ਸਮਾਜ ਸੇਵੀ ਢਿਲੋਂ ਨੇ ਐਸ ਡੀ ਓ ਪਾਵਰਕਾਮ ਨੂੰ ਕੀਤਾ ਸਨਮਾਨਿਤ।

ਸਮਾਜ ਸੇਵੀ ਢਿਲੋਂ ਨੇ ਐਸ ਡੀ ਓ ਪਾਵਰਕਾਮ ਨੂੰ ਕੀਤਾ ਸਨਮਾਨਿਤ।

ਚੋਹਲਾ ਸਾਹਿਬ 16 ਅਪ੍ਰੈਲ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਥਾਨਕ ਕਸਬੇ ਦੇ ਨੌਜਵਾਨ ਉੱਘੇ ਸਮਾਜ ਸੇਵਕ ਪ੍ਰਦੀਪ ਕੁਮਾਰ ਢਿਲੋਂ ਖਾਦ ਸਟੋਰ ਵਾਲਿਆਂ ਨੇ ਜਸਵੰਤ ਸਿੰਘ ਉੱਪ ਮੰਡਲ ਅਫਸਰ ਪਾਵਰਕਾਮ ਸਬ ਡਵੀਜ਼ਨ ਸਰਹਾਲੀ ਕਲਾਂ ਨੂੰ ਮਹਿਕਮਾਂ ਬਿਜਲੀ ਬੋਰਡ *ਚ ਨਿਰਵਿਘਨ ਸ਼ਾਨਦਾਰ ਸੇਵਾ ਨਿਭਾਉਣ ਤੇ ਉਨ੍ਹਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਤੇ ਸੰੁ਼ਦਰ ਯਾਦਗਰੀ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ।ਢਿਲੋਂ ਨੇ ਦੱਸਿਆ ਕਿ ਜਦੋਂ ਦਾ ਐਸHਡੀHਓHਸਾਹਿਬ ਨੇ ਚਾਰਜ ਸੰਭਾਲਿਆਂ ਹੈ ਉਸ ਸਮੇਂ ਤੋਂ ਹੀ ਉਨ੍ਹਾਂ ਹਰ ਬਿਜਲੀ ਖਪਤਕਾਰਾਂ ਦੀਆਂ ਮੁਸ਼ਕਲਾਂ ਸੁਣਕੇ ਹੱਲ ਕਰ ਦਿੱਤੀਆਂ । ਜਿਸ ਕਰਕੇ ਅੱਜ ਸਾਰਾ ਇਲਾਕਾ ਤੇ ਸਬ ਡਵੀਜ਼ਨ ਅਧੀਨ ਆਉਂਦੇ ਖੇਤਰ ਦੇ ਬਿਜਲੀ ਖਪਤਕਾਰ ਤੇ ਸਮੁੱਚਾ ਪਾਵਰਕਾਮ ਦਾ ਸਟਾਫ,ਮਿਹਨਤੀ ਤੇ ਇਮਾਨਦਾਰ ਅਫਸਰ ਦੇ ਕੰਮ ਕਾਰ ਤੋਂ ਖੁਸ਼ ਹੈ।ਇਹੋ ਜਿਹੇ ਮਿਹਨਤੀ ਤੇ ਇਮਾਨਦਾਰ ਅਫਸਰ ਦਾ ਮਾਣ ਸਨਮਾਨ ਸਮਾਜ ਵਿੱਚ ਬਣਦਾ ਹੈ।ਇਲਾਕੇ ਦੇ ਲੋਕ ਵੀ ਖੁਸ਼ੀ ਜਹਿਰ ਕਰਦੇ ਨਜ਼ਰ ਆ ਰਹੇ ਹਨ ਕਿਉ਼ਕਿ ਲੰਮੇ ਸਮੇਂ ਤੋਂ ਫਸੇ ਹੋਏ ਕੰਮ ਇਹਨਾਂ ਵੱਲੋਂ ਜਲਦੀ ਜਲਦੀ ਕੀਤੇ ਜਾ ਰਹੇ ਹਨ।ਇਸ ਸਮੇਂ ਐਸ ਡੀ ਓ ਸਾਹਿਬ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਮਸਲਾ ਹੋਵੇ ਤਾਂ ਉਹ ਤੁਰੰਤ ਆਕੇ ਉਨ੍ਹਾਂ ਨੂੰ ਦੱਸਣ ਉਸ ਮੁਸ਼ਕਲ ਦਾ ਹੱਲ ਉਸੇ ਸਮੇਂ ਕਰ ਦਿੱਤਾ ਜਾਵੇਗਾ।ਇਸ ਸਮੇਂ ਹਰਪਾਲ ਸਿੰਘ ਜੇ ਈ,ਬਲਵਿੰਦਰ ਸਿੰਘ ਕੱਲ੍ਹਾ,ਦਵਿੰੰਦਰ ਸਿੰਘ ਲਾਇਨਮੈਨ,ਸੁਖਵਿੰਦਰ ਸਿੰਘ ਖਾਰਾ ਸੁੱਖਾ ਲਾਇਨਮੈਨ,ਜਸਵਿੰਦਰ ਸਿੰਘ ਆਦਿ ਹਾਜਰ ਸਨ।