ਭੇਦਭਰੀ ਹਾਲਤ ਵਿੱਚ ਨੌਜਵਾਨ ਦੀ ਲਾਸ਼ ਗੁਰਦੁਆਰਾ ਸਾਹਿਬ ਦੇ ਪਖਾਨੇ 'ਚੋਂ ਮਿਲੀ
Fri 2 Aug, 2019 0ਅੱਜ ਸਥਾਨਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਪੰਜਵੀਂ ਦੇ ਪਖਾਨਿਆਂ ਵਿੱਖ ਭੇਦਭਰੀ ਹਾਲਤ ਵਿੱਚ ਇੱਕ ਨੋਜਵਾਨ ਦੀ ਲਾਸ਼ ਮਿਲੀ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਮ੍ਰਿਤਕ ਨੋਜਵਾਨ ਲੜਕੇ ਦੇ ਪਿਤਾ ਨਿਸ਼ਾਨ ਸਿੰਘ ਵਾਸੀ ਪਿੰਡ ਕੋਟ ਧਰਮ ਚੰਦ ਜਿਲ੍ਹਾ ਤਰਨ ਤਾਰਨ ਨੇ ਦੱਸਿਆ ਕਿ ਕੁਝ ਕੁ ਦਿਨ ਪਹਿਲਾਂ ਹੀ ਉਨਾਂ ਦਾ ਪੁੱਤਰ ਲਵਦੀਪ ਸਿੰਘ ਉਮਰ 22 ਸਾਲ ਜ਼ੋ ਆਪਣੇ ਵੱਡੇ ਭਰਾ ਨਿਰਵੈਲ ਸਿੰਘ ਕੋਲ ਕੰਮ ਕਰਨ ਲਈ ਵਿਦੇਸ਼ ਸਿੰਘਾਪੁਰ ਗਿਆ ਸੀ ਅਤੇ ਕੰਮ ਦੋਰਾਨ ਹੀ ਉਸਦੀ ਤਬੀਅਤ ਖਰਾਬ ਹੋਣ ਲੱਗ ਪਈ ਜਿਸ ਕਾਰਨ ਉਸਨੂੰ ਬੀਤੀ ਰਾਤ ਇੰਡੀਆ ਵਾਪਿਸ ਆਉਣਾ ਪਿਆ।ਉਸਨੇ ਦੱਸਿਆ ਕਿ ਆਪਣੇ ਪਿੰਡ ਵਿੱਚ ਨਮੋਸ਼ੀ ਦੇ ਡਰ ਕਾਰਨ ਕੁਝ ਦਿਨ ਆਪਣੇ ਮਾਸੜ ਨਿਰਮਲ ਸਿੰਘ ਵਾਸੀ ਚੋਹਲਾ ਸਾਹਿਬ ਕੋਲ ਭੇਜ਼ ਦਿੱਤਾ ਤਾਂ ਜ਼ੋ ਉਹ ਕੁਝ ਦਿਨ ਉਥੇ ਰਹਿ ਲਵੇਗਾ ਅਤੇ ਇਲਾਜ ਤੋ ਬਾਅਦ ਇਥੋ ਹੀ ਵਾਪਿਸ ਸਿੰਗਾਪੁਰ ਚਲੇ ਜਾਵੇਗਾ।ਬੀਤੀ ਰਾਤ ਹੀ ਉਨਾਂ ਦਾ ਬੇਟਾ ਆਪਣੇ ਮਾਸੜ ਘਰ ਚੋਹਲਾ ਸਾਹਿਬ ਆਇਆ ਸੀ ਅਤੇ ਅੱਜ ਸਵੇਰੇ ਤਕਰੀਬਨ ਦੁਪਿਹਰ ਦੇ ਸਮੇਂ ਉਹ ਗੁਰਦੁਆਰਾ ਚੋਹਲਾ ਸਾਹਿਬ ਵਿਖੇ ਦਰਸ਼ਨ ਕਰਨ ਵਾਸਤੇ ਆਇਆ ਅਤੇ ਗੁਰਦੁਆਰਾ ਸਾਹਿਬ ਦੇ ਪਖਾਨਿਆਂ ਵਿੱਚ ਉਸਨੂੰ ਅਚਾਨਕ ਦਿਲ ਦਾ ਦੋਰਾ ਪੈ ਗਿਆ ਜਿਸ ਕਾਰਨ ਉਸਦੀ ਮੋਤ ਹੋ ਗਈ।ਉਸਨੇ ਦੱਸਿਆ ਕਿ ਉਸਦੇ ਬੇਟੇ ਦੀ ਮੋਤ ਅਚਾਨਕ ਬਲੱਡ ਪ੍ਰੈਸ਼ਰ ਵੱਧਣ ਕਾਰਨ ਹੋਈ ਹੈ।ਪਰ ਇਸ ਸਬੰਧ ਵਿੱਚ ਜਦ ਪੁਲਿਸ ਥਾਣਾ ਚੋਹਲਾ ਸਾਹਿਬ ਦੇ ਐਸ.ਐਚ.ਓ.ਮੈਡਮ ਸੋਨਮਦੀਪ ਕੋਰ ਨਾਲ ਗਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਮੋਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਅਤੇ ਕਾਰਨਾਂ ਦਾ ਪਤਾ ਲਗਾਉਣ ਲਈ ਤਫ਼ਦੀਸ਼ ਜਾਰੀ ਹੈ।ਪੁਲਿਸ ਪਾਰਟੀ ਵੱਲੋਂ ਲਾਸ਼ ਨੂੰ ਕਬਜੇ ਵਿੱਚ ਲੈਕੇ ਅਗਲੇਰੀ ਲੋੜੀਂਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।ਖਬਰ ਲਿਖੇ ਜਾਣ ਤੱਕ ਮ੍ਰਿਤਕ ਦੇ ਪਰਿਵਾਰਕ ਮੈਂਬਰ ਲਾਸ਼ ਦਾ ਪੋਸਟ ਮਾਰਟਮ ਨਾਂ ਕਰਵਾਉਣ ਲਈ ਕਹਿ ਰਹੇ ਸਨ।
Comments (0)
Facebook Comments (0)