
ਹਰਮਨਪ੍ਰੀਤ ਨੂੰ 'ਆਨਰੇਰੀ ਡੀਐਸਪੀ' ਬਣਾਉਣ 'ਤੇ ਕੈਪਟਨ ਸਰਕਾਰ ਨੂੰ ਹਾਈ ਕੋਰਟ 'ਚ ਚੁਣੌਤੀ ਦੇਣਗੇ ਮਨੁੱਖੀ ਅਧਿਕਾਰੀ ਵਕੀਲ
Fri 13 Jul, 2018 0
-
ਚੰਡੀਗੜ੍ਹ, 12 ਜੁਲਾਈ - ਜੇਕਰ ਪੰਜਾਬ ਸਰਕਾਰ ਕ੍ਰਿਕਟਰ ਹਰਮਨਪ੍ਰੀਤ ਨੂੰ ਆਨਰੇਰੀ ਡੀਐਸਪੀ ਦਾ ਅਹੁਦਾ ਦੇਣ ਬਾਰੇ ਵਿਚਾਰ ਬਣਾਉਂਦੀ ਹੈ ਤਾਂ 'ਅੰਤਰ-ਰਾਸ਼ਟਰੀ ਮਨੁੱਖੀ ਅਧਿਕਾਰੀ ਵਕੀਲ' (ਐਲ.ਐਫ.ਐਚ.ਆਰ.ਆਈ) ਵੱਲੋਂ ਪੀ.ਆਈ.ਐਲ ਫਾਈਲ ਕੀਤੀ ਜਾਵੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਐਲ.ਐਫ.ਐਚ.ਆਰ ਦੇ ਜਨਰਲ ਸਕੱਤਰ ਐਡਵੋਕੇਟ ਨਵਕਿਰਨ ਸਿੰਘ ਨੇ ਦੱਸਿਆ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਹਰਮਨਪ੍ਰੀਤ ਵੱਲੋਂ ਜਾਅਲੀ ਡਿਗਰੀ ਦਿਖਾ ਕੇ ਪੰਜਾਬ ਪੁਲਿਸ 'ਚ ਡੀਐਸਪੀ ਦਾ ਅਹੁਦਾ ਲਿਆ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਧੋਖੇਧੜੀ ਵਾਲੇ ਤੱਤਾਂ ਨੂੰ ਪਬਲਿਕ ਪੋਸਟਾਂ 'ਤੇ ਨਹੀਂ ਲਿਆਉਣਾ ਚਾਹੀਦਾ। ਦੱਸ ਦੇਈਏ ਕਿ ਕੈਪਟਨ ਸਰਕਾਰ ਵੱਲੋਂ ਬੀਤੇ ਦਿਨੀਂ ਹਰਮਨਪ੍ਰੀਤ ਦਾ ਡੀਐਸਪੀ ਦਾ ਅਹੁਦਾ ਖੋਹੇ ਨਾ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਤੇ ਸਰਕਾਰ ਵੱਲੋਂ ਨੂੰ ਡਿਗਰੀ ਪੂਰੀ ਹੋਣ ਤਕ ਆਨਰੇਰੀ ਡੀਐਸਪੀ ਰੱਖਣ ਦਾ ਪ੍ਰਸਤਾਵ ਰੱਖਿਆ ਗਿਆ ਸੀ।
Comments (0)
Facebook Comments (0)