ਚੋਰੀ ਕਰਦੀਆਂ ਕਾਬੂ

ਚੋਰੀ ਕਰਦੀਆਂ ਕਾਬੂ

ਤਰਨਤਾਰਨ,   (ਵਿਸ਼ਾਲ )-  ਗੁਰਦੁਆਰਾ ਅਸਥਾਨ ਸ਼ਹੀਦ ਬਾਬਾ ਟਾਹਲਾ ਸਾਹਿਬ ਦੇ ਅੰਦਰ ਦਿਨ-ਦਿਹਾੜੇ ਗੁਰਦੁਆਰਾ ਸਾਹਿਬ ਦੀ ਗੋਲਕ ' ਵਿਚੋਂ ਪੈਸੇ ਚੋਰੀ ਕਰਨ ਦੋ ਤੋਂ ਬਾਅਦ  ਸੰਗਤਾਂ ਦੀਆ ਜੇਬਾਂ  ਕੱਟਣ  ਕਰਨ ਵਾਲੀਆਂ ਤਿੰਨ ਜੇਬਕਤਰੀਆਂ ਨੂੰ  ਸੇਵਾਦਾਰ ਬਾਬਾ ਦਰਸ਼ਨ ਸਿੰਘ ਵੱਲੋਂ  ਸੰਗਤਾਂ ਦੇ ਸਹਿਯੋਗ ਨਾਲ ਕਾਬੂ ਕਰ ਕੇ ਸਥਾਨਕ ਪੁਲਸ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਗੁਰਦੁਆਰਾ ਅਸਥਾਨ ਦੇ ਦਰਸ਼ਨ ਕਰਨ ਪੁੱਜੇ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਕਰੀਬੀ ਸਾਥੀ ਤੇ ਐਂਟੀ ਨਾਰਕੋਟਿਕਸ ਸੈੱਲ ਦੇ ਚੇਅਰਮੈਨ ਹਰਜਿੰਦਰ ਸਿੰਘ ਪੱਖੋਕੇ ਨੇ ਸਮੂਹ ਸੰਗਤਾਂ ਦੀ ਹਾਜ਼ਰੀ 'ਚ ਇਸ ਘਟਨਾ ਦੀ ਭਰਪੂਰ ਨਿੰਦਾ ਕਰਦਿਆਂ  ਫੜੀਆਂ ਔਰਤਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਤਾਂ ਜੋ ਭਵਿੱਖ ਵਿਚ ਕੋਈ ਵੀ ਅਨਸਰ ਗੁਰੂ ਘਰ ਅੰਦਰ ਅਜਿਹਾ ਸ਼ਰਮਨਾਕ ਕੰਮ ਕਰਨ ਦੀ ਹਿੰਮਤ ਨਾ ਕਰ ਸਕੇ। ਫੜੀਆਂ ਔਰਤਾਂ ਖਿਲਾਫ ਪੁਲਿਸ ਵਲੋਂ  ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।