿਰ ਦਰਦੀ ਬਣ ਰਿਹਾ ਹੈ। ਤਹਿਸੀਲ ਅੰਦਰ ਆਉਣ ਵਾਲੇ ਲੋਕਾਂ ਨੇ ਪ੍ਰਸ਼ਾਸਨ ਤੋਂ ਚੱਲ ਰਹੇ ਪਾਣੀ ਦਾ ਸਥਾਈ ਹੱਲ ਕੀਤੇ ਜਾਣ ਦੀ ਮੰਗ ਕੀਤੀ ਹੈ। ਤਹਿਸੀਲਦਾਰ ਸੰਧੂਰਾ ਸਿੰਘ ਨਾਲ ਫੋਨ ਤੇ ਗੱਲ ਕਰਨੀ ਚਾਹੀ 'ਤਾ ਉਹਨਾਂ ਨੇ ਫੋਨ ਨਹੀਂ ਚੁੱਕਿਆ ਅਤੇ ਨੈਬ ਤਹਿਸੀਲਦਾਰ ਸੁਰਿੰਦਰ ਸ਼ਰਮਾ ਨੇ ਦੱਸਿਆ ਟੈਂਕੀ ਉਵਰ ਫਲੋ ਹੋ ਗਈ ਹੋਣੀ ਹੈ ਦੇ ਕੋਈ ਖਰਾਬੀ ਹੋਈ 'ਤਾ ਠੀਕ ਕਰਾ ਦਿੱਦੇ ਹਾਂ।
Comments (0)
Facebook Comments (0)