
ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ,ਸੁਹਾਵਾ ਬੱਚਿਆਂ ਦੇ ਉਜਵਲ ਭਵਿੱਖ ਲਈ ਵਚਨਬੰਧ : ਪ੍ਰਿੰਸੀਪਲ ਅਨੂ ਭਾਰਤਵਾਜ਼
Mon 27 Apr, 2020 0
ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 27 ਅਪ੍ਰੈਲ 2020
ਕਰੋਨਾ ਵਾਇਰਸ ਮਹਾਂਮਾਰੀ ਕਾਰਨ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਲਗਾਏ ਲਾਕਡਾਊਨ ਕਰਕੇ ਸਾਰੀਆਂ ਵਿੱਦਿਅਕ ਸੰਸਥਾਵਾਂ ਬੰਦ ਪਈਆਂ ਹਨ ।ਜਿਸ ਕਾਰਨ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਕਾਲਜ਼ ਅਤੇ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਤੇ ਵੀ ਅਸਰ ਪੈ ਰਿਹਾ ਹੈ।ਸੰਤ ਬਾਬਾ ਸੁੱਖਾ ਸਿੰਘ ਮੁੱਖੀ ਕਾਰ ਸੇਵਾ ਸੰਪ੍ਰਦਾਇ ਕਾਰ ਸੇਵਾ ਸਰਹਾਲੀ ਅਧੀਨ ਚੱਲ ਰਹੀ ਇਲਾਕੇ ਦੀ ਮਹਾਨ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ,ਸੁਹਾਵਾ ਬੱਚਿਆਂ ਦੇ ਉਜਵਲ ਭਵਿੱਖ ਲਈ ਵਚਨਬੰਧ ਹੈ ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਕੂਲ ਦੇ ਪ੍ਰਿੰਸੀਪਲ ਮੈਡਮ ਅਨੂ ਭਾਰਤਵਾਜ਼ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਮੈਡਮ ਅਨੂ ਭਾਰਤਵਾਜ਼ ਨੇ ਕਿਹਾ ਕਿ ਸਕੂਲ ਡਾਇਰੈਕਟਰ ਐਸ.ਕੇ.ਦੁੱਗਲ ਦੀ ਯੋਗ ਅਗਵਾਈ ਹੇਠ ਕਾਨਫਰੈਂਸ ਰਾਹੀਂ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ।ਉਹਨਾਂ ਕਿਹਾ ਕਿ ਇਸ ਸਮੇਂ ਫੈਸਲਾ ਲਿਆ ਗਿਆ ਸੀ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਣ ਦਿੱਤਾ ਜਾਵੇ ਅਤੇ ਆਨਲਾਇਨ ਟੀਚਿੰਗ ਦਾ ਕੰਮ ਸ਼ੁਰੂ ਕੀਤਾ ਜਾਵੇ।ਉਹਨਾਂ ਕਿਹਾ ਕਿ ਸਕੂਲ ਦੇ ਸਰਪਰਸਤ ਸੰਤ ਬਾਬਾ ਸੁੱਖਾ ਸਿੰਘ ਜੀ ਪਾਸੋਂ ਪ੍ਰਵਾਨਗੀ ਲੈਕੇ 26 ਮਾਰਚ 2020 ਤੋਂ ਆਨਲਾਈਨ ਟੀਚਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਆਨਲਾਈਨ ਪੜਾਈ ਦੇ ਨਾਲ ਨਾਲ ਬੱਚਿਆਂ ਨੂੰ ਆਨਲਾਈਨ ਕਿਤਾਬਾਂ ਵੀ ਭੇਜੀਆਂ ਜਾਂਦੀਆਂ ਹਨ।ਉਹਨਾਂ ਕਿਹਾ ਕਿ ਅਧਿਆਪਕਾਂ ਨੂੰ ਹੁਕਮ ਹੈ ਕਿ ਉਹ ਆਪਣੇ ਘਰਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਮੋਬਾੲਲ ਰਾਹੀਂ ਵੀਡੀਓ ਕਾਨਫਰੈਂਸ ਰਾਹੀਂ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਅਤੇ ਬੱਚਿਆਂ ਨੂੰ ਲੈਕਚਰ ਦਿੰਦੇ ਹੋਏ ਬੱਚਿਆਂ ਨੂੰ ਪੜ੍ਹਾਈ ਸਬੰਧੀ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਕਰਨ।ਉਹਨਾਂ ਕਿਹਾ ਕਿ ਪਹਿਲੀ ਸਟੇਜ਼ ਵਿੱਚ ਅਧਿਆਪਕ ਮੋਬਾਈਲ ਰਾਹੀਂ ਅਤੇ ਵੀਡੀਓ-ਕਨਫਰੈਂਸ ਰਾਹੀਂ ਬੱਚਿਆਂ ਦੀਆਂ ਮੁਸ਼ਕਲਾਂ ਹੱਲ ਕਰਦੇ ਹਨ,ਦੂਸਰੀ ਸਟੇਜ਼ ਵਿੱਚ ਵਿਦਿਆਰਥੀਆਂ ਨੂੰ ਅਸਾਈਨਮੈਂਟ ਭੇਜੀਅ ਜਾਂਦੀਆਂ ਹਨ ਜਿਹਨਾਂ ਨੂੰ ਹੱਲ ਕਰਕੇ ਵਿਦਿਆਰਥੀ ਸਬੰਧਤ ਅਧਿਆਪਕ ਨੂੰ ਭੇਜਦੇ ਹਨ।ਅਧਿਆਪਕ ਆਪਣੇ ਆਪਣੇ ਕਰਵਾਏ ਗਏ ਕੰਮ ਦਾ ਸਾਰਾ ਵੇਰਵਾ ਉਸੇ ਦਿਨ ਸਕੂਲ ਦੇ ਕੋ-ਆਡੀਨੇਟਰ ਸ੍ਰੀ ਜ਼ੋਗੇਸ਼ ਨੂੰ ਭੇਜਦੇ ਹਨ।ਇਸਤੋਂ ਬਾਅਦ ਵੀਡੀਓ ਕਾਲ ਰਾਹੀਂ ਬੱਚਿਆਂ ਦੇ ਮਾਪਿਆਂ ਤੋਂ ਫੀਡਬੈਕ ਵੀ ਲਈ ਜਾਂਦੀ ਹੈ।ਉਹਨਾਂ ਕਿਹਾ ਕਿ 25 ਅਪ੍ਰੈਲ ਤੋਂ ਬੱਚਿਆਂ ਦੀਆਂ ਵੱਖ ਵੱਖ ਕਲਾਸਾਂ ਦੇ ਆਨਲਾਈਨ ਟੈਸਟ ਹੋ ਰਹੇ ਹਨ ਅਤੇ ਬੱਚੇ ਖੁਸ਼ੀ ਮਹਿਸੂਸ ਕਰ ਰਹੇ ਹਨ ਅਤੇ ਵਧੀਆ ਨਤੀਜੇ ਆਉਣ ਦੀ ਆਸ ਹੈ।
Comments (0)
Facebook Comments (0)