Year Ender 2019 : ਇਨ੍ਹਾਂ ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਗੰਭੀਰ ਬੀਮਾਰੀਆਂ ਨੂੰ ਮਾਤ

Year Ender 2019 : ਇਨ੍ਹਾਂ ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਗੰਭੀਰ ਬੀਮਾਰੀਆਂ ਨੂੰ ਮਾਤ

ਇਸ ਸਾਲ ਬਾਲੀਵੁੱਡ ਸਿਤਾਰਿਆਂ ਦੀਆਂ ਬੀਮਾਰੀਆਂ ਨੇ ਉਨ੍ਹਾਂ ਦੇ ਫੈਨਜ਼ ਨੂੰ ਕਾਫੀ ਨਿਰਾਸ਼ ਕੀਤਾ ਪਰ ਸਾਲ ਦੇ ਅੰਤ ਤੱਕ ਤਕਰੀਬਨ ਸਿਤਾਰਿਆਂ ਦੀਆਂ ਬੀਮਾਰੀਆਂ ਠੀਕ ਹੁੰਦੀਆਂ ਨਜ਼ਰ ਆਈਆਂ। ਆਓ ਜਾਣਦੇ ਉਨ੍ਹਾਂ ਸਿਤਾਰਿਆਂ ਬਾਰੇ, ਜੋ ਬੀਮਾਰੀਆਂ 'ਚ ਘਿਰਨ ਤੋਂ ਬਾਅਦ ਸਹੀ ਸਲਾਮਤ ਘਰ ਪਰਤੇ :-

11 ਮਹੀਨੇ 11 ਦਿਨਾਂ ਬਾਅਦ ਰਿਸ਼ੀ ਕਪੂਰ ਦੀ ਘਰ ਹੋਈ ਵਾਪਸੀ
ਬਾਲੀਵੁੱਡ ਐਕਟਰ ਰਿਸ਼ੀ ਕਪੂਰ ਲਗਭਗ 11 ਮਹੀਨੇ 11 ਦਿਨ ਵਿਦੇਸ਼ 'ਚ ਇਲਾਜ ਕਰਵਾਉਣ ਤੋਂ ਬਾਅਦ ਸਤੰਬਰ 2019 'ਚ ਭਾਰਤ ਪਰਤੇ।ਇਸ ਦੌਰਾਨ ਕਈ ਸਿਤਾਰਿਆਂ ਨੇ ਉਨ੍ਹਾਂ ਨਾਲ ਵਿਦੇਸ਼ 'ਚ ਜਾ ਕੇ ਮੁਲਾਕਾਤ ਕੀਤੀ ਤੇ ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ, ਜੋ ਕਾਫੀ ਚਰਚਾ 'ਚ ਰਹੀਆਂ ਸਨ।

ਕੈਂਸਰ ਨੂੰ ਹਰਾ ਕੇ ਇਰਫਾਨ ਖਾਨ ਨੇ ਕੀਤੀ ਸੀ ਵਤਨ ਵਾਪਸੀ
ਲੰਡਨ 'ਚ ਨਿਊਰੋਐਂਡੋਕ੍ਰਾਈਨ ਕੈਂਸਰ ਦਾ ਇਲਾਜ ਕਰਵਾਉਣ ਤੋਂ ਬਾਅਦ ਇਰਫਾਨ ਖਾਨ ਫਰਵਰੀ 2019 'ਚ ਵਾਪਸ ਦੇਸ਼ ਪਰਤੇ ਸਨ। ਇਰਫਾਨ ਖਾਨ ਦੀ ਪਤਨੀ ਨੇ ਇਕ ਟਵੀਟ ਵੀ ਕੀਤਾ ਸੀ, ਜਿਸ 'ਚ ਇਰਫਾਨ ਲਈ ਦੁਆ ਕਰਨ ਦੀ ਅਪੀਲ ਕੀਤੀ ਸੀ।


