2 ਘੰਟਿਆਂ ‘ਚ ਫਤਿਹਵੀਰ ਹੁੰਦਾ ਬਾਹਰ ,ਹੁੰਦੀ ਚੀਨ ਵਾਲੀ ਤਕਨੀਕ
Mon 10 Jun, 2019 0ਜੇਕਰ ਇਹ ਘਟਨਾ ਚੀਨ ਵਰਗੇ ਦੇਸ਼ ‘ਚ ਹੋਈ ਹੁੰਦੀ ਤਾਂ ਕਦੋਂ ਦਾ ਬੱਚੇ ਨੂੰ ਬਾਹਰ ਕੱਢ ਲਿਆ ਜਾਂਦਾ। ਅਜਿਹੀ ਇਕ ਘਟਨਾ 2016 ‘ਚ ਚੀਨ ‘ਚ ਵਾਪਰੀ ਵੀ ਸੀ।
ਚੀਨ ਦੇ ਸ਼ਾਨਡਾਂਗ ‘ਚ ਇਕ ਤਿੰਨ ਸਾਲਾ ਬੱਚੇ ਨੂੰ 90 ਮੀਟਰ ਡੂੰਘੇ ਬੋਰਵੈਲ ‘ਚੋਂ ਸੁਰੱਖਿਅਤ ਕੱਢ ਲਿਆ ਗਿਆ ਸੀ, ਉਹ ਵੀ ਸਿਰਫ ਦੋ ਘੰਟਿਆਂ ‘ਚ। ਬੋਰਵੈੱਲ ‘ਚ ਡਿੱਗੇ ਬੱਚੇ ਨੂੰ ਉਸ ਦੀ ਮਾਂ ਰੈਸਕਿਊ ਦੌਰਾਨ ਦਿਲਾਸਾ ਦਿੰਦੀ ਰਹੀ। ਉੱਥੇ ਨਾ ਹੀ ਕੋਈ ਵੱਡੀ ਮਸ਼ੀਨਰੀ ਇੱਥੇ ਲਿਆਂਦੀ ਗਈ ਅਤੇ ਨਾ ਹੀ ਸੁਰੰਗਾਂ ਬਣਾਈਆਂ ਗਈਆਂ ਸਨ।
ਬੱਚਾ ਬੋਰਵੈੱਲ ‘ਚ ਸੀ, ਮੌਕੇ ‘ਤੇ ਉੱਥੇ ਪਹਿਲਾਂ ਆਕਸੀਜ਼ਨ ਪਹੁੰਚਾਈ ਗਈ। ਸਿਰਫ ਕੈਮਰੇ ਰਾਹੀਂ ਬੱਚੇ ‘ਤੇ ਨਜ਼ਰ ਰੱਖੀ ਗਈ ਸੀ। ਰੈਸਕਿਊ ਆਪ੍ਰੇਸ਼ਨ ਦੀ ਟੀਮ ਨੇ ਰੱਸੀ ‘ਤੇ ਗੱਠਾਂ ਬੰਨ੍ਹੀਆ ਅਤੇ ਬੋਰਵੈੱਲ ‘ਚ ਸੁੱਟ ਦਿੱਤੀਆਂ। ਰੱਸੀ ਨੂੰ ਬੋਰਵੈੱਲ ‘ਚ ਸੁੱਟਿਆ ਗਿਆ ਅਤੇ ਬੱਚੇ ਨੂੰ ਉਸ ‘ਚ ਫਸਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ। ਵਾਰ-ਵਾਰ ਕੋਸ਼ਿਸ਼ਾਂ ਕਰਨ ‘ਤੇ ਆਖਰਕਾਰ ਬੱਚੇ ਦੇ ਹੱਥ ‘ਚ ਰੱਸੀ ਫਸ ਗਈ ਅਤੇ ਬੋਰਵੈੱਲ ਦੇ ਬਾਹਰ ਬੈਠੇ ਫੌਜੀਆਂ ਨੇ ਬੱਚੇ ਨੂੰ ਬਾਹਰ ਕੱਢ ਲਿਆ।
Comments (0)
Facebook Comments (0)