ਦਿਿਵਆਂਗ ਇੰਡੀਅਨ ਕ੍ਰਿਕਟ ਟੀਮ ਵਿੱਚ ਤਰਨ ਤਾਰਨ ਦੇ ਰਿਤੇਸ਼ ਵਾਲੀਆ ਨੂੰ ਕੀਤਾ ਗਿਆ ਸਲੈਕਟ।
Sat 13 Apr, 2024 0ਚੋਹਲਾ ਸਾਹਿਬ 13 ਅਪ੍ਰੈਲ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਦਿਿਵਆਂਗ ਇੰਡੀਅਨ ਕ੍ਰਿਕਟ ਟੀਮ ਵਿੱਚ ਪੰਜਾਬ ਦੇ ਕ੍ਰਿਕਟ ਖਿਡਾਰੀਆਂ ਵਿੱਚੋਂ ਕੁੱਲ ਤਿੰਨ ਕ੍ਰਿਕਟ ਖਿਡਾਰੀਆਂ ਦੀ ਯੋਗਤਾ ਦੇ ਆਧਾਰ ਤੇ ਉਹਨੂੰ ਨੂੰ ਟੀਮ ਵਿੱਚ ਸਲੈਕਟ ਕੀਤਾ ਗਿਆ ਹੈ ਅਤੇ ਇਨ੍ਹਾਂ ਤਿੰਨਾਂ ਕ੍ਰਿਕਟ ਖਿਡਾਰੀਆਂ ਵਿੱਚੋਂ ਇੱਕ ਖਿਡਾਰੀ ਰਿਤੇਸ਼ ਵਾਲੀਆ ਪੁੱਤਰ ਲੇਟ ਸ੍ਰੀ ਜਨੇਸ਼ ਵਾਲੀਆ ਨੂੰ ਜਿਲ੍ਹਾ ਤਰਨ ਤਾਰਨ ਵਿੱਚੋਂ ਸਲੈਕਟ ਕੀਤਾ ਗਿਆ ਹੈ।ਇੱਥੇ ਇਹ ਦੱਸਣਾਂ ਬਣਦਾ ਹੈ ਕਿ ਕ੍ਰਿਕਟ ਖਿਡਾਰੀ ਰਿਤੇਸ਼ ਵਾਲੀਆ ਸਿਵਲ ਸਰਜਨ ਦਫਤਰ ਤਰਨ ਤਾਰਨ ਵਿਖੇ ਐਨ ਐਚ ਐਮ ਅਧੀਨ ਕੰਪਿਊਟਰ ਆਪ੍ਰੇਟਰ ਦੀ ਡਿਊਟੀ ਵੀ ਨਿਭਾ ਰਿਹਾ ਹੈ ਅਤੇ ਨਾਲ ਹੀ ਦਿਿਵਆਂਗ ਇੰਡੀਅਨ ਟੀਮ ਵਿੱਚ ਵੀ ਸਲੈਕਟ ਹੋ ਚੁੱਕਾ ਹੈ ਅਤੇ ਸਾਲ 2023 ਵਿੱਚ 20 ਇੰਟਰਨੈਸ਼ਨਲ ਕ੍ਰਿਕਟ ਮੈਚਾਂ ਵਿੱਚ ਹਿੱਸਾ ਲੈ ਚੁੱਕਾ ਹੈ।ਜਿਕਰਯੋਗ ਹੈ ਕਿ ਹੁਣ ਤੱਕ ਰਿਤੇਸ਼ ਵਾਲੀਆ ਨੇ ਕੁੱਲ ਚਾਰ ਇੰਟਰਨੈਸ਼ਨਲ ਦਿਿਵਆਂਗ ਕ੍ਰਿਕਟ ਮੈਚ ਖੇਡੇ ਹਨ ।ਇਸ ਸਮੇਂ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਇੰਡੀਅਨ ਕ੍ਰਿਕੇਟ ਟੀਮ ਵਿੱਚ ਖੇਡ ਰਹੇ ਨੈਸ਼ਨਲ ਖਿਡਾਰੀ ਰਿਤੇਸ਼ ਵਾਲੀਆ ਨੇ ਦੱਸਿਆ ਕਿ ਪੰਜਾਬ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਜਿਸਨੇ ਸੱਤਾ ਵਿੱਚ ਆਉਣ ਤੋ ਪਹਿਲਾਂ ਵਾਅਦਾ ਕੀਤਾ ਸੀ ਕਿ ਖਿਡਾਰੀਆਂ ਨੂੰ ਪੱਕੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਅੱਜ ਤੱਕ ਉਸਨੂੰ ਕੋਈ ਵੀ ਪੱਕੀ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ ਹੈ।ਉਸਨੇ ਕਿਹਾ ਕਿ ਉਹ ਠੇਕੇ ਤੇ ਸਿਹਤ ਵਿਭਾਗ ਵਿੱਚ ਨੌਕਰੀ ਕਰ ਰਿਹਾ ਹੈ ਅਤੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਐਨ ਐਚ ਐਮ ਮਹਿਕਮੇਂ ਦੇ ਮੁਲਾਜਮਾਂ ਨੂੰ ਰੈਗੂਲਰ ਕੀਤਾ ਜਾਵੇਗਾ ਪਰ ਅੱਜ ਤੱਕ ਕੋਈ ਵੀ ਮੁਲਾਜਮ ਰੈਗੂਲਰ ਨਹੀਂ ਕੀਤਾ ਗਿਆ ਹੈ।ਉਸਨੇ ਕਿਹਾ ਕਿ ਉਹ ਸ਼ਾਦੀਸ਼ੁਦਾ ਹੈ ਅਤੇ ਉਸਦੇ ਦੋ ਬੱਚੇ ਵੀ ਹਨ ਅਤੇ ਨੌਕਰੀ ਠੇਕੇ ਤੇ ਹੋਣ ਕਾਰਨ ਘਰ ਦਾ ਗੁਜਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਹੈ ਉਹ ਪ੍ਰਸ਼ਾਸ਼ਨ ਅੱਗੇ ਗੁਹਾਰ ਲਗਾਉਂਦਾ ਹੈ ਕਿ ਉਸਨੂੰ ਡਾਇਟ ਦਾ ਖ੍ਰਚ ਦਿੱਤਾ ਜਾਵੇ ਤਾਂ ਜੋ ਉਹ ਕ੍ਰਿਕਟ ਵਿੱਚ ਹੋਰ ਵੀ ਵਧੀਆਂ ਪ੍ਰਦਰਸ਼ਨ ਕਰਕੇ ਇੰਟਰਨੈਸ਼ਨਲ ਕ੍ਰਿਕਟ ਟੀਮ ਵਿੱਚ ਸਲੈਕਟ ਹੋ ਸਕੇ।
Comments (0)
Facebook Comments (0)