
ਜਿਲ੍ਹਾ ਪ੍ਰਸ਼ਾਸਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਖੇਡ ਮੁਕਾਬਲੇ ਆਯੋਜਿਤ
Mon 19 Aug, 2019 0
ਤਰਨ ਤਾਰਨ, 19 ਅਗਸਤ 2019
ਖੇਡ ਵਿਭਾਗ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਜਿਲ੍ਹਾ ਪੱਧਰੀ ਟੂਰਨਾਮੈਂਟ (ਮੈਨ-ਵੂਮੈਨ) ਅੰਡਰ-25 ਗਰੁੱਪ ਵਿੱਚ ਐਥਲੈਟਿਕਸ, ਬਾਕਸਿੰਗ ਅਤੇ ਕਬੱਡੀ ਦੇ ਖੇਡ ਮੁਕਾਬਲੇ ਕਰਵਾਏ ਗਏ।ਕੁਸ਼ਤੀ ਅਤੇ ਵਾਲੀਬਾਲ ਦੇ ਮੁਕਾਬਲੇ 20 ਅਗਸਤ ਨੂੰ ਕਰਵਾਏ ਜਾਣਗੇ।
ਸ੍ਰੀ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਤਰਨ ਤਾਰਨ ਵਿਖੇੇ ਕਰਵਾਏ ਗਏ ਐਥਲੈਟਿਕਸ ਅਤੇ ਕਬੱਡੀ ਦੇ ਮੁਕਾਬਲਿਆਂ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਗਗਨਦੀਪ ਸਿੰਘ ਵਿਰਕ ਨੇ ਕੀਤਾ, ਜੋ ਕਿ ਆਪ ਬਾਸਕਿਟਬਾਲ ਦੇ ਉੱਘੇ ਖਿਡਾਰੀ ਰਹੇ ਹਨ। ਇਸ ਮੌਕੇ ਜਿਲ੍ਹਾ ਖੇਡ ਅਫਸਰ ਸ੍ਰੀਮਤੀ ਜਸਮੀਤ ਕੌਰ, ਸ੍ਰੀਮਤੀ ਕੁਲਵਿੰਦਰ ਕੌਰ ਕੋਚ, ਸ੍ਰ: ਦਲਜੀਤ ਸਿੰਘ ਕੋਚ, ਸ੍ਰ: ਗੁਰਜੀਤ ਸਿੰਘ ਕੋਚ, ਸ੍ਰ: ਸੰਦੀਪ ਸਿੰਘ ਕੋਚ, ਸ੍ਰ: ਹਰਜੀਤ ਸਿੰਘ ਕੋਚ ਅਤੇ ਸ੍ਰ: ਬਲਜਿੰਦਰ ਸਿੰਘ ਕੋਚ ਅਤੇ ਸਮੂਹ ਸਟਾਫ ਹਾਜ਼ਰ ਸਨ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀਮਤੀ ਜਸਮੀਤ ਕੋਰ ਨੇ ਦੱਸਿਆ ਕਿ ਇਸ ਦੌਰਾਨ ਬਾਕਸਿੰਗ ਦੇ ਮੁਕਾਬਲੇ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿੱਚ ਕਰਵਾਏ ਗਏ।ਉਹਨਾਂ ਦੱਸਿਆ ਕਿ ਐਥਲੈਟਿਕਸ ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਲਖਬੀਰ ਸਿੰਘ, ਦੂਸਰਾ ਸਥਾਨ ਮਨਪ੍ਰੀਤ ਸਿੰਘ ਅਤੇ ਤੀਸਰਾ ਸਥਾਨ ਅਕਾਸ਼ਦੀਪ ਸਿੰਘ ਨੇ ਪ੍ਰਾਪਤ ਕੀਤਾ।ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਜਸਪ੍ਰੀਤ ਕੌਰ, ਦੂਸਰਾ ਸਥਾਨ ਕਵਲਦੀਪ ਕੌਰ ਅਤੇ ਤੀਸਰਾ ਸਥਾਨ ਪ੍ਰੀਤੀ ਕੌਰ ਨੇ ਪ੍ਰਾਪਤ ਕੀਤਾ।
ਕਬੱਡੀ ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਕਬੱਡੀ ਕੋਚਿੰਗ ਸੈਂਟਰ ਬੀੜ ਬਾਬਾ ਬੁੱਢਾ ਸਾਹਿਬ, ਦੂਸਰਾ ਸਥਾਨ ਸੰਤ ਫਰੀਦ ਸੀਨੀਅਰ ਸੈਕੰਡਰੀ ਸਕੂਲ ਤੂਤ ਅਤੇ ਤੀਸਰਾ ਸਥਾਨ ਗੁਰੂ ਨਾਨਕ ਅਕੈਡਮੀ ਨੇ ਪ੍ਰਾਪਤ ਕੀਤਾ।ਬਾਕਸਿੰਗ ਮੁਕਾਬਲਿਆਂ ਦੌਰਾਨ ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਕਰਨਜੀਤ ਕੌਰ, ਦੂਸਰਾ ਸਥਾਨ ਨਿਰਮਲਜੀਤ ਕੌਰ ਨੇ ਪ੍ਰਾਪਤ ਕੀਤਾ। ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਪ੍ਰਥਮ, ਅਤੇ ਦੂਸਰਾ ਸਥਾਨ ਗੁਰਸ਼ਰਨ ਸਿੰਘ ਨੇ ਪ੍ਰਾਪਤ ਕੀਤਾ।
ਜੂਡੋ ਮੁਕਾਬਲਿਆਂ ਦੌਰਾਨ ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਸ: ਸੀ: ਸੈ: ਸਕੂਲ ਝਾਮਕੇ ਖੁਰਦ, ਦੂਸਰਾ ਸਥਾਨ ਧੰਨ ਧੰਨ ਬਾਬਾ ਮੋਹਰੀ ਸ਼ਹੀਦ ਜੀ ਸਪੋਰਟਸ ਕਲੱਬ ਨੇ ਪ੍ਰਾਪਤ ਕੀਤਾ। ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਸ: ਕੰ: ਸੀ: ਸੈ: ਸਕੂਲ ਕੈਰੋ, ਦੂਸਰਾ ਸਥਾਨ ਸ: ਕੰ: ਸੀ: ਸੈ: ਸਕੂਲ ਮਾਤਾ ਗੰਗਾ ਅਤੇ ਤੀਸਰਾ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਨੇ ਪ੍ਰਾਪਤ ਕੀਤਾ।
Comments (0)
Facebook Comments (0)