ਫਿਨਲੈਂਡ--ਪ੍ਰਧਾਨ ਮੰਤਰੀ ਅਹੁਦੇ ਲਈ 34 ਸਾਲਾ ਸਾਬਕਾ ਆਵਾਜਾਈ ਮੰਤਰੀ ਸਨਾ ਮਰੀਨ ਨੂੰ ਚੁਣਿਆ
Mon 9 Dec, 2019 0ਨਵੀਂ ਦਿੱਲੀ: ਫਿਨਲੈਂਡ ਦੀ ਸੋਸ਼ਲ ਡੇਮੋਕ੍ਰੇਟ ਪਾਰਟੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ 34 ਸਾਲਾ ਸਾਬਕਾ ਆਵਾਜਾਈ ਮੰਤਰੀ ਸਨਾ ਮਰੀਨ ਨੂੰ ਚੁਣਿਆ ਹੈ। ਇਸ ਦੇ ਨਾਲ ਹੀ ਉਹ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣ ਗਈ ਹੈ। ਮਰੀਨ ਨੇ ਐਤਵਾਰ ਨੂੰ ਹੋਈਆਂ ਵੋਟਾਂ ਜਿੱਤ ਕੇ ਲੀਡਰ ਐਂਟੀ ਰਿਨੇ ਦਾ ਸਥਾਨ ਲਿਆ ਹੈ, ਜਿਨ੍ਹਾਂ ਨੇ ਡਾਕ ਹੜਤਾਲ ਤੋਂ ਨਜਿੱਠਣ ਨੂੰ ਲੈ ਕੇ ਗਠਜੋੜ ਸਹਿਯੋਗੀ ਸੈਂਟਰ ਪਾਰਟੀ ਦਾ ਵਿਸ਼ਵਾਸ ਗੁਆਉਣ ਤੋਂ ਬਾਅਦ ਮੰਗਲਵਾਰ ਨੂੰ ਅਸਤੀਫ਼ਾ ਦੇ ਦਿੱਤਾ ਸੀ।
ਸਨਾ ਮਰੀਨ ਦੁਨੀਆਂ ਦੀ ਸਭ ਤੋਂ ਨੌਜਵਾਨ ਰਾਸ਼ਟਰ ਮੁਖੀ ਬਣ ਗਈ ਹੈ। ਉਹਨਾਂ ਤੋਂ ਬਾਅਦ ਯੂਕ੍ਰੇਨ ਦੇ ਪ੍ਰਧਾਨ ਮੰਤਰੀ ਓਲੇਕਸੀ ਹੋਨਚਾਰੂਕ 35 ਸਾਲ ਦੇ ਹਨ। ਸਨਾ ਮਰੀਨ ਨੇ ਅਪਣੇ ਉਮਰ ਸਬੰਧੀ ਸਵਾਲਾਂ 'ਤੇ ਕਿਹਾ, 'ਮੈਂ ਕਦੀ ਅਪਣੀ ਉਮਰ ਜਾਂ ਔਰਤ ਹੋਣ ਬਾਰੇ ਨਹੀਂ ਸੋਚਿਆ। ਮੈ ਕੁਝ ਕਾਰਨਾਂ ਕਰਕੇ ਸਿਆਸਤ ਵਿਚ ਆਈ ਹਾਂ ਅਤੇ ਇਹਨਾਂ ਚੀਜ਼ਾਂ ਲਈ ਮੈਂ ਵੋਟਿੰਗ ਦਾ ਵਿਸ਼ਵਾਸ ਜਿੱਤਿਆ ਹੈ'।
Comments (0)
Facebook Comments (0)