
ਪੰਜਾਬ ਨਾਟਸ਼ਾਲਾ ਨੇ 'ਸਾਕਾ ਜਲਿਆਂਵਾਲਾ ਬਾਗ਼' ਦਾ ਕੀਤਾ ਮੰਚਨ
Fri 12 Jul, 2019 0
ਅੰਮ੍ਰਿਤਸਰ 'ਚ ਪੰਜਾਬ ਨਾਟਸ਼ਾਲਾ ਵੱਲੋਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਾਟਕ 'ਸਾਕਾ ਜਲਿਆਂਵਾਲਾ ਬਾਗ਼' ਦਾ ਮੰਚਨ ਕੀਤਾ ਗਿਆ ਹੈ। ਇਹ ਨਾਟਕ ਜਲਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੀ ਸ਼ਤਾਬਦੀ ਸਾਲ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਨਾਟਕ ਦਾ ਨਿਰਦੇਸ਼ਨ ਜਸਵੰਤ ਸਿੰਘ ਮਿੰਟੂ ਤੇ ਜਤਿੰਦਰ ਬਰਾੜ ਨੇ ਨਾਟਕ ਨੂੰ ਲਿਖਿਆ ਹੈ। 'ਸਾਕਾ ਜਲਿਆਂਵਾਲਾ ਬਾਗ਼' ਨੂੰ ਵੇਖਣ ਲਈ ਵਿਸ਼ੇਸ਼ ਤੌਰ ਤੇ ਐਸ.ਡੀ.ਐਮ. ਸ਼ਿਵਰਾਜ ਸਿੰਘ ਬੱਲ ਪੁੱਜੇ। ਇਸ ਮੌਕੇ ਉਨ੍ਹਾਂ ਨੇ ਨਾਟਕ ਵੇਖਣ ਆਏ ਸਕੂਲੀ ਬੱਚਿਆਂ ਨੂੰ ਸ਼ਹੀਦਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਬਾਰੇ ਦੱਸਿਆ
Comments (0)
Facebook Comments (0)