“  ਟੇਵਾ ਅਮੀਰ ਹੋ ਜਾਣ ਦਾ “

  “  ਟੇਵਾ ਅਮੀਰ ਹੋ ਜਾਣ ਦਾ “

    “  ਟੇਵਾ ਅਮੀਰ ਹੋ ਜਾਣ ਦਾ “
   ਬਕਸ਼ੂ- ਯਾਰ ਤੂੰ ਅਮੀਰ ਕੈਸੇ ਬਨਾ ?
   ਮਿੰਦਾ- ਰਾਜ਼ ਕੋ ਰਾਜ਼ ਰਹਨੇ ਦੋ।
  ਬਕਸ਼ੂ- ਯਾਰ ਤੁੰ ਅਮੀਰ ਕਿਵੇਂ ਹੋਇਆ?
   ਮਿੰਦਾ-ਯਾਰ ਓ ਛੱਡ ਯਾਰ ਤੂੰ ਅੰਬ ਖਾ ………….
  ਬਕਸ਼ੂ-ਨਹੀਂ ਯਾਰ ਅੱਜ ਦੱਸ ਦੇ ਤੇਰੇ ਕੋਲ ਇੰਨਨਾ ਪੈਸਾ ਕਿਥੋਂ ਆਇਆ?
  ਮਿੰਦਾ- ਅੱਛਾ ਚਲ ਤੂੰ ਵੀ ਕੀ ਯਾਦ ਕਰੇਂਗਾ ਸੁਣ ਫੇਰ ਕੰਨ ਕਰ-’ਜਹਿਰੀਲੀ ਸ਼ਰਾਬ ਪੀ ਕੇ’।
  ਬਕਸ਼ੂ=ਯਾਰ ਤੂੰ ਸਕੂਲ਼ ਦੇ ਕੋਲੋਂ ਨੀ੍ਹ ਲੰਘਿਆ ਕਿਤੇ ਤੇ ਆਹ ਸਰਕਾਰੀ ਨੌਕਰੀ ਦੇ ਠਾਠ?
  ਮਿੰਦਾ-ਤੇਰੇ ਕੋਲੋਂ ਹੁਣ ਕੀ ਲੁਕਾੳ,ਇਹ ਵੀ ਜਹਿਰੀਲੀ ਸ਼ਰਾਬ ਪੀ ਕੇ।
    ੍2
    ਕਰਮੇਂ ਨੇ ਵੱਡੀ ਕਾਰ ਵਿੱਚ ਬੈਠੇ ਨੇ ਆਪਣੇ ਜਮਾਤੀ ਚੰਦੂ ਨੂੰ ਪਛਾਣ ਕੇ ਗੱਡੀ ਰੋਕੀ
  ਚੰਦੂ-ਯਾਰ ਆਹ ਗੱਡੀ ਕੀਹਦੀ ਤੇ ਤੂੰ ਡਰਾਈਵਰੀ ਕਦੋਂ ਸਿਖੀ ?
 ਕਰਮਾ-ਆਪਣੀ ਗੱਡੀ ਤੇ ਆਪੇ ਸਿਖੀ ਡਰੈਵਰੀ,ਕਿਸੇ ਦੀ ਚਾਕਰੀ ਨੀ੍ਹ ਕਰਦੇ ਆਪਾਂ
 ਚੰਦੂ-ਕੀ ਮਤਲਬ? ਚੰਦੂ ਹੈਰਾਨ ਹੋਇਆ,ਵੇਖੀ ਜਾ ਰਿਹਾ ਸੀ ਉਹਦੇ ਮੂੰਹ ਵੱਲ- ਦੂਰੋਂ ਪੁਲਿਸ ਦੀ ਗੱਡੀ ਦੇ ਹੂਟਰ ਸੁਣ ਚੰਦੂ ਭੱਜਣ ਲਗਾ ਤਾਂ ਕਰਮੇਂ ਨੇ ਬਾਂਹ ਫੜ ਰੋਕ ਲਿਆ।ਨਾਂ ਭੱਜ ਆਪਣੇ ਈ ਐਂ ਉਸਨੇ ਗੱਡੀ ਵਿੱਚ ਰੱਖੀ ਆਪਣੀ ਵਰਦੀ ਵਲ ਇਛਾਰਾ ਕੀਤਾ।
 ਚੰਦੂ ਦੀ ਖਾਨਿਓਂ ਗਈ,ਪੁਲਿਸ ਦੀ ਗੱਡੀ ਕਰਮੇਂ ਨੂੰ ਹੱਥ ਹਿਲਾਉਂਦੀ ਹਵਾ ਹੋ ਗਈ,ਚੰਦੂ ਨੂੰ ਸ਼ੱਕ ਹੋਇਆ ਕਰਮਾ ਪੁਲਿਸ ਦੀ ਵਰਦੀ ਪਾ ਗੱਡੀਆਂ ਆਦਿ ਦੀ ਚੋਰੀ ਕਰਨ ਲਗ ਪਿਆ।