28 ਦਿਨ ਬਾਅਦ ਘਰ ਪਰਤੇ ਲਤਾ ਮੰਗੇਸ਼ਕਰ
ਸੂਰਾਂ ਦੀ ਮੱਲਿਕਾ ਲਤਾ ਮੰਗੇਸ਼ਕਰ 28 ਦਿਨ ਹਸਪਤਾਲ 'ਚ ਰਹਿਣ ਤੋਂ ਬਾਅਦ ਘਰ ਵਾਪਸ ਪਰਤੇ ਸਨ। ਜਿਵੇਂ ਹੀ ਘਰ ਵਾਪਸ ਪਰਤੇ ਲਤਾ ਮੰਗੇਸ਼ਕਰ ਤਾਂ ਦੇਸ਼ਵਾਸੀਆਂ ਨੇ ਰਾਹਤ ਮਹਿਸੂਸ ਕੀਤੀ। ਉਨ੍ਹਾਂ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ ਸੀ, ਜਿਸ ਕਾਰਨ ਉਨ੍ਹਾਂ ਨੂੰ 11 ਨਵੰਬਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।


ਆਯੁਸ਼ਮਾਨ ਦੀ ਪਤਨੀ ਤਾਹਿਰਾ ਕਸ਼ਅੱਪ
ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਣਾ ਦੀ ਪਤਨੀ ਤਾਹਿਰਾ ਕਸ਼ਅੱਪ ਵੀ ਕੈਂਸਰ ਵਰਗੀ ਭਿਆਨਕ ਬੀਮਾਰੀ ਦੇ ਸ਼ਿੰਕਜੇ 'ਚੋਂ ਬਾਹਰ ਨਿਕਲੇ ਹਨ। ਇਸ ਸਭ ਦੇ ਚਲਦਿਆਂ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸੀ।


ਅਮਰੀਕਾ ਤੋਂ ਕੈਂਸਰ ਮੁਕਤ ਹੋ ਕੇ ਵਾਪਸ ਪਰਤੀ ਸੋਨਾਲੀ ਬੇਂਦਰੇ
ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਕੈਂਸਰ ਤੋਂ ਮੁਕਤ ਹੋਣ ਤੋਂ ਬਾਅਦ ਲਗਾਤਾਰ ਆਪਣੇ ਅਨੁਭਵ ਸ਼ੇਅਰ ਕਰ ਰਹੇ ਹਨ। ਉਨ੍ਹਾਂ ਨੇ ਅਮਰੀਕਾ 'ਚ ਆਪਣਾ ਇਲਾਜ਼ ਕਰਵਾਇਆ ਸੀ, ਜਿਸ ਤੋਂ ਬਾਅਦ ਲੰਬਾ ਸਮਾਂ ਇਲਾਜ ਕਰਵਾਉਣ ਤੋਂ ਬਾਅਦ ਉਹ ਕੁਝ ਸਮਾਂ ਪਹਿਲਾਂ ਹੀ ਵਤਨ ਪਰਤੇ ਸਨ।


