ਵਿਗੜ ਚੁੱਕੇ ਸਿਸਟਮ ਵਿੱਚ ਸੁਧਾਰ ਲਿਆਉਣ ਲਈ ਨੌਜਵਾਨ ਅੱਗੇ ਆਉਣ-ਖਹਿਰਾ
Sat 8 Sep, 2018 0n?;Hf;zx
r'fJzdtkb ;kfjp 8 ;szpo
ਪੰਜਾਬੀਆਂ ਦੇ ਹਿੱਤਾਂ ਲਈ ਸੰਘਰਸ਼ਸ਼ੀਲ ਜਥੇਬੰਦੀ ਪੰਜਾਬੀ ਲੋਕ ਮੋਰਚਾ ਦਾ ਵਿਸਥਾਰ ਕਰਦਿਆਂ ਤਰਨ ਤਾਰਨ ਦੇ ਇਲਾਕਾ ਗੋਇੰਦਵਾਲ ਬਾਈਪਾਸ ਵਿਖੇ ਵਰਕਰਾਂ ਦੀ ਭਰਵੀਂ ਇਕੱਤਰਤਾ ਵਾਲੀ ਪ੍ਰਭਾਵਸ਼ਾਲੀ ਮੀਟਿੰਗ ਹੋਈ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਅਮਰਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੁਰਸੀ ਦੀ ਪ੍ਰਾਪਤੀ ਲਈ ਕੀਤੀ ਜਾ ਰਹੀ ਸਿਧਾਂਤਾਂ ਤੋਂ ਰਹਿਤ ਭੈੜੀ ਰਾਜਨੀਤੀ ਕਾਰਨ ਅੱਜ ਪੰਜਾਬ ਦਾ ਸਿਸਟਮ ਬੁਰੀ ਤਰਾਂ੍ਹ ਵਿਗੜ ਚੁੱਕਾ ਹੈ। ਪੰਜਾਬ ਵਿੱਚ ਕਿਸੇ ਚੀਜ਼ ਦੀ ਕੋਈ ਘਾਟ ਨਾ ਹੋਣ ਦੇ ਬਾਵਜੂਦ ਅਤੇ ਕੁਦਰਤੀ ਤੌਰ ਤੇ ਇਹ ਇਲਾਕਾ ਦੁਨੀਆਂ ਦਾ ਸਭ ਤਂੋ ਉਪਜਾਊ ਅਤੇ ਖੁਸ਼ਹਾਲ ਹੋਣ ਦੇ ਬਾਅਦ ਵੀ ਪੰਜਾਬ ਇੱਕ ਵੱਡੇ ਆਰਥਿਕ, ਰਾਜਨੀਤਿਕ ਅਤੇ ਨੈਤਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ । ਜਿਥੇ ਬੇਰੁਜਗਾਰੀ , ਧੱਕੇਸ਼ਾਹੀਆਂ, ਮਿਲਾਵਟਖੋਰੀ ,ਭ੍ਰਿਸ਼ਟਾਚਾਰ ਅਤੇ ਮਾੜੇ ਸਿਹਤ ਅਤੇ ਸਿਖਿਆ ਦੇ ਪ੍ਰਬੰਧਾਂ ਨੇ ਲੋਕਾਂ ਦਾ ਜੀਣਾ ਮੁਸ਼ਕਲ ਕੀਤਾ ਹੋਇਆ ਹੈ । ਉਹਨਾਂ ਨੇ ਇਕੱਤਰ ਹੋਏ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਪਾਰਟੀਆਂ ਦੇ ਝੂਠੇ ਲਾਰਿਆਂ ਵਿੱਚ ਫਸ ਕੇ ਆਪਣਾ ਅਤੇ ਸਮਾਜ ਦਾ ਨੁਕਸਾਨ ਨਾ ਕਰਵਾਉਣ ਅਤੇ ਇੱਕ ਨਵੇਂ ਖੁਸ਼ਹਾਲ ਅਤੇ ਸੋਹਣੇ ਪੰਜਾਬ ਦੀ ਸਿਰਜਨਾ ਲਈ ਅੱਗੇ ਆਉਣ।
