
ਪੰਜਾਬ ਕਾਂਗਰਸ ਸਰਕਾਰ ਵੱਲੋਂ ਪੈਟਰੋਲ ਪਦਾਰਥਾਂ ਤੇ ਨਾਜਾਇਜ਼ ਵਧਾੲੀਅਾਂ ਜਾ ਰਹੀਆ ਕੀਮਤਾ ਨੂੰ ਲੈ ਕੇ ਸੂਬਾ ਭਰ ਜ਼ਿਲ੍ਹਾ ਹੈਡਕੁਆਰਟਰਾਂ ਵਿਖੇ ਦਿੱਤੇ ਜਾਣਗੇ ਧਰਨੇ: ਰਣਜੀਤ ਸਿੰਘ ਬ੍ਰਹਮਪੁਰਾ
Sun 24 Jun, 2018 0
ਤਰਨ ਤਾਰਨ 23 ਜੂਨ (gofwzdo u'jbk,oke/;a pktk)
ਕਾਂਗਰਸ ਸਰਕਾਰ ਵਲੋਂ ਪੰਜਾਬ ਦੀ ਜਨਤਾ ਨੂੰ ਕੀਤਾ ਜਾ ਰਿਹਾ ਗੁੰਮਰਾਹ, ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਡੀਜ਼ਲ ਅਤੇ ਪੈਟਰੋਲ ਦੀਆ ਕੀਮਤਾ ਅਸਮਾਨ ਨੂੰ ਛੂਹ ਰਹੀਆ ਹਨ ਜਿਸ ਨਾਲ ਟਰਾਂਸਪੋਰਟ ਪ੍ਰਭਾਵਿਤ ਹੋਣ ਕਾਰਨ ਹਰ ਖੇਤਰ ਵਿੱਚ ਆਮ ਜਨਤਾ ਦਾ ਮਹਿੰਗਾਈ ਦੇ ਬੋਝ ਨਾਲ ਲੱਕ ਟੁਟ ਚੁੱਕਾ ਹੈ। ਪੰਜਾਬ ਕਾਂਗਰਸ ਸਰਕਾਰ ਵੱਲੋਂ ਆਮ ਜਨਤਾ ਨਾਲ ਕੀਤੀ ਜਾ ਰਹੀ ਇਹ ਧੱਕੇਸ਼ਾਹੀ, ਬੇਇਨਸਾਫ਼ੀ ਅਤੇ ਅੜਿਅਲ ਰਵੱਈਏ ਨੂੰ ਵੇਖਦਿਆਂ ਸ਼ੋਮਣੀ ਅਕਾਲੀ ਦਲ ਵੱਲੋਂ ਸੂਬਾ ਪੱਧਰ ਤੇ ਸਾਰੇ ਹੀ ਜ਼ਿਲ੍ਹਾ ਹੈਡਕੁਆਰਟਰਾਂ ਤੇ ਧਰਨਾ ਅਤੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਤਾ ਜੋ ਇਹ ਪੰਜਾਬ ਕਾਂਗਰਸ ਸਰਕਾਰ ਸੁਤੀ ਹੋਈ ਕੁੰਭਕਰਨ ਦੀ ਨੀਂਦ ਤੋਂ ਉਠਾਇਆ ਜਾ ਸਕੇ।ਇਹ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਂਸਦ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਓ.ਐਸ.ਡੀ ਸ੍ਰ. ਦਮਨਜੀਤ ਸਿੰਘ ਨੇ ਦੱਸਿਆ ਕਿ ਮਾਣਯੋਗ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਜੀ ਦੀ ਯੋਗ ਅਗਵਾਈ ਹੇਠ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਵਿਧਾਇਕ ਸ੍ਰ. ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਸਾਰੇ ਹੀ ਸਾਰੇ ਸ਼ੋਮਣੀ ਅਕਾਲੀ ਦਲ ਦੇ ਆਗੂ, ਵਰਕਰ ਅਤੇ ਆਮ ਜਨਤਾ ਦੇ ਭਾਰੀ ਇਕੱਠ ਨਾਲ ਮਿਤੀ 26 ਜੂਨ 2018 ਨੂੰ ਸਵੇਰੇ 10 ਵਜੇਂ ਧਰਨਾ ਦੇਣ ਤੋਂ ਬਾਅਦ ਤਰਨ ਤਾਰਨ, ਡੀ.