  ਕਰਮਾ=  ਯਾਰ ਅੇਸੀ ਕੋਈ ਗਲ ਨਹੀਂ ਜੋ ਤੂੰ ਸੋਚ ਰਿਹੈਂ,ਤੂੰ ਖਬਰ ਤਾਂ ਪੜ੍ਹੀ ਹੋਣੀ,ਮੇਰੀ ਮਾਂ ਤੇ ਮੇਰੀ ਭੇੈਣ ਨੁੰ ਕੰਡਕਟਰ ਨੇ ਓਰਬਿਟ ਬੱਸ ਚੋਂ ਸੁੱਟ ਕੇ ਮਾਰ ਦਿੱਤਾ ਸੀ,ਤੇ ਤੇਨੂੰ ਪਤਾ ਉਹ ਬੱਸ ਜਿਹਦੀ ਸੀ ਬੱਸ ਸਾਰਾ ਠਾਠ ਬਾਠ ਭੈੇਣ ਦੀ ਸ਼ਹੀਦੀ  ਨੇ ਦਿੱਤਾ।ਡੈਡੀ ਵੀ ਐਸ਼ ਵਿਦ ਕੈਸ਼ ਕਰਦਾ।ਬਾਕੀ ਤੈਨੂੰ ਪਤਾ ਸਾਨੂੰ ਦਲਿਤ ਖੰਭ ਵੀ ਲਗੇ ਹੋੲੈ।
   ਭੂਸ਼ਣ-ਯਾਰ ਰਮਨ ਤੂੰ ਡਾਕਟਰ ਕਿਵੇਂ ਬਣ ਗਿਆ ਤੇਰਾ ਤੇ ਟੈਸਟ ਕਲੀਅਰ ਨੀਂ੍ਹ ਸੀ ਹੋਇਆ?
  ਰਮਨ-ਯਾਰ ਡੈਡੀ ਨੇ ਦੋ ਕਰੋੜ ਦੇ ਕੇ ਡਿਗਰੀ ਤੇ ਲਾਇਸੈਂਸ ਲੈ ਦਿਤੇ।
 ਕਮਲ- ਭੱਟੀ ਦੇ ਬਾਹਰਲੇ ਬੂਹੇ ਤੇ ਡਾ. ਲਿਖਿਆ ਵੇਖ ਕੇ ਕੁਝ ਝਿਜਿਕਿਆ ਫਿਰ ਇਹ ਸੋਚ ਕੇ ਭੱਟੀ ਨੇ ਕਿਰਾਏਦਾਰ ਰੱਖ ਲਿਆ ਹੋਣੈ! ਅੰਦਰ ਸੱਭ ਪਹਿਲਾਂ ਵਰਗਾ ਵੇਖ ਕੇ ਉਸ ਪੁਛ ਹੀ ਲਿਆ,’ਯਾਰ ਭੱਟੀ ਆਹ ਡਾ. ਦਾ ਕੀ ਮਤਲਬ ?
 ਭੱਟੀ-ਮਤਲਬ ਮੈਂ ਪੀ. ਅੇਚ ਡੀ. ਕਰ ਲਈ ਹੋਰ ਕੀ।
ਕਮਲ- ਪੀ .ਅੇਚ .ਡੀ.ਕਿਹੜਾ ਵਿਸ਼ਾ ? ਤੇ ਕਿਵੇਂ ਮੋਰਚਾ ਮਾਰਿਆ?
ਭੱਟੀ-ਨਾਂ ਵਿਸ਼ਾ ਨਾ ਮੋਰਚਾ ਦੋ ਲੱਖ ਦਿਤੇ ਤੇ ਪੀ.ਅੇਚ.ਡੀ.ਡਾ.ਹੋ ਗਿਆ।
ਸ਼ਮਸੂ ਸ਼ੇਰੂ ਦੇ ਘਰ ਵਾਲੀ ਜਗਾਹ ਤੇ ਆਲੀਸ਼ਾਨ ਇਮਾਰਤ ਵੇਖ ਹੈਰਾਨ ਖੜਾ ਸੀ ਕਿ ਇਕ ਸਫੇਦ ਲਿਬਾਸ ਵਾਲਾ ਆਦਮੀ ਉਸ ਨੂੰ ਆਦਰ ਸਾਹਿਤ ਅੰਦਰ ਲੈ ਗਿਆ।ਅਸਲ ਵਿੱਚ ਉਸਦੇ ਜਮਾਤੀ ਤੇ ਜਿਗਰੀ ਯਾਰ ਸ਼ੇਰੂ ਜੋ ਮਹਿੰਗੇ ਤਖ਼ਤ ਤੇ ਬੈਠਾ ਸੀ ਸੀ.ਸੀ. ਟੀ.ਵੀ.ਕੈਮਰੇ ਚ ਵੇਖ ਪਛਾਣ ਲਿਆ ਸੀ ਤੇ ਉਸ ਆਪਣੇ ਚੇਲੇ ਨੂੰ ਇਛਾਰਾ ਦਿੱਤਾ ਸ਼ਮਸੂ ਨੂੰ ਅੰਦਰ ਲੈ ਆਉਣ ਲਈ।
