ਖੁਸ਼ਹਾਲੀ ਦੇ ਰਾਖੇ ਸਰਕਾਰੀ ਸਕੀਮਾਂ ਤੋਂ ਲਾਭ ਉਠਾਉਣ ਲਈ ਆਮ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ : ਕੈਪਟਨ ਮੇਵਾ ਸਿੰਘ

ਖੁਸ਼ਹਾਲੀ ਦੇ ਰਾਖੇ ਸਰਕਾਰੀ ਸਕੀਮਾਂ ਤੋਂ ਲਾਭ ਉਠਾਉਣ ਲਈ ਆਮ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ : ਕੈਪਟਨ ਮੇਵਾ ਸਿੰਘ

ਚੋਹਲਾ ਸਾਹਿਬ 21 ਮਾਰਚ(ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਜੀਓਜੀ ਹੈਡ ਕਰਨਲ ਅਮਰਜੀਤ ਸਿੰਘ ਗਿੱਲ ਦੇ ਨਿਰਦੇਸਾਂ ਅਨੁਸਾਰ ਬਲਾਕ ਚੋਹਲਾ ਸਾਹਿਬ ਅਤੇ ਬਲਾਕ ਨੌਸ਼ਹਿਰਾ ਪੰਨੂਆਂ ਦੇ ਖੁਸ਼ਹਾਲੀ ਦੇ ਰਾਖਿਆਂ ਦੀ ਟੀਮ ਵੱਲੋਂ ਪਿੰਡ-ਪਿੰਡ ਵਿੱਚ ਪਹੁੰਚ ਕਰਕੇ ਆਮ ਲੋਕਾਂ ਨੂੰ ਸਰਕਾਰੀ ਸਕੀਮਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਤਹਿਸੀਲ ਹੈੱਡ ਕੈਪਟਨ ਮੇਵਾ ਸਿੰਘ ਨੇ ਕੀਤਾ।ਅੱਗੇ ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਬੀਤੇ ਦਿਨੀਂ ਜੀ.ਓ.ਜੀ.ਟੀਮ ਵੱਲੋਂ ਪਿੰਡ ਸ਼ਹਾਬਪੁਰ ਅਤੇ ਡਿਆਲ ਦੇ 12 ਵਿਕਲਾਂਗ ਆਦਮੀਆ ਨੂੰ ਆਪਣੀ ਗੱਡੀ ਤੇ ਚੋਹਲਾ ਸਾਹਿਬ ਅਤੇ ਤਰਨ ਤਾਰਨ ਕੈਂਪਾਂ ਵਿੱਚ ਲੈ ਗਏ ਅਤੇ ਉਥੋਂ ਕਾਰਡ ਜਾਰੀ ਕਰਵਾਕੇ ਲਾਭਪਾਤਰੀਆਂ ਨੂੰ ਦਿੱਤੇ ਗਏ ਹਨ।ਉਹਨਾਂ ਕਿਹਾ ਸਮੇਂ ਸਮੇਂ ਤੇ ਜੋ ਵੀ ਸਰਕਾਰ ਦੀਆਂ ਸਕੀਮਾਂ ਆਮ ਲੋਕਾਂ ਲਈ ਆਉਂਦੀਆਂ ਹਨ ਉਹਨਾਂ ਸਕੀਮਾਂ ਨੂੰ ਗ਼ਰੀਬ ਲੋਕਾਂ ਤੱਕ ਪਹੁੰਚਾਉਣ ਲਈ ਜੀਓਜੀ ਦੀਆਂ ਸਮੇਂ-ਸਮੇਂ ਤੇ ਡਿਉਟੀਆਂ ਲਾਈਆਂ ਜਾਂਦੀਆਂ ਹਨ।ਉਹਨਾਂ ਕਿਹਾ ਕਿ ਸਾਡਾ ਮੁੱਖ ਮਕਸਦ ਲੋਕਾਂ ਨੂੰ ਸਰਕਾਰੀ ਸਕੀਮਾਂ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਕੇ ਉਹਨਾਂ ਨੂੰ ਸਕੀਮਾਂ ਦੇ ਲਾਭ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨ ਹਨ ਅਤੇ ਇਸਦੇ ਨਾਲ ਨਾਲ ਲਾਭਪਾਤਰੀਆਂ ਦੀ ਹਰ ਸੰਭਵ ਮਦਦ ਕੀਤੀ ਜਾਂਦੀ ਹੈ।ਬਲਾਕ ਸੂਪਰਵਾਈਜਰ ਕੈਪਟਨ ਪ੍ਰਤਾਪ ਸਿੰਘ, ਕੈਪਟਨ ਹੀਰਾ ਸਿੰਘ,ਬਲਾਕ ਪ੍ਰਧਾਨ ਸੂਬੇਦਾਰ ਹਰਦੀਪ ਸਿੰਘ ਖੱਬੇ ਗਰੁੱਪ,ਸੂਬੇਦਾਰ ਬਲਵਿੰਦਰ ਸਿੰਘ ਖੱਬੇ, ਜੀਓ ਜੀ ਹਰਚਰਨ ਸਿੰਘ ਜਵੰਦਾ,ਹਰਜਿੰਦਰ ਸਿੰਘ ਚੰਬਲ,ਚੜ੍ਹਤ ਸਿੰਘ ਕਹੋੜਕਾ,ਸੁਰਿੰਦਰ ਸਿੰਘ ਸ਼ਹਾਬਪੁਰ,ਸਰਪੰਚ ਸੁਖਚੈਨ ਕੋਰ,ਮੈੇਬਰ ਗੁਰਸ਼ਰਨ ਸਿੰਘ,ਵਿਰਸਾ ਸਿੰਘ, ਪ੍ਰੀਤ ਸਿੰਘ ਬਾਠ ਆਦਿ ਹਾਜ਼ਰ ਸਨ।