ਆਯੁਸ਼ਮਾਨ ਦੀ 'ਆਰਟੀਕਲ 15' ਨੇ ਪਾਈ ਬਾਕਸ ਆਫਿਸ 'ਤੇ ਧਮਾਲ, ਪਹਿਲੇ ਦਿਨ ਕਮਾਏ ਇਨ੍ਹੇ ਕਰੋੜ'

ਆਯੁਸ਼ਮਾਨ ਦੀ 'ਆਰਟੀਕਲ 15' ਨੇ ਪਾਈ ਬਾਕਸ ਆਫਿਸ 'ਤੇ ਧਮਾਲ, ਪਹਿਲੇ ਦਿਨ ਕਮਾਏ ਇਨ੍ਹੇ ਕਰੋੜ'

ਨਵੀਂ ਦਿੱਲੀ :

ਬਾਲੀਵੁੱਡ ਐਕਟਰ 'ਆਯੁਸ਼ਮਾਨ ਖੁਰਾਨਾ' ਦੀ ਫ਼ਿਲਮ 'ਆਰਟੀਕਲ 15' ਬੀਤੇ ਦਿਨੀਂ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ।ਇਹ ਫ਼ਿਲਮ ਬਾਕਸ ਆਫਿਸ 'ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਸੱਚੀਆਂ ਘਟਨਾਵਾਂ 'ਤੇ ਆਧਾਰਿਤ 'ਆਰਟੀਕਲ 15' ਦਾ ਕੰਟੈਂਟ ਚਰਚਾ 'ਚ ਬਣਿਆ ਹੋਇਆ ਹੈ। ਉਥੇ ਹੀ ਫ਼ਿਲਮ ਨੂੰ ਲੈ ਕੇ ਕਈ ਕੰਟਰੋਵਰਸੀਜ਼ ਵੀ ਹੋ ਰਹੀ ਹੈ। ਲੋਕ ਫ਼ਿਲਮ ਨੂੰ ਐਂਟੀ ਬ੍ਰਾਹਮਣ ਦੱਸ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਫ਼ਿਲਮ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕੀਤੀ ਹੈ।

ਰਿਪੋਰਟਸ ਮੁਤਾਬਕ ਫ਼ਿਲਮ ਨੇ ਪਹਿਲੇ ਦਿਨ ਬਾਕਸ ਆਫਿਸ 'ਤੇ 4-5 ਕਰੋੜ ਦਾ ਕੁਲੈਕਸ਼ਨ ਕੀਤਾ ਹੈ।  ਇਸ ਫ਼ਿਲਮ ਦਾ ਬਜਟ ਲਗਭਗ 18 ਕਰੋੜ ਦੱਸਿਆ ਜਾ ਰਿਹਾ ਹੈ। ਉਸ ਲਿਹਾਜ ਨਾਲ 5 ਕਰੋੜ ਪਹਿਲੇ ਦਿਨ ਦਾ ਕੁਲੈਕਸ਼ਨ ਸ਼ਾਨਦਾਰ ਹੈ। ਫ਼ਿਲਮ ਨੂੰ ਕ੍ਰਿਟਿਕਸ ਨੇ ਵੀ ਚੰਗੇ ਰਿਵਿਊ ਦਿੱਤੇ ਹਨ। ਫ਼ਿਲਮ ਨੂੰ ਵਰਡ ਆਫ ਸਾਊਥ ਦਾ ਫਾਇਦਾ ਮਿਲਣ ਦੀ ਉਮੀਦ ਹੈ। ਬੈਕ ਟੂ ਬੈਕ 2 (ਅੰਧਾਧੁਨ ਤੇ ਬਧਾਈ ਹੋ) ਹਿੱਟ ਫਿਲਮਾਂ ਦੇਣ ਤੋਂ ਬਾਅਦ ਲੋਕਾਂ ਦੀਆਂ ਆਯੁਸ਼ਮਾਨ ਖੁਰਾਨਾ ਤੋਂ ਉਮੀਦਾਂ ਵਧ ਗਈਆਂ ਹਨ।

