
ਡਬਲ ਚਿੰਤਾ ===ਸੁਖਵਿੰਦਰ ਸਿੰਘ ਖਾਰੇ ਵਾਲੇ
Thu 12 Mar, 2020 0
ਡਬਲ ਚਿੰਤਾ ===ਸੁਖਵਿੰਦਰ ਸਿੰਘ ਖਾਰੇ ਵਾਲੇ
ਮੇਰੀ ਲੜਕੀ ਤੇ ਉਸਦਾ ਪਤੀ ਦੋ ਸਾਲ ਤੋ ਆਸਟ੍ਰੇਲੀਆ ਗੲੇ ਹੋਏ ਸਨ । ਮੈਨੂੰ ਉਹਨਾ ਦੀ ਪੀ, ਆਰ ਦੀ ਚਿੰਤਾ ਲੱਗੀ ਰਹਿੰਦੀ ਸੀ । ਕਦੋ ਇਹਨਾ ਦੀ ਪੜ੍ਹਾਈ ਖਤਮ ਹੋਵੇਗੀ? ਕਦੋ ਇਹਨਾ ਨੂੰ ਪੀ, ਆਰ ਮਿਲੇਗੀ । ਕਦੋ ਇਹ ਉਥੋ ਦੇ ਪੱਕੇ ਸਿਟੀਜਨ ਬਣਨਗੇ ਆਦਿ ।
=====ਪਰੰਤੂ ਜਦੋ ਦੀ ਮੋਦੀ ਸਰਕਾਰ ਨੇ ਐਨ ,ਆਰ ,ਸੀ ਦੀ ਅੱਗ ਸਾਰੇ ਦੇਸ਼ ਵਿੱਚ ਲਾਈ ਹੈ । ਮੈਨੂੰ ਬੱਚਿਆ ਦੀ ਪੀ, ਆਰ ਦੀ ਚਿੰਤਾ ਛੱਡ ਕੇ ਆਪਣੀ ਪੀ, ਆਰ ਦੀ ਚਿੰਤਾ ਪੈ ਗਈ ਹੈ ।
ਕਿਉਂਕਿ ਪੀ, ਆਰ ਸਾਬਤ ਕਰਨ ਲਈ ਮਾਂ, ਪਿਉ, ਬਾਬੇ, ਦਾਦੇ ਦੇ ਜਨਮ, ਮੌਤ ਦੇ ਕਾਗਜ ਚਾਹੀਦੇ ਹਨ । ਹੁਣ ਮੈਨੂੰ ਇਸ ਗੱਲ ਦੀ ਚਿੰਤਾ ਲੱਗੀ ਹੋਈ ਹੈ, ਜੇ ਸਾਰੇ ਸਬੂਤ ਨਾ ਇਕੱਠੇ ਹੋਏ, ਖੁਦ ਹੀ ਘੁਸਪੈਠੀਆ ਨਾ ਸਾਬਤ ਹੋ ਜਾਵਾ
====ਇਸ ਕਰਕੇ ਮੈ ਪਿਛਲੇ ਕੲੀ ਦਿਨਾ ਤੋ ਪੁਰਾਣੇ ਟਰੱਕ ਤੇ ਪੁਰਾਣੇ ਕਾਗਜਾਤ ਦੀ ਫੋਲਾ, ਫਰਾਲੀ ਕਰ ਰਿਹਾ ਹਾ । ਸ਼ਾਇਦ ਕੋਈ ਪਿਉ, ਬਾਬੇ ਦਾ ਕਾਗਜ ਹੱਥ ਲੱਗ ਜਾਵੇ । ਕੲੀ ਦਿਨਾ ਦੀ ਖੱਜਲ ਖੁਆਰੀ ਤੋ ਬਾਅਦ ਨਿਰਾਸ਼ਾ ਹੀ ਹੱਥ ਲੱਗੀ ।ਅੰਦਰੋ ਬਾਹਰੋ ਟੁੱਟ ਗਿਆ ।ਸ਼ਾਮ ਨੂੰ ਦੋ ਪੈਂਗ ਪੀ ਕੇ ਸੌ ਗਿਆ, ਪਤਾ ਨਾ ਲੱਗਾ ਕਦੋ ਗੂੜੀ ਨੀਂਦਰ ਆ ਗੲੀ ।ਤੜਕੇ ਜਦੋ ਉਠਿਆ ਫੇਰ ਪੀ, ਆਰ ਦੀ ਚਿੰਤਾ ਨੇ ਆ ਘੇਰਿਆ ।।
ਸੁਖਵਿੰਦਰ ਸਿੰਘ ਖਾਰੇ ਵਾਲੇ ਦੀ ਕਲਮ ਤੋ ।
Comments (0)
Facebook Comments (0)