ਪਹਿਲੇ ਪਾਤਸ਼ਾਹੀ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸਿੱਖ ਟੈਂਪਲ ਅਸਟੇਟ ਚਿੱਟਾਗੋਂਗ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ
Tue 23 Apr, 2024 0ਚੋਹਲਾ ਸਾਹਿਬ 23 ਅਪ੍ਰੈਲ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਦੀ ਅਗਵਾਈ ਵਿਚ ਸਿੱਖ ਯਾਤਰੂਆਂ ਦਾ ਜਥਾ ਸਿੱਖ ਟੈਂਪਲ ਅਸਟੇਟ ਚਿੱਟਾਗਾਂਗ ਪਹੁੰਚਿਆ। ਇਸ ਅਸਥਾਨ ੋਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਝੰਡਾ ਨੂੰ ਮੰਜੀ ਸੌਂਪ ਕੇ ਇਲਾਕੇ ਦਾ ਪ੍ਰਚਾਰਕ ਥਾਪਿਆ ਸੀ , ਜਿਨ੍ਹਾਂ ਦੇ ਪ੍ਰਭਾਵ ਨਾਲ ਰਾਜਾ ਇੰਦਰਸੈਨ ਨੇ ਸਿੱਖੀ ਧਾਰਨ ਕੀਤੀ ਸੀ। ਸ਼ਨੀਵਾਰ ਨੂੰ ਖਾਲਸਾ ਸਾਜਨਾ ਦਿਵਸ ਵੈਸਾਖੀ ਮਨਾਉਂਦੇ ਹੋਏ ਇਸ ਅਸਥਾਨ ਤੇ ਗੁਰਮਤਿ ਸਮਾਗਮ ਹੋਇਆ, ਜਿਸ ਵਿਚ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਕੀਰਤਨ ਕੀਤਾ ਅਤੇ ਪ੍ਰਸ਼ਾਸਨ ਪਾਸੋਂ ਏਥੇ ਇਕ ਐਸਾ ਸਕੂਲ ਖੋਲਣ ਦੀ ਇਜ਼ਾਜ਼ਤ ਮੰਗੀ, ਜਿਥੇ ਗਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਮਿਲ ਸਕੇ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਤਿੰਨ ਸੈਸ਼ਨ ਜੱਜਾਂ ਨੇ ਹਾਜ਼ਰੀ ਭਰੀ। ਸੰਗਤ ਵਿਚ ਬੋਲਦਿਆਂ ਜ਼ਿਲਾ ਸੈਸ਼ਨ ਜੱਜ ਡਾ। ਅਜ਼ੀਜ਼ ਅਹਿਮਦ ਭੁਈਂਆਂ ਨੇ ਆਖਿਆ, ੌ ਸਾਨੂੰ ਏਸ ਸਮਾਗਮ ਵਿਚ ਆ ਕੇ ਬਹੁਤ ਖੁਸ਼ੀ ਹੋਈ ਹੈ, ਬੰਗਲਾਦੇਸ਼ ਦਾ ਕਾਨੂੰਨ ਧਾਰਮਿਕ ਇਕਸੁਰਤਾ ਨੂੰ ਉਤਸ਼ਾਹਤ ਕਰਦਾ ਹੈ ਅਤੇ ਸਾਰੇ ਧਰਮਾਂ ਨੂੰ ਬਰਾਬਰ ਹੱਕ ਪ੍ਰਦਾਨ ਕਰਦਾ ਹੈ। ਏਥੇ ਸਕੂਲ ਖੋਲਣ ਲਈ ਐਜੂਕੇਸ਼ਨ ਡਿਪਾਰਟਮੈਂਟ ਤੋਂ ਲੋੜੀਂਦੀ ਪ੍ਰਵਾਨਗੀ ਲੈ ਕੇ ਦੇਣ ਵਿਚ ਅਸੀਂ ਆਪ ਜੀ ਦਾ ਪੂਰਾ ਸਹਿਯੋਗ ਕਰਾਂਗੇ।