ਆਯੁਸ਼ਮਾਨ ਦੀ ਫ਼ਿਲਮ 'ਬਧਾਈ ਹੋ' ਤੇ 'ਅੰਧਾਧੁਨ' ਨੇ ਬਾਕਸ ਆਫਿਸ 'ਤੇ ਸ਼ਾਨਦਾਰ ਕੁਲੈਕਸ਼ਨ ਕੀਤਾ ਸੀ। ਲੋਕਾਂ ਨੇ ਇਨ੍ਹਾਂ ਫ਼ਿਲਮਾਂ ਨੂੰ ਕਾਫੀ ਪਸੰਦ ਕੀਤਾ ਸੀ। 'ਆਰਟੀਕਲ 15' ਦਾ ਨਿਰਦੇਸ਼ਨ ਅਨੁਭਵ ਸਿਨ੍ਹਾ ਨੇ ਕੀਤਾ ਹੈ। ਫ਼ਿਲਮ 'ਚ ਆਯੁਸ਼ਮਾਨ ਖੁਰਾਨਾ ਪੁਲਿਸ ਇੰਸਪੈਕਟਰ ਦੇ ਕਿਰਦਾਰ 'ਚ ਹਨ। ਇਹ ਐਕਟਰ ਦੀਆਂ ਪਿਛਲੀਆਂ ਫ਼ਿਲਮਾਂ ਤੋਂ ਹੱਟ ਕੇ ਹੈ।

ਕੀ ਹੈ ਫ਼ਿਲਮ ਦੀ ਕਹਾਣੀ?
ਯੂਰਪ 'ਚ ਇਕ ਲੰਬਾ ਦੌਰ ਬਿਤਾ ਚੁੱਕੇ ਅਯਾਨ ਰੰਜਨ (ਆਯੁਸ਼ਮਾਨ ਖੁਰਾਨਾ) ਆਪਣੇ ਦੇਸ਼ ਨਾਲ ਬਹੁਤ ਪਿਆਰ ਕਰਦਾ ਹੈ। ਉਹ ਆਪਣੇ ਦੇਸ਼ ਦੀਆਂ ਦਿਲਚਸਪ ਕਹਾਣੀਆਂ ਨੂੰ ਆਪਣੇ ਯੂਰਪੀਅਨ ਦੋਸਤਾਂ ਨੂੰ ਸੁਣਾਉਂਦੇ ਹੋਏ ਮਾਣ ਮਹਿਸੂਸ ਕਰਦਾ ਹੈ। ਬਾਅਦ 'ਚ ਅਯਾਨ ਦੀ ਪੋਸਟਿੰਗ ਇੰਡੀਆ ਦੇ ਇਕ ਪਿੰਡ 'ਚ ਹੁੰਦੀ ਹੈ, ਜਿਥੇ ਦੋ ਲੜਕੀਆਂ ਦਾ ਬਲਾਤਕਾਰ ਹੁੰਦਾ ਹੈ ਅਤੇ ਉਨ੍ਹਾਂ ਨੂੰ ਰੁੱਖ ਨਾਲ ਲਟਕਾ ਦਿੱਤਾ ਜਾਂਦਾ ਹੈ।

ਪੁਲਿਸ ਪ੍ਰਸ਼ਾਸਨ ਇਸ ਮਾਮਲੇ ਨੂੰ ਰਫਾ-ਦਫਾ ਕਰਨ ਦਾ ਪ੍ਰਸਤਾਵ ਦਿੰਦੀ ਹੈ। ਇਸ ਨੂੰ ਦੇਖ ਕੇ ਅਯਾਨ ਨੂੰ ਤਗੜਾ ਝਟਕਾ ਲੱਗਦਾ ਹੈ। ਉਸ ਨੂੰ ਆਪਣੇ ਦੇਸ਼ ਦੀ ਇਕ ਵੱਖਰੀ ਸੱਚਾਈ ਨਜ਼ਰ ਆਉਂਦੀ ਹੈ ਪਰ ਉਹ ਇਸ ਕੇਸ ਦੀ ਜੜ੍ਹ ਤੱਕ ਜਾਂਦਾ ਹੈ ਅਤੇ ਇਸ ਪੂਰੀ ਯਾਤਰਾ ਦੌਰਾਨ ਉਸ ਨੂੰ ਕਈ ਸੱਚਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ।