ਪੁਲਿਸ ਨਾਕਿਆਂ ਤੇ ਪੁਲਿਸ ਵੱਲੋਂ ਵਰਤੀ ਜਾ ਰਹੀ ਪੂਰੀ ਚੌਕਸੀ
Fri 3 Apr, 2020 0ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 3 ਅਪ੍ਰੈਲ 2020
ਐਸ.ਐਸ.ਪੀ.ਤਰਨ ਤਾਰਨ ਧਰੁਵ ਦਹੀਆ ਦੇ ਦਿਸ਼ਾ ਨਿਰਦੇਸ਼ਾ ਤਹਿਤ ਐਸ.ਐਚ.ਓ.ਸੋਨਮਦੀਪ ਕੌਰ ਦੀ ਯੋਗ ਰਹਿਨੁਮਾਈ ਹੇਠ ਕਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਬਜ਼ਾਰ ਚੋਹਲਾ ਸਾਹਿਬ ਵਿਖੇ ਜਗਾ ਜਗਾ ਨਾਕੇ ਲਗਾਏ ਗਏ ਹਨ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ.ਸੋਨਮਦੀਪ ਕੌਰ ਨੇ ਕਿਹਾ ਕਿ ਕਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੇਂਦਰ ਤੇ ਸੂਬਾ ਸਰਕਾਰ ਵੱਲੋਂ 14 ਅਪ੍ਰੈਲ ਤੱਕ ਲਾਕਡਾਊਨ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਉਹਨਾਂ ਕਿਹਾ ਕਿ ਜਿਹੜੇ ਲੋਕ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨਗੇ ਉਹਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਹਨਾਂ ਆਮ ਲੋਕਾਂ ਨੂੰ ਘਰਾਂ ਅੰਦਰ ਰਹਿਣ ਅਤੇ ਕਾਨੂੰਨ ਦੀ ਪਾਲਣਾ ਕਰਨ ਲਈ ਕਿਹਾ।ਬਜ਼ਾਰ ਸ਼ਾਹੂ ਸ਼ਾਹ ਵਿਖੇ ਨਾਕੇ ਤੇ ਤਾਇਨਾਤ ਏ.ਐਸ.ਆਈ.ਦਲਬੀਰ ਸਿੰਘ ਨੇ ਦੱਸਿਆ ਕਿ ਨਾਕੇ ਤੋਂ ਸਿਰਫ ਕਰਫਿਊ ਪਾਸ ਵਾਲੇ ਸਰਕਾਰੀ ਮੁਲਜ਼ਮ,ਗੁਰੂ ਘਰ ਦਾ ਲੰਗਰ ਲੈਣ ਜਾਣ ਵਾਲੇ ਲੋੜਵੰਦਾਂ ਅਤੇ ਐਮਰਜੈਸੀ ਸਿਹਤ ਸਹੂਲਤਾਂ ਲੈਣ ਵਾਲੇ ਮਰੀਜ਼ਾਂ ਨੂੰ ਹੀ ਲੰਘਣ ਦਿੱਤਾ ਜਾ ਰਿਹਾ ਹੈ।ਇਸਤੋਂ ਇਲਾਵਾ ਕਿਸੇ ਨੂੰ ਵੀ ਲੰਘਣ ਨਹੀਂ ਦਿੱਤਾ ਜਾ ਰਿਹਾ ਹੈ।ਉਹਨਾਂ ਆਮ ਲੋਕਾਂ ਨੂੰ ਕਿਹਾ ਕਿ ਕਰੋਨਾ ਵਾਇਰਸ ਮਹਾਂਮਾਰੀ ਤੋਂ ਬਚਣ ਲਈ ਉਹ ਘਰਾਂ ਤੋਂ ਬਾਹਰ ਨਾਂ ਨਿਕਣ ਅਤੇ ਘਰਾਂ ਅੰਦਰ ਰਹਿਕੇ ਇਸ ਮਹਾਂਮਾਰੀ ਤੋਂ ਖੁਦ ਵੀ ਬਚਣ ਅਤੇ ਦੂਸਰਿਆਂ ਦਾ ਵੀ ਭਲਾ ਕਰਨ।
Comments (0)
Facebook Comments (0)