ਚੋਹਲਾ ਸਾਹਿਬ ਵਿਖੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਯਾਦ ਵਿੱਚ ਪ੍ਰੋਗਰਾਮ 29 ਮਾਰਚ ਨੂੰ

ਚੋਹਲਾ ਸਾਹਿਬ ਵਿਖੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਯਾਦ ਵਿੱਚ ਪ੍ਰੋਗਰਾਮ 29 ਮਾਰਚ ਨੂੰ

ਰਾਕੇਸ਼ ਬਾਵਾ / ਪਰਮਿੰਦਰ ਚੋਹਲਾ

ਚੋਹਲਾ ਸਾਹਿਬ 11 ਮਾਰਚ 2020 
ਅੱਜ ਸਥਾਨਕ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਤਰਕਸ਼ੀਲ ਸੁਸਾਇਟੀ ਇਕਾਈ ਚੋਹਲਾ ਸਾਹਿਬ ਦੀ ਇਕੱਤਰਤਾ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਇਸ ਇਕੱਤਰਤਾ ਵਿੱਚ ਹੋਰਨਾਂ ਮਸਲਿਆਂ ਤੋਂ ਇਲਾਵਾ ਸ਼ਹੀਦ ਭਗਤ ਸਿੰਘ ,ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜ੍ਹੇ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ 29 ਮਾਰਚ ਦਿਨ ਐਤਵਾਰ ਨੂੰ ਖੇਡ ਸਟੇਡੀਅਮ ਵਿਖੇ ਇੰਨਕਲਾਬੀ ਡਰਾਮਿਆਂ ,ਕੋਰਿਓਗ੍ਰਾਫੀਆਂ ਅਤੇ ਇੰਨਕਲਾਬੀ ਗੀਤਾਂ ਦਾ ਪ੍ਰੋਗਰਾਮ ਕਰਵਾਉਣ ਬਾਰੇ ਫੈਸਲਾ ਕੀਤਾ ਗਿਆ।ਉਹਨਾਂ ਨੇ ਹੋਰ ਦੱਸਿਆ ਕਿ ਇਸ ਸਾਲ ਇਹਨਾਂ ਸ਼ਹੀਦਾਂ ਦਾ ਪ੍ਰੋਗਰਾਮ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਸਮੇਂ ਦੀ ਮੋਦੀ-ਸ਼ਾਹ ਸਰਕਾਰ ਆਪਣੇ ਫ਼ਾਸ਼ੀ ਕਾਨੂੰਨਾਂ ਜਿਵੇਂ ਸੀ.ਏ.ਏ,ਐਨ.ਪੀ.ਅਰ.ਰਾਹੀਂ ਧਾਰਮਿਕ ਘੱਟ ਗਿਣਤੀਆਂ ਉੱਤੇ ਜਾਬਰ ਹਮਲੇ ਕਰ ਰਹੀ ਹੈ।ਜਿਸਦਾ ਜਮਹੂਰੀ ਹਲਕਿਆਂ ਵੱਲੋਂ ਦੇਸ਼ ਵਿਆਪੀ ਵਿਰੋਧ ਦਰਜ ਕਰਵਾਇਆ ਜਾ ਰਿਹਾ ਹੈ।ਅਜਿਹੇ ਹਮਲੇ ਇਹਨਾਂ ਸ਼ਹੀਦਾਂ ਦੇ ਸੁਪਨਿਆਂ ਦੀ ਖਿਲਾਫ ਵਰਦੀ ਕਰ ਰਹੇ ਹਨ ਅਤੇ ਮਿਹਨਤਕਸ਼ ਲੋਕਾਂ ਨੂੰ ਧਰਮ ਦੇ ਆਧਾਰ ਤੇ ਵੰਡਣ ਅਤੇ ਲੜਾਉਣ ਦਾ ਸਾਧਨ ਬਣ ਰਹੇ ਹਨ।ਉਹਨਾਂ ਕਿਹਾ ਕਿ ਭਾਈਚਾਰਕ ਏਕਤਾ ਕਾਇਮ ਕਰਨਾ ਹੀ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।ਇਸ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ ਪ੍ਰਵਾਨਾ,ਮਾਸਟਰ ਦਲਬੀਰ ਸਿੰਘ,ਮਾਸਟਰ ਗੁਰਨਾਮ ਸਿੰਘ,ਮਾਸਟਰ ਬਲਬੀਰ ਸਿੰਘ,ਮਹਿਲ ਸਿੰਘ,ਸੁਖਵਿੰਦਰ ਸਿੰਘ ਖਾਰਾ,ਬਲਵਿੰਦਰ ਸਿੰਘ ਬਿੱਟੂ,ਗੁਰਦੇਵ ਸਿੰਘ,ਮਹਿੰਦਰ ਸਿੰਘ ਆਦਿ ਹਾਜ਼ਰ ਸਨ।