ਹੁਣ 'ਪੰਜਾਬ ਪੁਲਿਸ' ਨੂੰ ਵੀ ਮਿਲੇਗਾ ਕੰਟੀਨਾਂ ‘ਚੋਂ ਸਸਤਾ ਸਮਾਨ

ਹੁਣ 'ਪੰਜਾਬ ਪੁਲਿਸ' ਨੂੰ ਵੀ ਮਿਲੇਗਾ ਕੰਟੀਨਾਂ ‘ਚੋਂ ਸਸਤਾ ਸਮਾਨ

ਚੰਡੀਗੜ੍ਹ:

ਭਾਰਤ ਸਰਕਾਰ ਵੱਲੋਂ ਫ਼ੌਜ ਨੂੰ ਘਰੇਲੂ ਜਰੂਰਤ ਦਾ ਸਮਾਨ ਸਸਤੇ ਰੇਟ ਵਿਚ ਉਪਲਬਧ ਕਰਵਾਉਣ ਲਈ ਕੰਟੀਨਾਂ ਬਣਾਈਆਂ ਗਈਆਂ ਹਨ। ਹੁਣ ਪੰਜਾਬ ਸਰਕਾਰ ਨੇ ਵੀ ਉਸ ਤਰਜ ‘ਤੇ ਹੀ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਸਸਤੇ ਰੇਟ ਵਿਚ ਘਰੇਲੂ ਸਮਾਨ ਉਪਲਬਧ ਕਰਵਾਉਣ ਲਈ ਕੰਟੀਨਾਂ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਹੈ।

ਜਿਸਦੇ ਚਲਦੇ ਮੋਗਾ ਦੀ ਪੁਲਿਸ ਲਾਈਨ ਵਿਚ ਪਹਿਲੀ ਸਬਸਿਡਾਇਜ਼ ਪੁਲਿਸ ਕੰਟੀਨ ਦਾ ਉਦਘਾਟਨ ਐਸਐਸਪੀ ਅਮਰਜੀਤ ਸਿੰਘ ਬਾਜਵਾ ਨੇ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਜਿੰਮ ਤੇ ਮੈਸ ਦਾ ਵੀ ਉਦਘਾਟਨ ਕੀਤਾ ਹੈ। ਐਸਐਸਪੀ ਨੇ ਦੱਸਿਆ ਕਿ ਪੁਲਿਸ ਕਰਮਚਾਰੀ ਜੋ ਡਿਊਟੀ ‘ਤੇ ਤੈਨਾਤ ਹਨ ਜਾਂ ਰਿਟਾਇਰ ਹੋ ਚੁੱਕੇ ਹਨ।

ਉਹ ਕੰਟੀਨਾਂ ਤੋਂ ਰੋਜ਼ਾਨਾ ਹੀ ਘਰ ‘ਚ ਵਰਤਿਆ ਜਾਣ ਵਾਲਾ ਸਮਾਨ 15 ਤੋਂ ਲੈ ਕੇ 30 ਫ਼ੀਸਦੀ ਬਾਜਾਰ ਨਾਲੋਂ ਸਸਤੇ ਰੇਟਾਂ ‘ਤੇ ਲੈ ਸਕਦੇ ਹਨ। ਪੁਲਿਸ ਲਾਈਨ ਵਿਚ ਬਣਾਏ ਗਏ ਜਿੰਮ ਦਾ ਪੁਲਿਸ ਮੁਲਾਜਮਾਂ ਸਮੇਤ ਉਨ੍ਹਾਂ ਦੇ ਬੱਚੇ ਵੀ ਜੁਆਇੰਨ ਕਰ ਸਕਦੇ ਹਨ।