ਡੇਅਰੀ ਵਿਕਾਸ ਵਿਭਾਗ ਵੱਲੋਂ ਲਗਾਇਆ ਗਿਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ

ਡੇਅਰੀ ਵਿਕਾਸ ਵਿਭਾਗ ਵੱਲੋਂ ਲਗਾਇਆ ਗਿਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ

ਤਰਨ ਤਾਰਨ, 17 ਜੁਲਾਈ :

ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸ੍ਰੀ ਕਸ਼ਮੀਰ ਸਿੰਘ ਗੁਰਾਇਆ ਡਿਪਟੀ ਡਾਇਰੈਕਟਰ ਡੇਅਰੀ ਤਰਨ ਤਾਰਨ ਦੀ ਅਗਵਾਈ ਅਧੀਨ ਅੱਜ ਪਿੰਡ ਜੋੜਾ ਬਲਾਕ ਨੌਸ਼ਿਹਰਾ ਪੰਨੂਆਂ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ 102 ਦੁੱਧ ਉਤਪਾਦਕਾ ਨੇ ਭਾਗ ਲਿਆ।

ਇਸ ਮੌਕੇ ਡਾ: ਜਸਦੀਪ ਸਿੰਘ ਵੈਟਨਰੀ ਅਫਸਰ ਤਰਨ ਤਾਰਨ ਨੇ ਪਸ਼ੁਆ ਦੀਆ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਸ੍ਰੀ ਮਲਕੀਅਤ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਗ੍ਰੇਡ-1 ਨੇ ਪਸ਼ੂਆਂ ਲਈ ਰਿਹਾਇਸੀ ਪ੍ਰਬੰਧਾਂ ਬਾਰੇ ਦੱਸਿਆ। ਸ੍ਰੀ ਸੁਖਪਾਲ ਸਿੰਘ ਚਾਰਾ ਵਿਕਾਸ ਅਫਸਰ (ਰਿਟਾਇਰਡ) ਨੇ ਵਿਭਾਗ ਦੀਆ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਸ੍ਰੀ ਗੁਰਦਿਆਲ ਸਿੰਘ ਡੀ. ਡੀ. ਆਈ (ਰਿਟਾਇਰਡ) ਨੇ ਪਸ਼ੂਆ ਦੇ ਸ਼ੈੱਡਾ ਬਾਰੇ ਜਾਣਕਾਰੀ ਦਿੱਤੀ।ਸ੍ਰੀ ਗੁਰਸਿਮਰਨ ਸਿੰਘ ਪੰਨੂ ਡੇਅਰੀ ਵਿਕਾਸ ਇੰਸਪੈਕਟਰ-2 ਨੇ ਵਿਭਾਗ ਦੀਆ ਸਕੀਮਾ ਅਤੇ ਦੁਧਾਰੂ ਪਸ਼ੂਆ ਦੀ ਚੋਣ ਕਰਨ ਬਾਰੇ ਜਾਣਕਾਰੀ ਦਿੱਤੀ।

 ਸ੍ਰੀ ਅਰਸ਼ਦੀਪ ਸਿੰਘ ਡੀ. ਟੀ. ਵੱਲੋ ਦੁੱਧ ਦੀ ਸਾਂਭ ਸੰਭਾਂਲ ਅਤੇ ਦੁੱਧ ਦੀ ਗੁਣਵੱਤਾ ਵਧਾਉਣ ਬਾਰੇ ਦੱਸਿਆ ਗਿਆ।ਸ੍ਰੀ ਪ੍ਰਮਜੀਤ ਸਿੰਘ ਡੇਅਰੀ ਵਿਕਾਸ ਇੰਸਪੈਕਟਰ-2 ਨੇ ਕੱਟੜੂ ਵੱਛੜੂ ਨੂੰ ਹੋਣ ਵਾਲੀਆ ਬਿਮਾਰੀਆ ਦੀ ਰੋਕਥਾਮ ਬਾਰੇ ਦੱਸਿਆ ਅਤੇ ਇਹਨਾਂ ਵੱਲੋ ਕੈਂਪ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਕੀਤਾ ਗਿਆ ਅਤੇ ਪਿੰਡ ਜੋੜਾ ਦੇ ਸਰਪੰਚ ਅਤੇ ਸੈਕਟਰੀ ਬਲਦੇਵ ਸਿੰਘ ਵੱਲੋਂ ਆਏ ਹੋਏ ਮਾਹਿਰਾਂ, ਦੁੱਧ ਉਤਪਾਦਕਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।