   ਸ਼ਮਸੂ ਦੇ ਪੁਛਣ ਤੋਂ ਬਿਨਾਂ ਹੀ ਸ਼ੇਰੂ ਨੇ ਦੱਸ ਦਿਤਾ-‘ਸ਼ਮਸੂ ਯਾਰ ਤੇਰੀ ਹੈਰਾਨੀ ਤੇ ਉਤਸਕਤਾ ਸਹੀ ਹੈ-ਚੋਰੀ ਚਕਾਰੀ ਤੇ ਪੁਲਿਸ ਦੇ ਸ਼ਕੰਜੇ ਤੋਂ ਬੋਰ ਹੋ ਕੇ ਮੈਂ ਮੰਦਿਰ ਦੇ ਬਾਹਰ ਪਿੱਪਲੀ ਹੇਠ ਦਰੀ ਵਿਛਾ ਮਾਲਾ ਫੇਰਨ ਲਗ ਗਿਆ ਮਹੀਨੇ ਕੁ ਬਾਦ ਹੀ ਮੇਰਾ ਕੰਮ ਚਲ ਪਿਆ ਤੇ ਮੈਂ ਘਰੇ ਆ ਚਿੱਟਾ ਸੂਟ ਪਾ ਕੇ ਆਸਨ ਲਾ ਲਿਆ ਬੱਸ ਆਹ ਡੂਢ ਕੁ ਵਰੇ੍ਹ ਦੀ ਕਮਾਈ ਆ,ਆਪਾਂ …..ਕੋਈ ਨਾ ਕੋਈ ਚੋਣ ਆਈ ਰਹਿੰਦੀ ਤੇ ਆਪਾਂ ਨੂੰ ਕਰੋੜ ਦੋ ਕਰੌੜ ਮਿਲ ਜਾਂਦੇ,ਵੋਟਾਂ ਤੇ ਲੋਕ ਧਰਮ ਦੇ ਨਾਮ ਹੀ ਪਾ ਦੇਂਦੇ,ਤੇ ਆਪਾਂ…ਆਪਣੀ….ਮਾਲ ਮਾਲਕਾਂ ਦਾ ਮਸ਼ਹੂਰੀ ਆਪਣੀ…….
    ਸ਼ਮਸੂ- ਜੇ ਮੈਂ ਤੈਥੋਂ ਟੇਵਾ ਲਵਾ ਲੈਂਂਦਾ ਤਾਂ ਮੇਰੇ ਭਾਪਾ ਜੀ ਨੂੰ ਮੈਨੂੰ ਸਰਕਾਰੀ ਕੁਰਸੀ ਦਿਵਾਉਣ ਲਈ ਆਤਮ ਹਤਿਆ ਨਾਂ ਕਰਨੀ ਪੈਂਦੀ,ਅਫਸੋਸ ਯਾਰ ਬਹੁਤ ਅਫਸੋਸ……..॥
     ਸ਼ੇਰਾ-ਮੈਂ ਜਗੀਰੇ ਨੂੰ ਸਫਾਈ ਸੇਵਕ ਰੱਖਣ ਦਾ ਠੇਕਾ ਦਿਵਾਇਆ,ਉਹ ਮੌਜਾਂ ਕਰਦਾ ਤੇਰੇ ਵਰਗਿਆਂ ਨੂੰ ਵੀ ਉਹੋ ਤਨਖਾਹਾਂ ਦੇਂਦਾ,ਅੱਧੋ ਅੱਧੀ ਦਾ ਸੌਦਾ ਉਹਦਾ ਅੇਮ. ਸੀ. ਂਨਾਲ-।ਘਰ ਵਿੱਚ ਦੋ ਤਿੰਨ ਨੌਕਰ ਮੁਫ਼ਤ.।   
      ਸ਼ਮਸੂ ਨੂੰ ਅਮੀਰ ਹੋ ਜਾਣ ਦਾ ਟੇਵਾ ਲੱਗ ਗਿਆ ਸੀ ਉਹ ਮੂੰਹ ਚ ਉਂਗਲੀ ਪਾਈ ਨਿੱਕੇ ਨਿੱਕੇ ਕਦਮ ਪੁੱਟਦਾ ਸੜਕ ਵੱਲ ਨੂੰ ਹੋ ਲਿਆ।
    ਲਓ ਬੋਲੋ ਕਰ ਲੋ ਬਾਤ 
    ਬੱਸ ਇਹੋ ਹੈ ਅੱਜ ਮੇਰੇ ਦੇੇਸ਼ ਦੀ ਅੋਕਾਤ ਤੇ ਬਸਾਤ॥॥
       ਰਣਜੀਤ ਕੌਰ ਗੁੱਡੀ ਤਰਨ ਤਾਰਨ।