ਪ੍ਰੇਮਿਕਾ ਦੀ ਮੰਗਣੀ ਕਿਤੇ ਹੋਰ ਹੋਣ 'ਤੇ ਪ੍ਰੇਮੀ-ਪ੍ਰੇਮਿਕਾ ਨੇ ਜਾਨ ਦੇਣ ਦੀ ਯੋਜਨਾ ਬਣਾਈ

ਪ੍ਰੇਮਿਕਾ ਦੀ ਮੰਗਣੀ ਕਿਤੇ ਹੋਰ ਹੋਣ 'ਤੇ ਪ੍ਰੇਮੀ-ਪ੍ਰੇਮਿਕਾ ਨੇ ਜਾਨ ਦੇਣ ਦੀ ਯੋਜਨਾ ਬਣਾਈ

ਜਲੰਧਰ:

ਪਿਆਰ 'ਚ ਜਾਨ ਦੇਣ ਵਾਲਿਆਂ ਦੀਆਂ ਕਹਾਣੀਆਂ ਤੁਸੀਂ ਸੁਣੀਆਂ ਹੋਣਗੀਆਂ ਪਰ ਇੱਥੇ ਇਕ ਉਲਟਾ ਮਾਮਲਾ ਸਾਹਮਣੇ ਆਇਆ ਹੈ। ਪ੍ਰੇਮਿਕਾ ਦੀ ਮੰਗਣੀ ਕਿਤੇ ਹੋਰ ਹੋਣ 'ਤੇ ਪ੍ਰੇਮੀ-ਪ੍ਰੇਮਿਕਾ ਨੇ ਜਾਨ ਦੇਣ ਦੀ ਯੋਜਨਾ ਬਣਾਈ। ਦੋਵਾਂ ਨੇ ਜ਼ਹਿਰ ਦੀਆਂ ਗੋਲੀਆਂ ਖਾ ਲਈਆਂ। ਪਹਿਲਾਂ ਪ੍ਰੇਮਿਕਾ ਨੇ ਤੇ ਫਿਰ ਪ੍ਰੇਮੀ ਨੇ। ਕੁੜੀ ਦੀ ਤਬੀਅਤ ਖਰਾਬ ਹੋਈ ਤਾਂ ਪ੍ਰੇਮੀ ਨੇ ਅਪਣੀ ਗੋਲੀ ਮੂੰਹ 'ਚੋਂ ਕੱਢ ਕੇ ਸੁੱਟ ਦਿਤੀ ਤੇ ਉਸ ਦੀ ਜਾਨ ਬਚ ਗਈ।

ਕਰੀਬ ਦੋ ਮਹੀਨੇ ਪੁਰਾਣੇ ਇਸ ਮਾਮਲੇ 'ਚ ਪੁਲਿਸ ਨੇ ਆਤਮ ਹਤਿਆ ਲਈ ਉਕਸਾਉਣ ਤਹਿਤ ਦੋਸ਼ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਕੋਦਰ ਦੀ ਰਹਿਣ ਵਾਲੀ ਸਹਾਇਕ ਪੋਸਟਲ ਅਫਸਰ ਰਮਨਪ੍ਰੀਤ ਕੌਰ ਦੇ ਉਮੇਸ਼ ਸੂਦ ਨਿਵਾਸੀ ਬਿਲਾਸਪੁਰ ਨਾਲ ਪ੍ਰੇਮ ਸਬੰਧ ਸਨ। ਉਮੇਸ਼ ਚੰਡੀਗੜ੍ਹ 'ਚ ਨਿੱਜੀ ਕੰਪਨੀ 'ਚ ਕੰਮ ਕਰਦਾ ਸੀ। ਰਮਨਪ੍ਰੀਤ ਦੀ ਕਿਸੇ ਹੋਰ ਨਾਲ ਮੰਗਣੀ ਕਰ ਦਿੱਤੀ ਗਈ ਸੀ।

ਕਰੀਬ ਪੌਣੇ ਦੋ ਮਹੀਨੇ ਪਹਿਲਾਂ ਉਹ ਦਫ਼ਤਰ ਤੋਂ ਨਿਕਲੀ ਤੇ ਪ੍ਰੇਮੀ ਉਮੇਸ਼ ਨਾਲ ਫਗਵਾੜਾ ਚਲੀ ਗਈ। ਦੋਹਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀ। ਉਨ੍ਹਾਂ ਦੀ ਹਾਲਤ ਵਿਗੜਨ 'ਤੇ ਉਨ੍ਹਾਂ ਡੀਐਮਸੀ ਲੁਧਿਆਣਾ ਲਿਜਾਇਆ ਗਿਆ, ਜਿੱਥੇ ਰਮਨਦੀਪ ਦੀ ਮੌਤ ਹੋ ਗਈ। ਜਦੋਂ ਪੁਲਿਸ ਜਾਂਚ 'ਚ ਪਤਾ ਚਲਿਆ ਕਿ ਦੋਸ਼ੀ ਪ੍ਰੇਮੀ ਨੇ ਪਹਿਲਾਂ ਰਮਨਪ੍ਰੀਤ ਕੌਰ ਨੂੰ ਜ਼ਹਿਰੀਲੀ ਗੋਲੀ ਖੁਆਈ ਤੇ ਉਸ ਦੀ ਤਬੀਅਤ ਵਿਗੜਦੀ ਦੇਖ ਖ਼ੁਦ ਮੂੰਹ 'ਚ ਰੱਖੀ ਗੋਲੀ ਕੱਢ ਕੇ ਸੁੱਟ ਦਿਤੀ ਸੀ।

ਇਸ ਕਾਰਨ ਉਸ ਦੀ ਜਾਨ ਬਚ ਗਈ। ਡੀਐਮਸੀ 'ਚ ਹਾਲਤ ਸੁਧਰਨ ਤੋਂ ਬਾਅਦ ਉਹ ਫ਼ਰਾਰ ਹੋ ਗਿਆ ਸੀ। ਮੁਲਜ਼ਮ ਉਮੇਸ਼ ਸੂਦ ਨੂੰ ਬਬਰੀਕ ਚੌਕ ਤੋਂ ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕਰ ਜੇਲ ਭੇਜ ਦਿਤਾ ਗਿਆ।