ਰਾਕੇਸ਼ ਰੋਸ਼ਨ ਨੂੰ ਹੋਇਆ ਸੀ ਗਲ ਦਾ ਕੈਂਸਰ
ਫਿਲਮ ਨਿਰਦੇਸ਼ਕ ਅਤੇ ਬਾਲੀਵੁੱਡ ਐਕਟਰ ਰਾਕੇਸ਼ ਰੋਸ਼ਨ ਨੂੰ ਗਲ ਦਾ ਕੈਂਸਰ ਹੋ ਗਿਆ ਸੀ। ਇਸ ਦਾ ਖੁਲਾਸਾ ਇਸ ਸਾਲ ਉਨ੍ਹਾਂ ਦੇ ਬੇਟੇ ਰਿਤੀਕ ਰੋਸ਼ਨ ਨੇ 8 ਜਨਵਰੀ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕਰਦਿਆ ਕੀਤਾ ਸੀ। ਪੋਸਟ ਨੂੰ ਸ਼ੇਅਰ ਕਰਦੇ ਹੋਏ ਰਿਤਿਕ ਨੇ ਕੈਪਸ਼ਨ 'ਚ ਲਿਖਿਆ, ''ਕੁਝ ਹਫਤੇ ਪਹਿਲਾਂ ਹੀ ਪਤਾ ਲੱਗਿਆ ਕਿ ਮੇਰੇ ਪਿਤਾ ਜੀ ਨੂੰ 'ਥ੍ਰੋਟ ਕੈਂਸਰ' ਹੈ। ਇਸ ਬਾਅਦ ਉਨ੍ਹਾਂ ਦੀ ਸਰਜਰੀ ਹੋਈ, ਜਿਸ ਤੋਂ ਬਾਅਦ 11 ਜਨਵਰੀ ਨੂੰ ਰਾਕੇਸ਼ ਦੀ ਪਤਨੀ ਨੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ।


ਅਮਿਤਾਭ ਬੱਚਨ ਕਈ ਵਾਰ ਹੋ ਚੁੱਕੇ ਨੇ ਬੀਮਾਰ
ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਇਸ ਸਾਲ 'ਚ ਕਈ ਵਾਰ ਬੀਮਾਰ ਹੋ ਚੁੱਕੇ ਹਨ, ਜਿਸ ਦੀਆਂ ਖਬਰਾਂ ਅਕਸਰ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਬੀਤੇ ਕੁਝ ਦਿਨ ਪਹਿਲਾਂ ਹੀ ਅਮਿਤਾਭ ਬੀਮਾਰ ਹੋਏ ਸਨ, ਜਿਸ ਕਾਰਨ ਉਹ ਰਾਸ਼ਟਰੀ ਪੁਰਸਕਾਰ ਸਮਾਰੋਹ 'ਚ ਸ਼ਾਮਲ ਨਾਲ ਸਕੇ। ਹਾਲਾਂਕਿ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਬੀਮਾਰ ਹੋ ਚੁੱਕੇ ਹਨ।


ਫੇਫੜਿਆਂ 'ਚ ਕਈ ਵਾਰ ਹੋ ਚੁੱਕਿਆ ਦਿਲੀਪ ਕੁਮਾਰ ਦੇ ਇਨਫੈਕਸ਼ਨ
ਕੁਝ ਮਹੀਨਿਆਂ ਤੋਂ ਲਗਾਤਾਰ ਦਿੱਗਜ ਐਕਟਰ ਦਿਲੀਪ ਕੁਮਾਰ ਦੀ ਸਿਹਤ ਖਰਾਬ ਚੱਲ ਰਹੀ ਹੈ। ਹਰ 15 ਦਿਨਾਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪੈਂਦਾ ਹੈ। 95 ਸਾਲ ਦੇ ਦਿਲੀਪ ਸਾਹਿਬ ਦਾ ਲਗਾਤਾਰ ਇਲਾਜ ਚੱਲ ਰਿਹਾ ਹੈ। ਮੂੰਹ ਰਾਹੀਂ ਖਾਣ-ਪੀਣ ਨਾਲ ਸਾਰੀਆਂ ਚੀਜ਼ਾਂ ਉਨ੍ਹਾਂ ਦੇ ਫੇਫੜਿਆਂ 'ਚ ਜਮਾ ਹੋ ਜਾਂਦੀ ਹੈ। ਫਿਲਹਾਲ ਦਿਲੀਪ ਸਾਹਿਬ ਘਰ 'ਚ ਹੀ ਹਨ ਅਤੇ ਉਨ੍ਹਾਂ ਨੂੰ ਫੂਡ ਪਾਈਪ ਰਾਹੀਂ ਖਾਣਾ ਖੁਆਇਆ ਜਾ ਰਿਹਾ ਹੈ।