ਏਐੱਸਆਈ ਨੇ ਨਹਿਰ ਵਿੱਚ ਛਾਲ ਮਾਰੀ

ਏਐੱਸਆਈ ਨੇ ਨਹਿਰ ਵਿੱਚ ਛਾਲ ਮਾਰੀ

ਮੋਗਾ, 6 ਮਈ
ਇੱਥੇ ਥਾਣਾ ਸਿਟੀ ਵਿਚ ਤਾਇਨਾਤ ਏਐੱਸਆਈ ਨੇ ਫ਼ਿਰੋਜ਼ਪੁਰ ਕੋਲੋਂ ਲੰਘਦੀ ਰਾਜਸਥਾਨ ਫੀਡਰ ’ਚ ਛਾਲ ਮਾਰ ਦਿੱਤੀ। ਇਸ ਘਟਨਾ ਬਾਰੇ ਫ਼ਿਰੋਜ਼ਪੁਰ ਪੁਲੀਸ ਕੰਟਰੋਲ ਰੂਮ ਵੱਲੋਂ ਮੋਗਾ ਪੁਲੀਸ ਨੂੰ ਇਤਲਾਹ ਦਿੱਤੀ ਗਈ ਹੈ। ਥਾਣਾ ਸਿਟੀ ਮੁਖੀ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਏਐੱਸਆਈ ਅਮਨਦੀਪ ਬਹਿਲ ਇੱਥੇ ਥਾਣਾ ਸਿਟੀ ’ਚ ਤਾਇਨਾਤ ਸੀ। ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਪੁਲੀਸ ਗੋਤਾਖੋਰਾਂ ਦੀ ਮਦਦ ਲੈ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਉਹ ਤਣਾਅ ਵਿਚ ਰਹਿੰਦਾ ਸੀ ਅਤੇ ਕਰੀਬ ਤਿੰਨ ਮਹੀਨਿਆਂ ਤੋਂ ਦਿਨ ਵੇਲੇ ਡਿਊਟੀ ਕਰਨ ਦੀ ਬਜਾਏ ਰਾਤ ਦੀ ਡਿਊਟੀ ਕਰਦਾ ਸੀ। ਅੱਜ ਦੁਪਹਿਰ ਬਾਅਦ ਉਸਨੇ ਫ਼ਿਰੋਜ਼ਪੁਰ ਕੋਲੋਂ ਲੰਘਦੀ ਰਾਜਸਥਾਨ ਫੀਡਰ ’ਚ ਛਾਲ ਮਾਰ ਦਿੱਤੀ।