ਭਾਰਤਵੰਸ਼ੀ ਕੇ ਪੀ ਜਾਰਜ ਬਣੇ ਅਮਰੀਕੀ ਕਾਊਂਟੀ ਦੇ ਜੱਜ

ਭਾਰਤਵੰਸ਼ੀ ਕੇ ਪੀ ਜਾਰਜ ਬਣੇ ਅਮਰੀਕੀ ਕਾਊਂਟੀ ਦੇ ਜੱਜ

ਭਾਰਤਵੰਸ਼ੀ ਕੇ ਪੀ ਜਾਰਜ ਨੇ ਅਮਰੀਕਾ ਦੇ ਟੈਕਸਾਸ ਰਾਜ ਦੀ ਫੋਰਟ ਬੈਂਡ ਕਾਊਂਟੀ ਦੇ ਜੱਜ ਵਜੋਂ ਸਹੁੰ ਚੁੱਕ ਲਈ ਹੈ। ਕੇਰਲ ਨਾਲ ਸਬੰਧ ਰੱਖਣ ਵਾਲੇ 53 ਸਾਲਾ ਜਾਰਜ ਅਮਰੀਕਾ ਦੀ ਸਭ ਤੋਂ ਭਿੰਨਤਾ ਵਾਲੀ ਆਬਾਦੀ ਵਾਲੀ ਕਾਊਂਟੀ ਵਿਚ ਜੱਜ ਦਾ ਅਹੁਦਾ ਸੰਭਾਲਣ ਵਾਲੇ ਪਹਿਲੇ ਭਾਰਤਵੰਸ਼ੀ ਹਨ। ਕੋਰਟ ਬੈਂਡ ਕਾਊਂਟੀ ਵਿਚ ਭਾਰਤੀ-ਅਮਰੀਕੀਆਂ ਦੀ ਵੱਡੀ ਆਬਾਦੀ ਰਹਿੰਦੀ ਹੈ। ਇਸ ਦੇ ਇਲਾਵਾ ਇਥੋਂ ਦੀ 35 ਫ਼ੀਸਦੀ ਆਬਾਦੀ ਐਂਗਲੋ, 24 ਫ਼ੀਸਦੀ ਹਿਸਪੈਨਿਕਸ (ਸਪੇਨ ਨਾਲ ਸਬੰਧਿਤ), 21 ਫ਼ੀਸਦੀ ਏਸ਼ਿਆਈ ਅਤੇ 20 ਫ਼ੀਸਦੀ ਅਫਰੀਕੀ-ਅਮਰੀਕੀ ਹਨ।