
ਪਤਨੀ ਦੀ ਹੱਤਿਆ ਕਰ ਲਾਸ਼ 100 ਦਿਨ ਤੱਕ ਫ੍ਰੀਜ਼ਰ 'ਚ ਰੱਖਣ ਦੇ ਮਾਮਲੇ 'ਚ ਫਾਂਸੀ
Fri 5 Jul, 2019 0
ਬੀਜਿੰਗ :
ਚੀਨ ਤੋਂ ਇਕ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸ਼ੰਘਾਈ ਦੀ ਇਕ ਅਦਾਲਤ ਨੇ ਪਤਨੀ ਦੀ ਹੱਤਿਆ ਕਰਨ ਅਤੇ ਉਸ ਦੀ ਲਾਸ਼ ਨੂੰ ਕਰੀਬ 100 ਦਿਨ ਤੱਕ ਫ੍ਰੀਜ਼ਰ ਵਿਚ ਲੁਕੋ ਕੇ ਰੱਖਣ ਦੇ ਦੋਸ਼ ਵਿਚ ਸ਼ਖਸ ਨੂੰ ਮਿਲੀ ਮੌਤ ਦੀ ਸਜ਼ਾ ਬਰਕਰਾਰ ਰੱਖੀ ਹੈ। ਇਕ ਸਰਕਾਰੀ ਅਖਬਾਰ ਦੀ ਖਬਰ ਮੁਤਾਬਕ 30 ਸਾਲਾ ਝੂ ਸ਼ੀਆਓਡੋਂਗ ਨੇ ਪਹਿਲਾਂ ਪਤਨੀ ਦੀ ਹੱਤਿਆ ਕੀਤੀ ਅਤੇ ਫਿਰ ਹੱਤਿਆ ਦੇ ਬਾਰੇ ਵਿਚ ਭੁੱਲਣ ਲਈ ਇਕ ਹੋਰ ਮਹਿਲਾ ਨਾਲ ਘੁੰਮਦਾ ਫਿਰਦਾ ਰਿਹਾ।
ਇਸ ਦੌਰਾਨ ਉਸ ਨੇ ਆਪਣੀ ਪਤਨੀ ਯਾਂਗ ਲਿਪਿੰਗ ਦੇ ਕ੍ਰੈਡਿਟ ਕਾਰਡ ਵਿਚੋਂ ਲੱਗਭਗ 150,000 ਯੁਆਨ (21,800 ਅਮਰੀਕੀ ਡਾਲਰ) ਖਰਚ ਕੀਤੇ। 30 ਸਾਲਾ ਯਾਂਗ ਆਪਣੇ ਮਾਤਾ-ਪਿਤਾ ਦੀ ਇਕਲੌਤੀ ਧੀ ਸੀ। ਝੂ ਨੇ ਅਗਸਤ ਵਿਚ ਸ਼ੰਘਾਈ ਨੰਬਰ 2 ਇੰਟਰਮੀਡੀਏਟ ਪੀਪਲਜ਼ ਕੋਰਟ ਵੱਲੋਂ ਸੁਣਾਈ ਗਈ ਮੌਤ ਦੀ ਸਜ਼ਾ ਵਿਰੁੱਧ ਅਪੀਲ ਕੀਤੀ ਸੀ। ਖਬਰ ਵਿਚ ਦੱਸਿਆ ਗਿਆ ਕਿ ਸ਼ੰਘਾਈ ਹਾਇਰ ਪੀਪਲਜ਼ ਕੋਰਟ ਨੇ ਸ਼ੁੱਕਰਵਾਰ ਨੂੰ ਮੌਤ ਦੀ ਸਜ਼ਾ ਬਰਕਰਾਰ ਰੱਖੀ।
Comments (0)
Facebook Comments (0)