
ਸਤਨਾਮ ਸਿੰਘ ਚੋਹਲਾ ਨੇ ਚੋਣਾਂ ਸਬੰਧੀ ਅਹਿਮ ਬੈਠਕ ਕੀਤੀ
Sun 30 Jan, 2022 0
ਤਰਨਤਾਰਨ 30 ਜਨਵਰੀ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ ) ਸਤਨਾਮ ਸਿੰਘ ਚੋਹਲਾ ਸਾਬਕਾ ਸਰਪੰਚ ਨੇ ਆ ਰਹੀਆਂ ਪੰਜਾਬ ਵਿਧਾਨ ਸਭਾ ਸਬੰਧੀ ਅਹਿਮ ਬੈਠਕ ਕੀਤੀ, ਜਿਸ ਚ ਉਨਾ ਨਾਲ ਹਲਕੇ ਦੇ ਲੋਕ ਤੇ ਹੋਰ ਕਈ ਸ਼ਾਮਲ ਸਨ। ਇਸ ਮੌਕੇ ਚੋਹਲਾ ਨੇ ਕਿਹਾ ਕਿ ਰਾਜਨੀਤੀਵਾਨਾਂ ਨੂੰ ਚਾਹੀਦਾ ਤਾਂ ਸੀ ਸੂਬੇ ਨੂੰ ਮੁੜ ਖੁਸ਼ਹਾਲ ਬਣਾਉਣ ਲਈ ਰਾਜਨੀਤਿਕ,ਸਥਿਰਤਾ ਅਤੇ ਇਮਾਨਦਾਰ ,ਸਿਆਸਤਦਾਨਾਂ ਦੀ ਲੋੜ ਹੈ ਤਾਂ ਜੋ ਸਰਹੱਦੀ ਸੂਬਾ ਦੁਬਾਰਾ ਲੀਹ ਤੇ ਆ ਸਕੇ ਪਰ ਸਰਕਾਰਾਂ ਦਾ ਇਸ ਵਲ ਧਿਆਨ ਨਹੀ। ਉਨਾ ਦਾਅਵੇ ਨਾਲ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਘਾਗ ਸਿਆਸਤਦਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਹਲਕੇ ਦੇ ਲੋਕ ਬੇਹੱਦ ਪਸੰਦ ਕਰਦੇ ਹਨ ਤੇ ਵੱਡੇ ਪੱਧਰ ਤੇ ਉਹ ਜਿੱਤ ਪ੍ਰਾਪਤ ਕਰਨਗੇ। ਉਨਾ ਸਪੱਸ਼ਟ ਕੀਤਾ ਕਿ ਕਾਂਗਰਸ, ਭਾਜਪਾ ਤੇ ਆਪ ਪੰਜਾਬ ਦੀ ਸਕੀ ਨਹੀ ਹੋ ਸਕਦੀ। ਉਨਾ ਕਿਹਾ ਕਿ ਘਟੀਆਂ ਰਾਜਨੀਤੀ ਦੇ ਯੁੱਗ ਵਿੱਚ ਆਮ ਵਰਗ ਦੀ ਜਿੰਦਗੀ ਗੁਲਾਮ ਵਾਂਗ ਬਣ ਕੇ ਰਹਿ ਗਈ ਹੈ । ਚੋਹਲਾ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਕਾਂਗਰਸ ਦੇ ਰਾਜ ਵਿੱਚ ਨੌਕਰੀਆਂ ਲਈ ਨੌਜੁਆਨਾਂ ਨੂੰ ਕਿਨਾ ਅਤਿਆਚਰ ਸਹਿਣਾ ਪੈ ਰਿਹਾ ਹੈ । ਉਨਾ ਕਿਹਾ ਕਿ ਜੇਕਰ ਹੁਣ ਵੀ ਸਾਨੂੰ ਹੋਸ਼ ਨਾ ਆਈ ਤਾਂ ਉਹ ਵਕਤ ਦੂਰ ਨਹੀ ਜਦ ਪੰਜਾਬ ਨੂੰ ਇਨਾ ਲੋਟੂ ਹੁਕਮਰਾਨਾਂ ਤੋ ਬਚਾਉਣਾ ਔਖਾ ਹੋ ਜਾਵੇਗਾ । ਇਸ ਲਈ ਪੰਜਾਬ ਨੂੰ ਮੁੜ ਸਮੇਂ ਦਾ ਹਾਣੀ ਬਣਾਉਣਾ ਬੇਹੱਦ ਜਰੂਰੀ ਹੈ ਚੋਹਲਾ ਸਾਹਿਬ ਨੇ ਦੱਸਿਆ ਕਿ ਹਲਕੇ ਵਿੱਚ ਵੱਡਾ ਇਕੱਠ ਵੀ ਜਲਦ ਕੀਤਾ ਜਾਵੇਗਾ ਤਾਂ ਜੋ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਲੋਕਾਂ ਨਾਲ ਵਿਚਰ ਪ੍ਰਗਟ ਕਰ ਸਕਣ।ਇਸ ਮੌਕੇ ਮੰਗਲ ਸਿੰਘ, ਸਕੱਤਰ ਸਿੰਘ, ਗੁਰਦੇਵ ਸਿੰਘ, ਗੇਜਾ ਸਿੰਘ, ਰਾਜੂ,ਨਿਰਵੈਲ ,ਦਿਲਬਾਗ ਸਿੰਘ, ਜਤਿੰਦਰ ਸਿੰਘ, ਸੋਨੂੰ ਸਿੰਘ,ਨਿਸਾਨ, ਹਰਪਿੰਦਰ ਸਿੰਧੂ, ਹੈਪੀ ਲਖਵਿੰਦਰ ਲੱਖਾ,ਕਰਤਾਰ ਮਿੱਠੂ ਅਤੇ ਹੋਰ ਹਾਜਰ ਸਨ।
Comments (0)
Facebook Comments (0)