ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਸੁਹਾਵਾ ਖੇਡਾਂ ਅਤੇ ਧਾਰਮਿਕ ਖੇਤਰ ਵਿੱਚ ਮਾਰ ਰਿਹਾ ਮੱਲਾਂ।

ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਸੁਹਾਵਾ ਖੇਡਾਂ ਅਤੇ ਧਾਰਮਿਕ ਖੇਤਰ ਵਿੱਚ ਮਾਰ ਰਿਹਾ ਮੱਲਾਂ।

ਚੋਹਲਾ ਸਾਹਿਬ 29 ਅਪ੍ਰੈਲ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਇਲਾਕੇ ਦੀ ਮਹਾਨ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਸੁਹਾਵਾ ,ਅਕਦਾਮਿਕ ਖੇਡਾਂ ਅਤੇ ਧਾਰਮਿਕ ਖੇਤਰ ਵਿੱਚ ਚੜ੍ਹਦੀ ਕਲ੍ਹਾ ਵਿੱਚ ਚੱਲ ਰਿਹਾ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰੰਦੇ ਹੋਏ ਸਕੂਲ ਪ੍ਰਿੰਸੀਪਲ ਮੈਡਮ ਅਨੂ ਭਾਰਦਵਾਜ਼ ਨੇ ਦੱਸਿਆ ਕਿ ਇਹ ਸਕੂਲ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਦੇ ਵਰਤਮਾਨ ਮੁੱਖੀ ਸੰਤ ਬਾਬਾ ਸੁੱਖਾ ਸਿੰਘ ਜੀ ਦੀ ਸਰਪਰਸਤੀ ਅਤੇ ਸਚੁੱਜੀ ਅਗਵਾਹੀ ਹੇਠ ਚੱਲ ਰਿਹਾ ਹੈ ਹੁਣੇ ਹੁਣੇ ਹੀ ਇਸ ਸਕੂਲ ਦੇ ਵਿਦਿਆਰਥੀਆਂ ਨੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਚਲਾਈ ਜਾ ਰਹੀ ਸੰਸਥਾ ਬੀਬੀ ਕੌਲਾ ਜੀ ਭਲਾਈ ਕੇਂਦਰ ਅੰਮ੍ਰਿਤਸਰ ਵੱਲੋਂ ਕਰਵਾਏ ਗਏ ਲਿਖਤ ਭਗਤੀ ਸਮਾਗਮ (ਵਾਹਿਗੁਰੂ ਜਾਪ) ਵਿੱਚ ਹਿੱਸਾ ਲਿਆ ਹੈ ਜਿਸ ਵਿੱਚੋਂ ਸਕੂਲ ਦੀਆਂ ਵਿਦਿਆਰਥਣਾਂ ਕੋਮਲਪ੍ਰੀਤ ਕੌਰ ਪੰਜਵੀਂ ਕਲਾਸ ਅਤੇ ਗੁਰਲੀਨ ਕੌਰ ਸੱਤਵੀਂ ਕਲਾਸ ਨੇ ਇਹਨਾਂ ਮੁਕਾਬਲਿਆਂ ਵਿੱਚ ਸ਼ਾਨਦਾਰ ਜਿੱਤ ਹਾਸਿਲ ਕਰਕੇ ਜਿੱਥੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਉੱਥੇ ਸਕੂਲ ਦਾ ਨਾਮ ਵੀ ਰੋਸ਼ਨ ਕੀਤਾ ਹੈ।ਉਹਨਾਂ ਕਿਹਾ ਕਿ ਇਹਨਾਂ ਜੇਤੂ ਵਿਦਿਆਰਥੀਆਂ ਨੂੰ ਵਧੀਆ ਕੰਪਨੀ ਦੇ ਸਾਇਕਲ ਇਨਾਮ ਵਜੋਂ ਦਿੱਤੇ ਗਏ ਹਨ।ਉਹਨਾਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਦੀ ਸਹੂਲਤ ਲਈ ਮਾਪਿਆ ਅਤੇ ਸਕੂਲ ਵਿੱਚ ਆਨਲਾਈਨ ਸੰਪਰਕ ਬਣਾਉਣ ਲਈ ਇੱਕ ਫੋਨ ਐਪ ਮੋਬਾਇਲਾਂ ਵਿੱਚ ਡਾਊਨਲੋਡ ਕਰਵਾ ਦਿੱਤੀ ਗਈ ਹੈ ਜਿਸ ਵਿੱਚ ਮਾਪੇ ਆਪਣੇ ਬੱਚਿਆਂ ਦੀ ਲਾਈਵ ਹਾਜ਼ਰੀ,ਟਾਈਮ ਟੇਬਲ,ਪੀਰੀਅਡ,ਸਲੇਬਸ,ਡਾਇਰੀ,ਫੀਸ ਡੀਟੇਲ ਆਦਿ ਚੈੱਕ ਕਰ ਸਕਣਗੇ।ਇਸ ਸਮੇਂ ਡਾਇਰੈਕਟਰ ਐਸ.ਕੇ.ਦੁੱਗਲ,ਮੈਡਮ ਗੁਰਪ੍ਰੀਤ ਕੌਰ,ਬਲਜੀਤ ਕੌਰ,ਨਵਦੀਪ ਕੌਰ,ਹਰਜਿੰਦਰ ਸਿੰਘ,ਯੂਗੇਸ਼ ਕੁਮਾਰ,ਜਸਪਾਲ ਸਿੰਘ ਆਦਿ ਹਾਜ਼ਰ ਸਨ।