
13 ਦਸੰਬਰ ਨੂੰ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਕਰੇਗੀ ਤਰਨ ਤਾਰਨ ਵਿੱਚ ਵੱਡਾ ਇੱਕਠ : ਪ੍ਰਧਾਨ ਹਰਜਿੰਦਰ ਸ਼ਕਰੀ
Tue 7 Dec, 2021 0
ਚੋਹਲਾ ਸਾਹਿਬ 7 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕਿਸਾਨ-ਮਜਦੂਰ ਸੰਘਰਸ਼ ਕਮੇਟੀ ਯੋਨ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਸਰਹਾਲੀ ਕਲਾਂ ਦੀ ਅਹਿਮ ਮੀਟਿੰਗ ਇਥੋਂ ਨਜ਼ਦੀਕੀ ਪਿੰਡ ਠੱਠੀਆਂ ਮਹੰਤਾਂ ਵਿਖੇ ਬਾਬਾ ਮਾਹਲ ਦਾਸ ਅਤੇ ਬਾਬਾ ਕੁੰਡਲ ਦਾਸ ਜੀ ਦੇ ਅਸਥਾਨਾਂ ਤੇ ਪ੍ਰਧਾਨ ਬਲਵਿੰਦਰ ਸਿੰਘ ਚੋਹਲਾ ਸਾਹਿਬ ਅਤੇ ਪ੍ਰਧਾਨ ਅਮਰਜੀਤ ਸਿੰਘ ਉਸਮਾਂ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹਰਜਿੰਦਰ ਸਿੰਘ ਸ਼ਕਰੀ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਸੱਦੇ ਤੇ 13 ਦਸੰਬਰ ਨੂੰ ਤਰਨ ਤਾਰਨ ਵਿਖੇ ਕਿਸਾਨ-ਮਜਦੂਰ ਸਘੰਰਸ਼ ਕਮੇਟੀ ਵੱਲੋਂ ਵੱਡਾ ਇੱਕਠ ਕਰਕੇ ਪੰਜਾਬ ਸਰਕਾਰ ਖਿਲਾਫ ਜਮਕੇ ਨਾਅਰੇਬਾਜ਼ੀ ਕੀਤੀ ਜਾਵੇ ਅਤੇ ਸੁੱਤੀ ਹੋਈ ਪੰਜਾਬ ਸਰਕਾਰ ਨੂੰ ਜਗਾਇਆ ਜਾਵੇਗਾ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਮੈਨੀਫੈਸਟੋ ਵਿੱਚ ਲਿਖਿਆ ਹੈ ਕਿ ਚਾਰ ਹਫਤਿਆਂ ਵਿੱਚ ਨਸ਼ਾ ਖ਼ਤਮ,ਪੈਨਸ਼ਨ 5100 ਰੁਪੈ,ਸ਼ਗਨ ਸਕੀਮ 51 ਹਜ਼ਾਰ ਰੁਪੈ ਆਦਿ ਸਹੂਲਤ ਲੋਕਾਂ ਨੂੰ ਦਿੱਤੀ ਜਾਵੇਗੀ ਪਰ ਕੁਝ ਦਿਨਾਂ ਬਾਅਦ ਚੋਣ ਜਾਬਤਾ ਲੱਗਣ ਵਾਲਾ ਹੈ ਸਰਕਾਰ ਨੇ ਅਜੇ ਤੱਕ ਆਪਣੇ ਵਾਅਦੇ ਪੂਰੇ ਨਹੀਂ ਕੀਤੇੇ ਪੰਜਾਬ ਸਰਾਕਰ ਨੂੰ ਲੋਕਾਂ ਨਾਲ ਚੋਣਾਂ ਸਮੇਂ ਕੀਤੇ ਵਾਅਦੇ ਯਾਦ ਦਵਾਉਣ ਅਤੇ ਉਹਨਾਂ ਨੂੰ ਜਲਦ ਪੂਰਾ ਕਰਨ ਲਈ ਹੀ 13 ਦਸੰਬਰ ਨੂੰ ਵੱਡੇ ਪੱਧਰ ਤੇ ਸੰਘਰਸ਼ ਵਿੱਢਿਆ ਜਾਵੇਗਾ।ਉਹਨਾਂ ਕਿਹਾ ਕਿ ਉਹਨਾਂ ਦੀ ਯੂਨੀਅਨ ਵੱਲੋਂ 28,29 ਅਤੇ 30 ਅਕਤੂਬਰ ਨੂੰ ਧਰਨੇ ਲਗਾਏ ਗਏ ਸਨ ਅਤੇ ਪ੍ਰਸ਼ਾਸ਼ਨ ਵੱਲੋਂ ਵਿਸ਼ਵਾਸ਼ ਦਿਵਾਇਆ ਗਿਆ ਸੀ ਕਿ ਰੇਤ ਮੁਆਫੀਆ ਅਤੇ ਹੋਰ ਗੁੰਡਾ ਅਨਸਰਾਂ ਨੂੰ ਨੱਥ ਪਾਈ ਜਾਵੇਗੀ ਪਰ ਇਹ ਵਾਅਦਾ ਵੀ ਵਫਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਕੈਪਟਨ ਵਾਂਗ ਲੋਕਾਂ ਨੂੰ ਹਵਾਈ ਖੱਫੇ ਵੰਡ ਰਹੇ ਹਨ ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਗੱਲਾਂ ਨਾਲ ਢਿੱਡ ਨਹੀਂ ਭਰਨਾ।ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਲੋਕਾਂ ਦੀ ਭਲਾਈ ਦੇ ਕੰਮ ਕਰੇ ਅਤੇ ਲੋਕਾਂ ਅਤੇ ਕਿਸਾਨਾਂ ਮਜਦੂਰਾਂ ਨਾਲ ਕੀਤੇ ਵਾਅਦੇ ਜਲਦ ਪੂਰਾ ਕਰੇ।ਇਸ ਸਮੇਂ ਅਮਰਜੀਤ ਸਿੰਘ ਉਸਮਾਂ,ਮਲਕੀਤ ਸਿੰਘ ਉਸਮਾਂ,ਗੁਰਭੇਜ਼ ਸਿੰਘ,ਰਣਜੀਤ ਸਿੰਘ ਬਿੱਲਿਆਂ ਵਾਲਾ,ਰਣਜੀਤ ਸਿੰਘ ਖਾਰਾ,ਸੁਖਦੇਵ ਸਿੰਘ ਕੈਰੋਂ,ਗਿਆਨ ਸਿੰਘ ਨਿੱਕਾ ਚੋਹਲਾ,ਅਜੀਤ ਸਿੰਘ,ਗੁਰਾ ਸਿੰਘ,ਕੁਲਵੰਤ ਸਿੰਘ,ਹਰਜੀਤ ਸਿੰਘ,ਗੁਰਦੇਵ ਸਿੰਘ,ਸਰਬਜੀਤ ਸਿੰਘ,ਗੁਰਪ੍ਰੀਤ ਸਿੰਘ ਕਾਹਲਵਾਂ,ਪ੍ਰਧਾਨ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)