ਅਧਿਆਪਕਾਂ ਵੱਲੋਂ ਜਾਰੀ ਰਹੇਗਾ ਧਰਨਾ, ਫਿਲਹਾਲ ਮਰਨ ਵਰਤ ਖ਼ਤਮ

ਅਧਿਆਪਕਾਂ ਵੱਲੋਂ ਜਾਰੀ ਰਹੇਗਾ ਧਰਨਾ, ਫਿਲਹਾਲ ਮਰਨ ਵਰਤ ਖ਼ਤਮ

ਵੀਰਵਾਰ ਬਾਅਦ ਦੁਪਹਿਰ ਅਧਿਆਪਕਾਂ ਵੱਲੋਂ ਅਪਣਾ ਮਰਨ ਵਰਤ ਖ਼ਤਮ ਕਰ ਦਿਤਾ ਗਿਆ ਹੈ। ਇਸ ਮੌਕੇ ਅਧਿਆਪਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਪਣਾ ਪੱਖ ਬਿਆਨ ਕੀਤਾ ਹੈ ਕਿ ਉਹਨਾਂ ਵੱਲੋਂ ਅਧਿਆਪਕਾਂ ਦੀ ਵਗੜਦੀ ਸਿਹਤ ਨੂੰ ਦੇਖਦਿਆਂ ਮਰਨ ਵਰਤ ਖ਼ਤਮ ਕੀਤਾ ਗਿਆ ਹੈ ਪਰ ਧਰਨਾ ਪਹਿਲਾਂ ਵਾਂਗ ਹੀ ਜਾਰੀ ਰਹੇਗਾ। ਪੰਜ ਨਵੰਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਮੀਟਿੰਗ ‘ਚ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਦਾ ਸੰਘਰਸ਼ ਅਗਲੇ ਸਮੇਂ ਵਿਚ ਚਲਦਾ ਰਹੇਗਾ।

Teachers protestਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਉਹ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨਗੇ ਤੇ ਪਿੰਡ-ਪਿੰਡ ਜਾ ਕੇ ਸਰਕਾਰ ਦੀਆਂ ਗਲਤ ਸਿੱਖਿਆ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਗੇ। ਦੱਸ ਦਈਏ ਕਿ ਅੱਜ ਦੁਪਹਿਰ ਨੂੰ ਮਰਨ ਵਰਤ ‘ਤੇ ਬੈਠੀ ਇਕ ਅਧਿਆਪਕਾ ਦੀ ਸਹਿਤ ਵਿਗੜ ਗਈ ਸੀ ਅਤੇ ਉਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।