ਡਬ ਬੈਡਮਿੰਟਨ ਬਰੋਜ਼ ਮੈਡਮ ਵਿਜੇਤਾ ਰਿਤੇਸ਼ ਵਾਲੀਆ ਨੂੰ ਸਿਵਲ ਸਰਜਨ ਡਾਕਟਰ ਵਰਿੰਦਰਪਾਲ ਕੌਰ ਵਲੋਂ ਸਨਮਾਨਿਤ ਗਿਆ।

ਡਬ ਬੈਡਮਿੰਟਨ ਬਰੋਜ਼ ਮੈਡਮ ਵਿਜੇਤਾ ਰਿਤੇਸ਼ ਵਾਲੀਆ ਨੂੰ ਸਿਵਲ ਸਰਜਨ ਡਾਕਟਰ ਵਰਿੰਦਰਪਾਲ ਕੌਰ ਵਲੋਂ ਸਨਮਾਨਿਤ ਗਿਆ।

ਚੋਹਲਾ ਸਾਹਿਬ 1 ਦਸੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਿਹਤ ਵਿਭਾਗ ਵਿਚ ਐਨ ਐਚ ਐਮ ਅਧੀਨ ਕੰਪਿਊਟਰ ਅਪਰੇਟਰ ਦੇ ਤੌਰ ਤੇ ਸਿਵਲ ਸਰਜਨ ਦਫ਼ਤਰ ਤਰਨਤਾਰਨ ਵਿਖੇ ਤੈਨਾਤ ਰਿਤੇਸ਼ ਵਾਲੀਆ ਜ਼ੋ  ਲੁਧਿਆਣਾ ਵਿਖੇ ਹੋਈਆਂ ਪੈਰਾ ਖੇਡ ਵਤਨ ਪੰਜਾਬ ਵਿਚੋਂ ਡਬਲ ਬੈਡਮਿੰਟਨ ਵਿਚੋਂ ਬਰੋਜ਼ ਮੈਡਲ ਹਾਸਲ ਕਰਨ ਤੇ ਸਿਵਲ ਸਰਜਨ ਦਫ਼ਤਰ ਪਹੁੰਚਣ ਤੇ ਕਾਰਜਕਾਰੀ ਸਿਵਲ ਸਰਜਨ ਡਾਕਟਰ ਵਰਿੰਦਰਪਾਲ ਕੌਰ ਵਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰਿਤੇਸ਼ ਵਾਲੀਆ ਜਿੱਥੇ ਮਿਹਨਤ ਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ ਉੱਥੇ  ਖੇਡਾਂ ਵਿਚ ਵੀ ਉਪਲੱਬਧੀਆਂ ਹਾਸਲ ਕਰ ਰਿਹਾ ਹੈ।ਇਸਤੋਂ ਪਹਿਲਾਂ ਰਿਤੇਸ਼ ਵਾਲੀਆ ਹੈਂਡੀਕੈਪ ਕ੍ਰਿਕਟ ਟੀਮ ਵਿਚ ਵੀ ਕਈ  ਨੈਸ਼ਨਲ, ਇੰਟਰ ਨੈਸ਼ਨਲ ਮੈਚ ਖੇਡ ਚੁਕਾ ਹੈ ਅਤੇ ਹੁਣ ਪੈਰਾ ਖੇਡ ਵਤਨ ਪੰਜਾਬ ਦੀਆਂ ਵਿਚ ਵੀ ਉਪਲੱਬਧੀ ਹਾਸਲ ਕਰ ਚੁਕਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਜਤਿੰਦਰ ਸਿੰਘ ਗਿੱਲ, ਜ਼ਿਲ੍ਹਾ ਸਿਹਤ ਅਫ਼ਸਰ ਡਾਕਟਰ ਸੁਖਬੀਰ ਕੌਰ ਔਲਖ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਵੰਤ ਸਿੰਘ ਸਿੱਧੂ, ਬਲਾਕ ਐਜੂਕੇਟਰ ਨਵੀਨ ਕਾਲੀਆ, ਹੈਲਥ ਸੁਪਰਵਾਈਜਰ ਕਾਰਜ ਸਿੰਘ, ਹੈਲਥ ਸੁਪਰਵਾਈਜਰ ਭੁਪਿੰਦਰ ਸਿੰਘ,ਬੀ ਸੀ ਸੀ ਆਰੂਸ ਭੱਲਾ,ਪੈਰਾ ਮੈਡੀਕਲ ਯੂਨੀਅਨ ਆਗੂ ਰਜਵੰਤ ਬਾਗੜੀਆਂ ਆਦਿ ਨੇ ਰਿਤੇਸ਼ ਵਾਲੀਆ テ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ । ਯੂਨੀਅਨ ਆਗੂ ਰਜਵੰਤ ਬਾਗੜੀਆਂ ਨੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤੋਂ ਮੰਗ ਕੀਤੀ ਕਿ ਸਿਹਤ ਵਿਭਾਗ ਵਿਚ ਪਿਛਲੇ  12ਸਾਲਾਂ  ਤੋਂ ਐਨ ਐਚ ਐਮ ਅਧੀਨ ਕੰਪਿਊਟਰ ਅਪਰੇਟਰ ਦੇ ਤੌਰ ਤੇ ਕੰਮ ਕਰਦੇ ਰਿਤੇਸ਼ ਵਾਲੀਆ  テ ਸਿਹਤ ਵਿਭਾਗ ਵਿਚ ਪੱਕੀ ਨੌਕਰੀ ਦਿੱਤੀ ਜਾਵੇ ਅਤੇ ਖੇਡਾਂ ਵਿਚ  ਭਾਗ ਲੈਣ ਸਮੇਂ ਦੀ ਬਣਦੀ ਤਨਖਾਹ ਦੇਣ ਦੀ ਮੰਗ ਕੀਤੀ