ਸੀ. ਪ੍ਰਦੀਪ ਕੁਮਾਰ ਸਭਰਵਾਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ੲਿਕ ਮੈਮੋਰੈਂਡਮ ਦੇਣਗੇ ਜਿਸ ਵਿੱਚ ਪੰਜਾਬ ਕਾਂਗਰਸ ਸਰਕਾਰ ਦੀ ਨਾਜਾਇਜ਼ ਵਧਾਈਆ ਕੀਮਤਾ ਨੂੰ ਘੱਟ ਕਰਨ ਲਈ ਮਜਬੂਰ ਕੀਤਾ ਜਾਵੇਗਾ।ੲਿਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਦਿੱਤੀ ਹੋਈ ਕੀਮਤ ਤੇ ਸਭ ਤੋਂ ਜਾਦਾ ਵੈਟ ਹੋਰ ਨੇੜਲੇ ਗੁਆਂਢੀ ਸੂਬਿਆਂ ਨਾਲੋਂ ਸਭ ਤੋਂ ਵੱਧ ਵੈਟ ਕਾਂਗਰਸ ਸਰਕਾਰ ਨੇ ਪੰਜਾਬ ਵਿੱਚ ਹੀ ਲਗਾਇਆ ਹੈ ਜੋਂ ਕਿ ਪੈਟਰੋਲ ੳੁਤੇ 35.14% ਵੈਟ, ਜੋ ਸਾਡੀ ਰਾਜਧਾਨੀ ਚੰਡੀਗੜ੍ਹ ਤੋਂ 16% ਦੇ ਕਰੀਬ ਵੱਧ ਹੈ ਅਤੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਨਾਲੋਂ 11% ਅਤੇ ਹਰਿਆਣਾ ਨਾਲੋਂ 9% ਦੇ ਕਰੀਬ ਵੱਧ ਹੈ ਜੋ ਕਿ ਸੂਬੇ ਦੀ ਤਾਨਾਸ਼ਾਹ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਸਰਕਾਰ ਦੇ ਵਿਰੁੱਧ ਝੂਠਾ ਅਤੇ ਬੇਮਤਲਬ ਦਾ ਕੂੜ ਪ੍ਰਚਾਰ ਕਰ ਲੋਕਾਂ ਨੂੰ ਮੂਰਖ਼ ਬਣਾਇਆ ਜਾ ਰਿਹਾ ਹੈ ਜੋ ਕਿ ਬਹੁਤ ਮੰਦਭਾਗੀ ਗੱਲ ਹੈ।ਪੰਜਾਬ ਦੀ ਕਾਂਗਰਸ ਸਰਕਾਰ ਨੂੰ ੲਿਸ ਮਸਲੇ ਤੇ ਜੀ.ਐਸ.ਟੀ ਅੰਦਰ ਲਿਆ ਕੇ ਅਤੇ ਪੰਜਾਬ ਦੀ ਕਾਂਗਰਸ ਕੈਬਨਿਟ ਵੱਲੋਂ ਤਰੁੰਤ ਇਕ ਮਤਾ ਪਾਸ ਕਰਕੇ ਕੇਂਦਰ ਸਰਕਾਰ ਅਤੇ ਜੀ.ਐਸ.ਟੀ ਕੌਂਸਲ ਨੂੰ ਭੇਜਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਵਿਰੁੱਧ ਆਪਣਾ ਝੂਠਾ, ਫਰਜ਼ੀ ਅਤੇ ਕੁੜ ਪ੍ਰਚਾਰ ਛੱਡਕੇ ਪੈਟਰੋਲ ਪਦਾਰਥਾਂ ੳੁਤੇ ਵਧਾਈਆਂ ਨਾਜਾਇਜ਼ ਕੀਮਤਾ ਨੂੰ ਘਟਾ ਕੇ ਆਮ ਜਨਤਾ ਨੂੰ ਰਾਹਤ ਦੇਣੀ ਚਾਹੀਦੀ ਹੈ।
Comments (0)
Facebook Comments (0)