
ਜਮਹੂਰੀ ਅਧਿਕਾਰ ਸਭਾ ਜਿਲ੍ਹਾ ਇਕਾਈ ਬਠਿੰਡਾ ਵਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ "ਅਜੋਕੀਅਾ ਹਾਲਤਾਂ ਵਿੱਚ ਜਮਹੂਰੀ ਹੱਕਾਂ ਦੀ ਲਹਿਰ ਨੂੰ ਦਰਪੇਸ਼ ਚਣੌਤੀਅਾ ਤੇ ਸਾਡੇ ਕਾਰਜ" ਵਿਸ਼ੇ ਸਬੰਧੀ ਸੈਮੀਨਾਰ 9 ਦਸੰਬਰ ਨੂੰ
Sat 1 Dec, 2018 0(ਬਠਿੰਡਾ)ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ "ਅਜੋਕੀੱ ਸਥਿਤੀ ਵਿੱਚ ਜਮਹੂਰੀ ਹੱਕਾਂ ਦੀ ਲਹਿਰ ਨੂੰ ਚਣੌਤੀਅਾ ਤੇ ਸਾਡੇ ਕਾਰਜ਼" ਵਿਸ਼ੇ ਸਬੰਧੀ 9 ਦਸੰਬਰ ਦਿਨ ਅੈੰਤਵਾਰ ਸਵੇਰੇ 10 ਵਜੇ ਟੀਚਰਜ਼ ਹੋਮ ਬਠਿੰਡਾ ਵਿਖੇ ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਵਲੋਂ ਕਰਵਾਏ ਜਾ ਰਹੇ ਸੈਮੀਨਾਰ ਵਿੱਚ ਕਾਲੇ ਕਨੂੰਨਾ ਦੀ ਵਰਤੋਂ ਰਾਹੀਂ ਸੰਘਰਸ਼ਸ਼ੀਲ ਲੋਕਾਂ ਦੀ ਜੁਬਾਨਬੰਦੀ ਕਰਨ ਦਾ ਵਿਰੋਧ ਕਰਨ ਤੇ ਉਘੇ ਜਮਹੂਰੀ ਕਾਰਕੁੰਨਾ ਦੀ ਰਿਹਾਈ ਲਈ ਅਾਵਾਜ਼ ਬੁਲੰਦ ਕਰਨ ਤੋਂ ਇਲਾਵਾ ਮਨੂੰਵਾਦੀ ਫਾਸ਼ੀਵਾਦ ਅਾਦਿ ਗੰਭੀਰ ਏਜੰਡਿਅਾ ਤੇ ਵਿਸਥਾਰ ਵਿੱਚ ਚਰਚਾ ਕੀਤੀ ਜਾਵੇਗੀ। ਇਸ ਸੈਮੀਨਾਰ ਦੇ ਮੁੱਖ ਬੁਲਾਰੇ ਜਮਹੂਰੀ ਹੱਕਾਂ ਨੂੰ ਸਮਰਪਿਤ ਸਖਸ਼ੀਅਤ ਅੈਡਵੋਕੇਟ ਪੰਕਜ ਤਿਅਾਗੀ ਹੋਣਗੇ।ਇਸ ਸਬੰਧੀ ਜਾਰੀ ਪੈਸ ਨੋਟ ਵਿੱਚ ਸਭਾ ਦੇ ਜਿਲ੍ਹਾ ਪ੍ਧਾਨ ਪਿ੍ੰਸੀਪਲ ਬੱਗਾ ਸਿੰਘ,ਜਨਰਲ ਸਕੱਤਰ ਪਿ੍ਤਪਾਲ ਸਿੰਘ ਤੇ ਪੈ੍ਸ ਸਕੱਤਰ ਡਾਕਟਰ ਅਜੀਤਪਾਲ ਸਿੰਘ ਨੇ ਦਸਿਅਾ ਕਿ ਇਸ ਸੈਮੀਨਾਰ ਵਿੱਚ ਉਘੇ ਜਮਹੂਰੀ ਕਾਰਕੁੰਨਾ ਨੂੰ "ਸ਼ਹਿਰੀ ਨਕਸਲੀ" ਕਹਿ ਕੇ ਜੇਲਾਂ ਵਿੱਚ ਡੱਕਣ ਪਿੱਛੇ ਕੰਮ ਕਰਦੀ ਹਕੂਮਤੀ ਚਾਲ ਤੇ ਸਿਅਾਸਤ ਨੂੰ ਸਮਝ ਕੇ ਉਹਨਾਂ ਦੀ ਰਿਹਾਈ ਲਈ ਅਾਵਾਜ਼ ਉਠਾਉਣ ਤੇ ਇਸ ਬਾਰੇ ਲੋਕਾਂ ਵਿੱਚ ਸੋਝੀ ਦਾ ਪਸਾਰਾ ਕਰਨਾ ਲਈ ਲਾਮਬੰਦੀ ਕੀਤੀ ਜਾਵੇਗੀ।