ਇਸ ਮੌਕੇ ਪ੍ਰਧਾਨ ਖਹਿਰਾ ਤੋਂ ਇਲਾਵਾ ਗੁਰਨਾਮ ਸਿੰਘ ਮੈਂਬਰ ਕਾਰਜਕਾਰੀ ਕਮੇਟੀ, ਜਸਵੰਤ ਸਿੰਘ ਸੋਹਲ ਪ੍ਰਧਾਨ ਤਰਨ ਤਾਰਨ ਸ਼ਹਿਰੀ, ਸੁਖਰਾਜ ਸਿੰਘ ਪੰਨੂੰ ਪ੍ਰਧਾਨ ਤਹਿਸੀਲ ਤਰਨ ਤਾਰਨ, ਇੰਦਰਪਾਲ ਸਿੰਘ ਮੱਲੀ ਜਨਰਲ ਸਕੱਤਰ ਸ਼ਹਿਰੀ, ਸੁਖਵਿੰਦਰ ਸਿੰਘ ਢਿੱਲੋ ਤਹਿਸੀਲ ਸੀਨੀਅਰ ਮੀਤ ਪ੍ਰਧਾਨ,ਦਿਲਬਾਗ ਸਿੰਘ ਜਨਰਲ ਸਕੱਤਰ, ਸੁਖਵਿੰਦਰ ਸਿੰਘ ਸੁਖ ਮੀਤ ਪ੍ਰਧਾਨ , ਸ਼ਹਿਨਾਜ਼ ਸਿੰਘ ਵਿਰਕ ਕਰਨਾਲ, ਰਵਿੰਦਰ ਸਿੰਘ ਨਾਗੋਕੇ, ਆਦਿ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਲਵਪ੍ਰੀਤ ਸਿੰਘ ਖਹਿਰਾ ਸ਼ਹਿਰੀ ਤਾਲਮੇਲ ਸਕੱਤਰ, ਨਿਸ਼ਾਨ ਸਿੰਘ ਖਹਿਰਾ ਨੂੰ ਸ਼ਹਿਰੀ ਪ੍ਰਚਾਰ ਸਕੱਤਰ ਨਿਯੁਕਤ ਕੀਤੇ ਗਏ।ਇਸ ਤੋਂ ਇਲਾਵਾ ਕੰਵਲਜੀਤ ਸਿੰਘ ਨੂੰ ਪੰਡੋਰੀ ਰੋਮਾਣਾ, ਰਿੰਕੂ ਸ਼ਰਮਾ ਨੂੰ ਪਿੰਡ ਜੌਹਲ ਰਾਜੂ ਸਿੰਘ ਵਾਲਾ, ਗੱਬਰ ਸਿੰਘ ਨੂੰ ਨੌਸ਼ਿਹਰਾ ਪੰਨੂਆਂ, ਸੰਦੀਪ ਸਿੰਘ ਨੂੰ ਬਾਲਾ ਚੱਕ, ਰਾਜਬੀਰ ਸਿੰਘ ਨੂੰ ਪੰਡੋਰੀ ਰਣ ਸਿੰਘ, ਰੋਬਨ ਸਿੰਘ ਨੂੰ ਕੋਟਲੀ, ਗੁਰਮੁਖ ਸਿੰਘ ਨੂੰ ਦਬੁਰਜੀ, ਕੀਰਤ ਸਿੰਘ ਨੂੰ ਰਟੌਲ, ਗੁਰਦੇਵ ਸਿੰਘ ਨੂੰ ਕੱਕਾ ਕੰਡਿਆਲਾ, ਜੋਧਬੀਰ ਸਿੰਘ ਨੂੰ ਠੱਠੀ ਖਾਰਾ, ਅਤੇ ਪ੍ਰੀਤ ਸਿੰਘ ਨੂੰ ਠਰੂ ਪਿੰਡਾਂ ਦੇ ਇੰਚਾਰਜ ਲਾਇਆ ਗਿਆ। ਨਵੇਂ ਚੁਣੇ ਅਹੁਦੇਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਉਹਨਾਂ ਤੋ ਇਲਾਵਾ ਅਮਨ ਪੁਰੇਵਾਲ, ਦਵਿੰਦਰ ਸਿੰਘ ਮੁਰਾਦਪੁਰ, ਜਸਕਰਨ ਸਿੰਘ, ਕਰਨਦੀਪ ਸਿੰਘ, ਹਰਮਨਦੀਪ ਸਿੰਘ, ਸੰਦੀਪ ਸਿੰਘ ਆਦਿ ਸਾਥੀਆਂ ਸਮੇਤ ਮੌਜੂਦ ਸਨ ।
Comments (0)
Facebook Comments (0)