ਸ਼੍ਰੀ ਦਰਬਾਰ ਸਾਹਿਬ ਵਿਖੇ ਮੰਜੀ ਹਾਲ ਦੇ ਸਾਹਮਣੇ ਸੇਵਕਾਂ ਵਿਚਾਲੇ ਜ਼ਬਰਦਸਤ ਝਗੜਾ

ਸ਼੍ਰੀ ਦਰਬਾਰ ਸਾਹਿਬ ਵਿਖੇ ਮੰਜੀ ਹਾਲ ਦੇ ਸਾਹਮਣੇ ਸੇਵਕਾਂ ਵਿਚਾਲੇ ਜ਼ਬਰਦਸਤ ਝਗੜਾ

ਅੰਮ੍ਰਿਤਸਰ: ਸ਼੍ਰੀ ਦਰਬਾਰ ਸਾਹਿਬ ਵਿਖੇ ਮੰਜੀ ਹਾਲ ਦੇ ਸਾਹਮਣੇ ਸੇਵਕਾਂ ਵਿਚਾਲੇ ਜ਼ਬਰਦਸਤ ਝਗੜਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਝਗੜੇ ਦੌਰਾਨ ਸੇਵਕਾਂ ਨੇ ਗੁਰੂ ਘਰ ਦੀ ਮਰਿਆਦਾ ਨੂੰ ਭੁੱਲਦੇ ਹੋਏ ਸ਼ਰੇਆਮ ਕਿਰਪਾਨਾਂ ਕੱਢ ਲਈਆਂ ਤੇ ਇਕ ਦੂਜੇ ਦਾ ਵਿਰੋਧ ਕਰਨ ਲੱਗੇ।ਮਿਲੀ ਜਾਣਕਾਰੀ ਮੁਤਾਬਕ, ਮੰਜੀ ਹਾਲ ਦੇ ਸਾਹਮਣੇ ਸੇਵਕਾਂ ਵਿਚਾਲੇ ਅੰਬਾਂ ਨੂੰ ਲੈ ਕੇ ਝਗੜਾ ਹੋ ਗਿਆ।ਵੇਖਦੇ ਹੀ ਵੇਖਦੇ ਝਗੜਾ ਇੰਨਾ ਵੱਧ ਗਿਆ ਕਿ ਸੇਵਕਾਂ ਨੇ ਕਿਰਪਾਨਾਂ ਕੱਢ ਲਈਆਂ। ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ, ਜਿਸ ਦੌਰਾਨ ਸੇਵਕਾਂ ਦੀਆਂ ਪੱਗਾਂ ਤੱਕ ਲੱਥ ਗਈਆਂ।