ਮਜ਼ਦੂਰਾਂ, ਮੁਲਾਜ਼ਮਾ, ਕਿਸਾਨਾਂ, ਨੌਜਵਾਨਾਂ ਤੇ ਹੋਰ ਸ਼ੰਘਰਸਸ਼ੀਲ ਤਬਕਿਅਾ ਦੀ ਜ਼ੁਬਾਨਬੰਦੀ ਕਰਨ ਲਈ ਉਹਨਾਂ ਨੂੰ ਵੱਖ ਵੱਖ ਢੰਗਾਂ ਰਾਹੀਂ ਦਬਾਉਣ ਦੀ ਨੀਤੀ ਵਿਰੁੱਧ ਲੋਕਾਂ ਵਿੱਚ ਜਾਗਰੂਕਤਾ ਪੈਂਦਾ ਕਰਨ ਦੇ ਉਪਰਾਲੇ ਕੀਤੇ ਜਾਣਗੇ।ਇਸ ਤੋਂ ਇਲਾਵਾ ਵੱਖ ਵੱਖ ਸੂਬਿਅਾ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਅਤੇ 2019 ਦੀ ਲੋਕ ਸਭਾ ਦੀ ਚੋਣ ਦੇ ਮੱਦੇਨਜ਼ਰ ਲੋਕਾਂ ਦਾ ਧਿਆਨ ਦੇਸ਼ ਦੇ ਬੁਨਿਆਦੀ ਮਸਲਿਆਂ ਤੋਂ ਲਾਭੇ ਕਰਨ ਲਈ ਮੰਦਿਰ ਮਸਜਿਦ ਦਾ ਮੁੱਦਾ ਉਛਾਲਣਾ ਅਤੇ "ਕੌਮੀ ਏਕਤਾ ਦੇ ਪ੍ਤੀਕ" ਵਜੋਂ ਸਰਦਾਰ ਪਟੇਲ ਦੇ ਦਿਉਕੱਦ ਬੁੱਤ ਦੀ ਉਸਾਰੀ ਕਰਨ ਵਰਗੀਆਂ ਹਿੰਦੂਤਵੀ (ਫਿਰਕੂ) ਹਕੂਮਤ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਜਮਹੂਰੀ ਹੱਕਾਂ ਦੀ ਸਥਿਤੀ ਦੀ ਗੰਭੀਰਤਾ ਨੂੰ ਸਮਝ ਕੇ ਉਸ ਦਾ ਵਿਰੋਧ ਕਰਨ ਵਿਰੁੱਧ ਅਾਵਾਜ਼ ਬੁਲੰਦ ਜਾਵੇਗੀ।ਸਭਾ ਦੇ ਅਾਗੂਅਾ ਨੇ ਅੱਗੈ ਕਿਹਾ ਕਿ ਅੈਨ ਅੈਸ ਏ, ਅਫਸਪਾ,ਯੂਏਪੀਏ,295-ਏ ਏ ਅਤੇ ਨਿਜੀ ਤੇ ਸਰਕਾਰੀ ਜਾਇਦਾਦ ਦਾ ਨੁਕਸਾਨ ਰੋਕੂ ਕਨੂੰਨ ਅਾਦਿ ਕਾਲੇ ਕਨੂੰਨਾ ਦੀ ਵਰਤੋਂ ਕਰਕੇ ਸੰਘਰਸ਼ਸ਼ੀਲ ਲੋਕਾਂ ਦੀ ਜੁਬਾਨਬੰਦੀ ਕੀਤੀ ਜਾ ਰਹੀ ਹੈ। ਸਭਾ ਦੇ ਅਾਗੂਅਾ ਨੇ ਇਹ ਵੀ ਕਿਹਾ ਕਿ ਕੌਮ ਦੇ ਨਿਰਮਾਤਾ ਅਧਿਆਪਕ ਵਰਗ ਦੇ ਘੋਲ ਨੂੰ ਕੁਚਲਣ ਲਈ ਉਹਨਾਂ ਦੀਆਂ ਮੁਅਤਲੀਅਾ ਤੇ ਦੂਰ ਦਰਾਡੇ ਬਦਲੀਅਾ ਕਰਕੇ ਉਹਨਾਂ ਦੇ ਹੌਸਲੇ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਤਰ੍ਹਾਂ ਸਰਕਾਰੀ ਸਕੂਲਾਂ ਨੂੰ ਫੇਹਲ ਕਰਕੇ ਸਿਖਿਅਾ ਦੇ ਨਿਜੀਕਰਨ ਲਈ ਰਾਹ ਪੱਧਰਾ ਕੀਤਾ ਹਾ ਰਿਹਾ ਹੈ।ਸਿਹਤ ਤੇ ਸਿਖਿਆ ਸਰਕਾਰ ਦਾ ਸੰਵਿਧਾਨਕ ਫਰਜ਼ ਹੈ ਪਰ ਅਜੋਕੀ ਹਕੂਮਤ ਅਾਪਣੀ ਇਸ ਜੁੰਮੇਵਾਰੀ ਤੋਂ ਭੱਜ ਰਹੀ ਹੈ।
Comments (0)
Facebook Comments (0)