ੌ ਇਸ ਮੌਕੇ ਉਹਨਾਂ ਦੇ ਨਾਲ ਜੋਇੰਟ ਡਿਸਟ੍ਰਿਕਟ ਜੱਜ ਖੈਰੁਲ ਆਮਿਨ ਜੀ ਅਤੇ ਜੱਜ ਸ਼ਾਹਿਦੁੱਲਾ ਕੈਸਰ ਜੀ ਨੇ ਵੀ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਵੈਸਾਖੀ ਦੀ ਵਧਾਈ ਦਿੱਤੀ। ਗੁਰਦੁਆਰਾ ਸਿੱਖ ਟੈਂਪਲ ਦੇ ਮੁੱਖ ਗ੍ਰੰਥੀ ਭਾਈ ਸਿੰਘਵੀਰ ਸਿੰਘ ਜੀ ਅਸੀਂ ਆਪ ਸਭ ਦਾ ਗੁਰਦੁਆਰਾ ਕਮੇਟੀ ਵਲੋਂ ਸਮੂਹ ਜਥੇ ਨੂੰ ੋਜੀ ਆਇਆਂੋ ਆਖਿਆ। ਇਥੋਂ 5 ਕਿ। ਮੀ। ਦੀ ਵਿੱਥ ਤੇ ਗੁ। ਸਿੱਖ ਟੈਂਪਲ ਅਸਟੇਟ ਪਹਾੜਤਲੀ ਦੇ ਦਰਸ਼ਨ ਕਰਕੇ ਜਥਾ ਢਾਕਾ ਨੂੰ ਰਵਾਨਾ ਹੋਇਆ। ਇਸ ਮੌਕੇ ਚਿੱਟਾਗੋਂਗ ਕਮੇਟੀ ਦੇ ਪ੍ਰਧਾਨ ਗੁਰਵਿੰਦਰ ਸਿੰਘ ,ਮੈਬਰ ਮੋਹਿੰਦਰ ਸਿੰਘ ਹੰਸਪਾਲ , ਕਕੋਨ ਗੁਰਪ੍ਰੀਤ ਕੌਰ ਅਤੇ ਬੰਗਲਾਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਢਾਕਾ ਦੇ ਅਹੁਦੇਦਾਰ ਸ੍ਰੀ ਅਮਰ ਚੰਦ (ਪ੍ਰਧਾਨ), ਤਪਸ ਲਾਲ ਚੌਧਰੀ ( ਜਨਰਲ ਸੇਕ੍ਰੇਟਰੀ), ਸ਼ਾਮ ਦਾਸ ( ਖਜਾਨਚੀ), ਸ਼ੁਭਾਸਿਸ਼ ਦਾਸ (ਮੈਂਬਰ), ਡਾ। ਐਮ। ਕੇ। ਰਾਏ (ਮੈਂਬਰ), ਸੁਮੀਤ ਲਾਲ(ਮੈਂਬਰ), ਜਤਿਨ ਲਾਲ ਬੇਗੀ (ਮੈਂਬਰ), ਸ। ਅਜੈਬ ਸਿੰਘ ( ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਬੋਰਡ ਕੋਲਕਾਤਾ), ਜਸਪਾਲ ਸਿੰਘ ਢਾਕਾ ਵਾਈਸ ਪ੍ਰਧਾਨ, ਹਰਭਜਨ ਸਿੰਘ ( ਸਕੱਤਰ ਸੰਪਰਦਾਇ), ਬਾਬਾ ਸੁਰ ਸਿੰਘ, ਭਗਵਾਨ ਸਿੰਘ ਕਨੇਡਾ ਅਤੇ ਹੋਰ ਕਈ ਸਤਿਕਾਰਤ ਸ਼ਖ਼ਸੀਅਤਾਂ ਹਾਜ਼ਰ ਸਨ।
Comments (0)
Facebook Comments (0)